ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਸਿੱਖ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।ਉਨਾਂ ਕਿਹਾ ਕਿ ਪੰਥਕ ਏਕਤਾ ਸਮੇ ਦੀ ਲੋੜ ਹੈ ਤੇ ਜੇਕਰ ਅੱਜ ਅਸੀ ਇਕੱਠੇ ਨਾ ਹੋਏ ਤਾਂ ਇਤਿਹਾਸ ਸਾਨੂੰ ਕਦੇ ਮੁਆਫ ਨਹੀ ਕਰੇਗਾ। ਜਾਰੀ ਬਿਆਨ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਤੋ ਚਲਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਘਸਿਆਰਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ।ਸਾਡੀ ਆਪਸੀ ਫੁੱਟ ਕਾਰਨ ਅਸੀ ਪੰਜਾਬ ਵਿਰੋਧੀ ਤਾਕਤਾਂ ਦੀਆਂ ਕੁਟਿਲ ਚਾਲਾਂ ਵਿਚ ਉਲਝੇ ਰਹੇ। ਪੰਜਾਬ ਵਿਚ ਦੂਜੇ ਰਾਜਾਂ ਤੋ ਆਏ ਪ੍ਰਵਾਸੀ ਵੀ ਇਕਜੁਟ ਹੋ ਕੇ ਪੰਜਾਬ ਵਾਸੀਆਂ ਨੂੰ ਸ਼ਰਮਸਾਰ ਕਰ ਰਹੇ ਹਨ। ਪੰਥਕ ਸ਼ਕਤੀ ਖੇਰੂ ਖੇਰੂ ਹੋਣ ਕਾਰਨ ਅਸੀ ਕਿਸੇ ਵੀ ਬਾਹਰੀ ਦੁਸ਼ਮਣ ਦਾ ਮੁਕਾਬਲਾ ਨਹੀ ਕਰ ਸਕਦੇ।ਪ੍ਰਵਾਸੀਆਂ ਦੀ ਇਕਜੁੱਟਤਾ ਕਾਰਨ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਿਚ ਵਸਦੇ ਸਿੱਖ ਵੀ ਸੁਰਖਿਅਤ ਨਹੀ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਵੋਟਬੈਂਕ ਮਜਬੂਤ ਕਰਨ ਲਈ ਸਾਰੇ ਸਿੱਖ ਧੜਿਆਂ ਨੂੰ ਸਿੱਖ ਮਿਸਲਾਂ ਦੀ ਤਰਜ ਕੇ ਇਕੱਠੇ ਹੋ ਪੰਜਾਬ ਵਿਚ ਮਹਾਰਾਜਾ ਰਣਜੀਤ ਦੇ ਰਾਜ ਦੀ ਤਰਜ ਤੇ ਰਾਜ ਸਥਾਪਿਤ ਕਰਨਾ ਹੋਵੇਗਾ ਤਾਂ ਕਿ ਪੰਜਾਬ ਦਾ ਭਵਿਖ ਸੁਰਖਿਅਤ ਰਹਿ ਸਕੇ। ਉਨਾਂ ਕਿਹਾ ਕਿ ਮੈ ਕੋਈ ਸਿਆਸੀ ਆਹੁੱਦਾ ਨਹੀ ਲੈਣਾ ਮੈ ਸਿਰਫ ਪੰਜਾਬ ਬਚਾਉਣ ਤੇ ਪੰਜਾਬ ਦੀ ਭਾਈਚਾਰਕ ਸਾਂਝ ਮਜਬੂਤ ਕਰਨਾ ਹੈ।ਪੰਜਾਬ ਵਿਚ ਸ਼ੋ?