ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿੱਚ ਲੱਗਦੇ ਅਣ ਐਲਾਨੇ ਬਿਜਲੀ ਕਟਾਂ ਕਰਕੇ ਵਿਧਾਨ ਸਭ ਹਲਕਾ ਪੱਧਰ ਤੇ ਰੋਸ ਧਰਨੇ ਲਗਾਏ ਗਏ। ਇਸ ਕੜੀ ਤਹਿਤ ਹਲਕਾ ਕੇਂਦਰੀ ਦਾ ਧਰਨਾ ਆਰ ਕੇ ਰੋਡ ਚੀਮਾ ਚੌਂਕ ਬਿਜਲੀ ਦਫਤਰ ਦੇ ਬਾਹਰ ਹਲਕਾ ਇੰਚਾਰਜ ਅਮਿਤ ਗੋਸਾਈ ਦੀ ਅਗਵਾਈ ਹੇਠ ਲਗਾਇਆ ਗਿਆ ਧਰਨਾ ਪੂਰੀ ਭੀੜ ਹੋਣ ਕਰਕੇ ਬੇਹਦ ਕਾਮਯਾਬ ਰਿਹਾ ਧਰਨੇ ਤੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਰਵਿੰਦਰ ਪਾਲ ਸਿੰਘ ਖਾਲਸਾ ਅਤੇ ਹਰਪਾਲ ਸਿੰਘ ਕੋਹਲੀ ਨੇ ਆਖਿਆ ਕਿ ਇਹ ਸਰਕਾਰ ਵਿੱਚ ਬਿਜਲੀ ਕਟਾਂ ਦੇ ਨਾਲ ਨਾਲ ਵਪਾਰੀਆਂ ਦੀ ਕੋਈ ਸਾਰ ਨਹੀਂ ਲੈ ਰਿਹਾ, ਨਿਤ ਦਿਨ ਫਿਰੋਤੀਆਂ ਮੰਗਣ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਹੁੰਦੇ ਹਨ ਅਤੇ ਸਥਾਨਕ ਵਿਧਾਇਕ ਹੀ ਮਕਾਨ ਦੁਕਾਨ ਬਣਾਉਣ ਵੇਲੇ ਹਿੱਸੇ ਭਾਲਦੇ ਹਨ। ਬਲਜੀਤ ਸਿੰਘ ਛਤਵਾਲ ਬੀਬੀ ਸੀਵੀਆ, ਰਾਜਾ ਜੰਗ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਦੀ ਲੁੱਟ ਮਾਰ ਦੀਆਂ ਝਾਕੀਆਂ ਪੇਸ਼ ਕੀਤੀਆਂ ਬਲਜੀਤ ਛਤਵਾਲ ਨੇ ਆਖਿਆ ਕਿ ਰਜਿਸਟਰੀਆਂ ਵਿੱਚ ਇਨੀ ਲੁੱਟ ਅਤੇ ਖਸੁੱਟ ਤੋਂ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣੂ ਹੈ ਇੱਕ ਇੱਕ ਰਜਿਸਟਰੀ ਦੀ 10 ਤੋਂ ਲੈ ਕੇ 50 ਹਜਾਰ ਤੱਕ ਰਿਸ਼ਵਤ ਦੇਣੀ ਪੈ ਰਹੀ ਹੈ ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਅਸ਼ੋਕ ਮਲਹੋਤਰਾ ਨੇ ਵੀ ਆਈਆਂ ਸੰਗਤਾਂ ਨੂੰ ਸੰਬੋਧਨ ਕੀਤਾ। ਧਰਨੇ ਦੌਰਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵੀ ਸੰਬੋਧਨ ਕੀਤਾ ਅਤੇ ਧਰਨੇ ਦੀ ਕਾਮਯਾਬੀ ਲਈ ਸਮੂਹ ਹਲਕਾ ਵਾਸੀਆਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਅਮਿਤ ਗੋਸਾਈ ਦੀ ਪਿੱਠ ਵੀ ਥਾਪੜੀ। ਧਰਨੇ ਦੌਰਾਨ ਸ਼੍ਰੀ ਅਮਿਤ ਗੋਸਾਈ ਨੇ ਆਖਿਆ ਕਿ ਜੇਕਰ ਅੱਜ ਦੇ ਬਿਜਲੀ ਕੱਟਾਂ ਦੇ ਧਰਨੇ ਵਾਂਗ ਅਸੀਂ ਸਾਰੇ ਸਰਕਾਰ ਦੀਆਂ ਨਾਕਾਮੀਆਂ ਅਤੇ ਨਲਾਇਕੀਆਂ ਖਿਲਾਫ ਇਕੱਠੇ ਹੋ ਜਾਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਹਲਕਾ ਕੇਂਦਰੀ ਵੀ ਵੱਡੇ ਫਰਕ ਨਾਲ ਅਸੀਂ ਜਿੱਤ ਕੇ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਵਾਂਗੇ। ਅੰਤ ਵਿੱਚ ਅਮਿਤ ਗੋਸਾਈ ਨੇ ਸਮੂਹ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਦਾ ਧਰਨੇ ਵੀ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਲਾਂਬਾ, ਰਾਜਦੀਪ ਸਿੰਘ ਸ਼ੰਟੀ ਸਰੂਪ ਸਿੰਘ ਮਠਾੜੂ ,ਯੈਂਕੀ, ਸਿਮਰਨ ਉਬਰਾਏ ,ਸਿਮਰ ਸਿੰਘ ਝੰਡੋਕ, ਮੈਕੀ ਮਰਵਾਹਾ, ਅਸ਼ੋਕ ਮਲਹੋਤਰਾ, ਐਡਵੋਕੇਟ ਅਜੇ ਚਾਵਲਾ, ਗੁਰ ਬਖਸ਼ੀਸ਼ ਸਿੰਘ ਬੇਦੀ ਬਿੱਟੂ ਦੁਖੀਆ ,ਪ੍ਰਭਜੋਤ ਸਿੰਘ ਗੋਰਾ, ਗੁਰਪ੍ਰੀਤ ਸਿੰਘ ਸਲੂਜਾ ,ਰਾਜ ਕੁਮਾਰ ਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਸਨ।
Breaking News
- स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
- हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
- कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
- मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
- ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
- ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
- ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ


