ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਸਫਾਈ ਸੇਵਕਾਂ ਵੱਲੋਂ ਕੀਤੀ ਗਈ ਹੜਤਾਲ ਪਿਛਲੇ ਹਫਤੇ ਤੋਂ ਲਗਾਤਾਰ ਚੱਲ ਰਹੀ ਹੈ।
ਸਫਾਈ ਸੇਵਕਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਹਰ ਗਲੀ ਮੁਹੱਲੇ ਵਿਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ ਜਿਸ ਕਾਰਨ ਇਸ ਇਤਿਹਾਸਿਕ ਨਗਰੀ ਨੇ ਨਰਕ ਦਾ ਰੂਪ ਧਾਰ ਲਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜ਼ੇਕਰ ਸਰਕਾਰ ਵੱਲੋਂ ਇਹ ਹੜਤਾਲ ਖੁਲਵਾਉਣ ਲਈ ਕੋਈ ਯੋਗ ਉਪਰਾਲਾ ਨਾ ਕੀਤਾ ਗਿਆ ਤਾਂ ਸ਼ਹਿਰ ਵਿਚ ਭਿਆਨਕ ਬੀਮਾਰੀਆਂ ਫੈਲ ਸਕਦੀਆਂ ਹਨ।
ਦੱਸਣਯੋਗ ਹੈ ਕਿ ਸਫਾਈ ਸੇਵਕਾਂ ਵੱਲੋਂ ਕੀਤੀ ਹੜਤਾਲ ਕਾਰਨ ਸ਼ਹਿਰ ਦਾ ਹਰ ਗਲੀ ਮੁਹੱਲਾ ਚੋਈ ਬਜ਼ਾਰ, ਗੂਰੂ ਬਜ਼ਾਰ, ਨਵੀਂ ਅਬਾਦੀ, ਪੁਲਿਸ਼ ਚੋਂਕੀ ਕੋਲ, ਗੁਰਦੁਆਰਾ ਭਗਤ ਰਵਿਦਾਸ ਜੀ ਚੌਕ, ਸਿੱਖ ਮਿਸ਼ਨਰੀ ਕਾਲਜ ਵਾਲੀ ਮੁੱਖ ਗਲੀ, ਮੇਨ ਬਾਜ਼ਾਰ ਵਿਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦਾ ਮੇਨ ਰਸਤਾ ਗੁਰਦੁਆਰਾ ਸ਼ੀਸ ਗੰਜ ਦੇ ਨਜਦੀਕ, ਚੋਰ ਗਲੀ , ਕਚਹਿਰੀ ਸੜਕ ਜਿੱਥੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਅਤੇ ਰਿਹਾਇਸ਼ਾਂ ਮੌਜੂਦ ਹਨ, ਤੋਂ ਇਲਾਵਾ ਸਰਕਾਰੀ ਸੀਨੀਅਰ ਕੰਨਿਆ ਹਾਈ ਸਕੂਲ ਵੀ ਮੌਜੂਦ ਹੈ, ਇਸੇ ਤਰ੍ਹਾਂ ਨੈਣਾ ਦੇਵੀ ਰੋਡ, ਨਜਦੀਕ ਚਰਨ ਗੰਗਾ ਪੁੱਲ ਵਿਖੇ ਗੰਦਗੀ ਦੇ ਬਹੁਤ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ ਤੇ ਬਹੁਤ ਜਿਆਦਾ ਬਦਬੂ ਆ ਰਹੀ ਹੈ,ਇਨ੍ਹਾਂ ਜਗ?ਹਾ ਤੋਂ ਲੰਘਣ ਲੱਗਿਆਂ ਸ਼ਹਿਰ ਵਾਸੀਆਂ ਨੂੰ ਆਪਣੇ ਮੂੰਹ ਅਤੇ ਨੱਕ ਉੱਪਰ ਰੁਮਾਲ ਰੱਖ ਕੇ ਲੰਘਣਾ ਪੈ ਰਿਹਾ ਹੈ।
ਇਨ੍ਹਾਂ ਗੰਦਗੀ ਦੇ ਲੱਗੇ ਢੇਰਾਂ ਵਿਚੋਂ ਉੱਠਦੀ ਬਦਬੂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ। ਸ਼ਹਿਰ ਦੇ ਪਤਵੰਤੇ ਸੱਜਣਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਬਿੱਟੂ ਵਾਲੀਆ, ਹਰਕੀਰਤ ਸਿੰਘ ਵਾਲੀਆਂ,ਇਸਤਰੀ ਸਤਸੰਗ ਸਭਾ ਦੇ ਪ੍ਰਧਾਨ ਬੀਬੀ ਗੁਰਚਰਨ ਕੌਰ,ਅਕਾਲੀ ਦਲ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਹਰਦੀਪ ਕੌਰ ਕੋਟਲਾ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਾਟੋਰ, ਜਥੇਦਾਰ ਰਾਮ ਸਿੰਘ, ਭਾਜਪਾ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ,ਸੈਕਟਰੀ ਪ੍ਰਦੀਪ ਕੁਮਾਰ ਕੋਟਲਾ,ਸਾਬਕਾ ਮੰਡਲ ਪ੍ਰਧਾਨ ਐਡਵੋਕੇਟ ਸਤਵੀਰ ਰਾਣਾ, ਸਾਬਕਾ ਕੌਂਸਲਰ ਨਰਿੰਦਰ ਸਿੰਘ ਸੈਣੀ ਤੇ ਕਲਮਜੀਤ ਸੈਣੀ , ਅਕਾਲੀ ਦਲ ਵਪਾਰ ਵਿੰਗ ਦੇ ਹਲਕਾ ਪ੍ਰਧਾਨ ਦਵਿੰਦਰ ਸਿੰਘ ਰਾਣਾ, ਸਮਾਜਸੇਵੀ ਨਵਜੀਤ ਸਿੰਘ ਕਥੂਰੀਆ ਆਦਿ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਗੋਰ ਕਰ ਕੇ ਇਸ ਹੜਤਾਲ ਨੂੰ ਜਲਦੀ ਤੋਂ ਜਲਦੀ ਖਤਮ ਕਰਵਾਇਆ ਜਾਵੇ ਤਾਂ ਜੋ ਸ਼ਹਿਰਵਾਸੀ ਇਸ ਗੰਦਗੀ ਤੋਂ ਲੱਗਣ ਵਾਲੀਆਂ ਬੀਮਾਰੀਆਂ ਤੋਂ ਬੱਚ ਸਕਣ ।
Breaking News
- ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, ਕਈ ਲਾਪਤਾ
- ਭਾਰਤ-ਅਮਰੀਕਾ ਸੌਦੇ ਵਿਰੁੱਧ ਕਿਸਾਨਾਂ ਦਾ ਮਾਰਚ ਅੱਜ ਸੈਂਕੜੇ ਬੱਸਾਂ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਣਗੀਆਂ
- ਬਜ਼ੁਰਗਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਸਖ਼ਤ ਦੇਖਭਾਲ ਨਾ ਕਰਨ ’ਚ ਅਸਫਲ ਰਹਿਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ
- ਸਫਾਈ ਸੇਵਕਾਂ ਦੀ ਹੜਤਾਲ ਕਾਰਨ ਅਨੰਦਪੁਰ ਸਾਹਿਬ ’ਚ ਕੂੜੇ ਨੇ ਧਾਰਿਆ ਨਰਕ ਦਾ ਰੂਪ
- ਜਦੋਂ ਵੱਡੀਆਂ ਕੁਰਸੀਆਂ ਹਲਾਉਣੀਆਂ ਹੋਣ ਤਾਂ ਦਰੀਆਂ ’ਤੇ ਬੈਠ ਕੇ ਹੀ ਰੋਸ ਵਿਖਾਵਾ ਕਰਨਾ ਪੈਂਦੈ
- ਐਨ.ਐਸ.ਕਿਉ.ਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿਖੇ ਕੀਤਾ ਵਿਸ਼ਾਲ ਰੋਸ਼ ਪ੍ਰਦਰਸ਼ਨ। ਮੰਗਾਂ ਦੀ ਪੂਰਤੀ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਤੱਕ ਪੱਕਾ ਧਰਨਾ ਜਾਰੀ ਰੱਖਣ ਦਾ ਕੀਤਾ ਐਲਾਨ
- ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਦਿੱਲੀ ਤੋ ਚਲਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਘਸਿਆਰਾ ਬਣਾਉਣ ’ਚ ਕੋਈ ਕਸਰ ਬਾਕੀ ਨਹੀ ਛੱਡੀ
- ਸਾਊਥਾਲ ’ਚ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਇਕਜੁੱਟਤਾ ਤੇ ਮੀਰੀ-ਪੀਰੀ ਦੇ ਸਿਧਾਂਤ ’ਤੇ ਦਿੱਤਾ ਜ਼ੋਰ