ਰਮਣੀ ਅਕਾਲੀ ਦਲ ਇਕੱਠੇ ਹੋ ਕੇ ਸਰਕਾਰ ਬਣਾਉਣ ਤੇ ਸਾਰੇ ਹੀ ਅਕਾਲੀ ਦਲਾਂ ਦੀ ਉਸ ਸਰਕਾਰ ਵਿਚ ਸ਼ਮੂਲੀਅਤ ਹੋਵੇ। ਜਿਸ ਤਰਾਂ ਨਾਲ ਦਿੱਲੀ ਵਾਲੇ ਸਿੱਖ ਮਸਲਿਆਂ ਨੂੰ ਲੈ ਕੇ ਪੰਜਾਬੀਆਂ ਖਾਸਕਰ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਉਹ ਵੀ ਸਾਬਤ ਕਰਦਾ ਹੈ ਕਿ ਪੰਜਾਬ ਕੇਵਲ ਖੇਤਰੀ ਪਾਰਟੀ ਦੇ ਹੱਥਾ ਵਿਚ ਹੀ ਸੁਰਖਿਅਤ ਹੈ। ਜਥੇਦਾਰ ਨੇ ਕਿਹਾ ਕਿ ਮੇਰਾ ਮਕਸਦ ਪੰਥਕ ਏਕਤਾ ਹੈ। ਉਨਾਂ ਫਿਰ ਦੁਹਰਾਇਆ ਕਿ ਪੰਥ ਦੇ ਨਾਮ ਤੇ ਸਾਰੇ ਪੰਥਕ ਧੜੇ ਇਕ ਹੋ ਕੇ ਪੰਜਾਬ ਵਿਚ ਪੰਥਕ ਸਰਕਾਰ ਬਣਾਉਣ ਲਈ ਪਹਿਲ ਕਰਨ।
Breaking News
- ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, ਕਈ ਲਾਪਤਾ
- ਭਾਰਤ-ਅਮਰੀਕਾ ਸੌਦੇ ਵਿਰੁੱਧ ਕਿਸਾਨਾਂ ਦਾ ਮਾਰਚ ਅੱਜ ਸੈਂਕੜੇ ਬੱਸਾਂ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਣਗੀਆਂ
- ਬਜ਼ੁਰਗਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਸਖ਼ਤ ਦੇਖਭਾਲ ਨਾ ਕਰਨ ’ਚ ਅਸਫਲ ਰਹਿਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ
- ਸਫਾਈ ਸੇਵਕਾਂ ਦੀ ਹੜਤਾਲ ਕਾਰਨ ਅਨੰਦਪੁਰ ਸਾਹਿਬ ’ਚ ਕੂੜੇ ਨੇ ਧਾਰਿਆ ਨਰਕ ਦਾ ਰੂਪ
- ਜਦੋਂ ਵੱਡੀਆਂ ਕੁਰਸੀਆਂ ਹਲਾਉਣੀਆਂ ਹੋਣ ਤਾਂ ਦਰੀਆਂ ’ਤੇ ਬੈਠ ਕੇ ਹੀ ਰੋਸ ਵਿਖਾਵਾ ਕਰਨਾ ਪੈਂਦੈ
- ਐਨ.ਐਸ.ਕਿਉ.ਐਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿਖੇ ਕੀਤਾ ਵਿਸ਼ਾਲ ਰੋਸ਼ ਪ੍ਰਦਰਸ਼ਨ। ਮੰਗਾਂ ਦੀ ਪੂਰਤੀ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਤੱਕ ਪੱਕਾ ਧਰਨਾ ਜਾਰੀ ਰੱਖਣ ਦਾ ਕੀਤਾ ਐਲਾਨ
- ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਦਿੱਲੀ ਤੋ ਚਲਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਘਸਿਆਰਾ ਬਣਾਉਣ ’ਚ ਕੋਈ ਕਸਰ ਬਾਕੀ ਨਹੀ ਛੱਡੀ
- ਸਾਊਥਾਲ ’ਚ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਇਕਜੁੱਟਤਾ ਤੇ ਮੀਰੀ-ਪੀਰੀ ਦੇ ਸਿਧਾਂਤ ’ਤੇ ਦਿੱਤਾ ਜ਼ੋਰ


