Close Menu
Rozana Desh PardeshRozana Desh Pardesh
    What's Hot

    स्वयं पोर्टल पर पंजीकरण कर डॉ. अर्चना गुप्ता ने लिया अंगदान का संकल्प

    October 14, 2026

    हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर

    October 14, 2026

    कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा

    October 14, 2026
    Facebook X (Twitter) Instagram YouTube
    Breaking News
    • स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
    • हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
    • कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
    • मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
    • ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
    • ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
    • ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
    • ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ
    Thursday, October 15
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
    Punjab

    ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ

    October 14, 20265 Mins Read
    Share Facebook Twitter Telegram Email WhatsApp
    Oplus_16908288

    ਹਰਿਆਣਾ ਨੂੰ ਡ?ਰੋਨ ਨਿਰਮਾਣ, ਐਰੋਸਪੇਸ ਅਤੇ ਉੱਨਤ ਤਕਨਾਲੋਜੀ ਦੇ ਖੇਤਰ ਵਿੱਚ ਗਲੋਬਲ ਕੇਂਦਰ ਵਜੋਂ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲ ਕਰਦਿਆਂ ਰੂਸ ਦੇ ਉੱਚ ਪੱਧਰੀ ਵਫ਼ਦ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਹਰਿਆਣਾ ਵਿੱਚ ਨਿਵੇਸ਼, ਤਕਨਾਲੋਜੀ ਟ?ਰਾਂਸਫਰ, ਸਾਂਝੀ ਖੋਜ ਅਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਸਥਾਰ ਨਾਲ ਚਰਚਾ ਹੋਈ।
    ਮੀਟਿੰਗ ਵਿੱਚ ਹਿਸਾਰ ਜ਼ਿਲ੍ਹੇ ਦੇ ਹਾਂਸੀ ਸਥਿਤ ਸਿਸਾਏ ਵਿੱਚ ਏ.ਵੀ.ਪੀ.ਐੱਲ. ਇੰਟਰਨੈਸ਼ਨਲ ਵੱਲੋਂ ਸਥਾਪਿਤ ਡ?ਰੋਨ ਸਿਟੀ ਹਰਿਆਣਾ ਵਿੱਚ ਦੋ ਪ੍ਰਸਤਾਵਿਤ ਭਾਰਤ-ਰੂਸ ਸਾਂਝੇ ਉੱਦਮਾਂ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਉੱਨਤ ਹੈਲੀਕਾਪਟਰ ਡ੍ਰੋਨਾਂ ਦੇ ਨਿਰਮਾਣ ਅਤੇ ਭਾਰਤੀ ਸੈਮੀਕੰਡਕਟਰ ਚਿੱਪਾਂ ਦੀ ਵਰਤੋਂ ਕਰਦਿਆਂ ਜੀ.ਪੀ.ਐੱਸ./ ਜੀ.ਐੱਨ.ਐੱਸ.ਐੱਸ. ਸੰਕੇਤਾਂ ’ਤੇ ਨਿਰਭਰਤਾ ਤੋਂ ਬਿਨਾਂ ਡ੍ਰੋਨ ਦੇ ਸੰਚਾਲਨ ਅਤੇ ਨੇਵੀਗੇਸ਼ਨ ਦੀ ਤਕਨਾਲੋਜੀ ਵਿਕਸਿਤ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ।
    ਛੇ ਮੈਂਬਰੀ ਵਫ਼ਦ ਵਿੱਚ ਰੂਸ ਦੇ ਚਾਰ ਨੁਮਾਇੰਦੇ ਅਤੇ ਭਾਰਤ ਦੇ ਦੋ ਸੀਨੀਅਰ ਨੁਮਾਇੰਦੇ ਸ਼ਾਮਲ ਸਨ। ਰੂਸ ਦੇ ਵਫ਼ਦ ਵਿੱਚ ਸਕੋਲਕੋਵੋ ਫਾਊਂਡੇਸ਼ਨ ਦੇ ਡਾਇਰੈਕਟਰ ਸ਼੍ਰੀ ਲਿਓਨਿਦ ਆਰਟੇਮੋਵ, ਪ੍ਰੋਜੈਕਟ ਮੈਨੇਜਰ ਸ਼੍ਰੀ ਅਲੇਕਸੈਂਡਰ ਜਾਪੋਰੋਜ਼ਸਕੀ, ਓਮਨੀਟੈਕ ਐੱਲ.ਐੱਲ.ਸੀ. ਦੇ ਸੀ.ਈ.ਓ. ਸ਼੍ਰੀ ਅਲੇਕਸੀ ਉਰਬਾਨਸਕੀ ਅਤੇ 4ਜੀ.ਐੱਨ.ਐੱਸ.ਐੱਸ. ਐੱਲ.ਐੱਲ.ਸੀ./ਓਰੀਐਂਟ ਸਿਸਟਮਜ਼ ਗਰੁੱਪ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਸ਼੍ਰੀ ਸਰਗੇਈ ਲੇਬੇਦੇਵ ਸ਼ਾਮਲ ਰਹੇ। ਭਾਰਤੀ ਵਫ਼ਦ ਵਿੱਚ ਡ੍ਰੋਨ ਟੈਕ ਮਲਟੀ-ਸਟੇਟ ਕੋਆਪ੍ਰੇਟਿਵ ਸੁਸਾਇਟੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸ਼੍ਰੀ ਰਾਕੇਸ਼ ਕੁਮਾਰ ਆਨੰਦ ਅਤੇ ਏ.ਵੀ.ਪੀ.ਐੱਲ. ਇੰਟਰਨੈਸ਼ਨਲ (ਏ.ਆਈ.ਟੀ.ਐੱਮ.ਸੀ. ਵੈਂਚਰਜ਼ ਲਿਮਟਿਡ) ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀ ਦੀਪ ਸਿੰਘ ਸਿਸਾਏ ਸ਼ਾਮਲ ਸਨ। ਵਫ਼ਦ ਨੇ ਅੰਤਰਰਾਸ਼ਟਰੀ ਤਕਨੀਕੀ ਸਹਿਯੋਗ ਅਤੇ ਪ੍ਰਸਤਾਵਿਤ ਸਾਂਝੇ ਉੱਦਮਾਂ ਰਾਹੀਂ ਹਰਿਆਣਾ ਵਿੱਚ ਉੱਨਤ ਡ?ਰੋਨ ਨਿਰਮਾਣ ਦਾ ਮਜ਼ਬੂਤ ਉਦਯੋਗਿਕ ਤੰਤਰ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ।
    ਮੀਟਿੰਗ ਦੌਰਾਨ ਵਫ਼ਦ ਨੇ ਮੁੱਖ ਮੰਤਰੀ ਨੂੰ ਰੂਸ ਦੀ ਕੰਪਨੀ ਓਮਨੀਟੈਕ ਐੱਲ.ਐੱਲ.ਸੀ. ਅਤੇ ਏ.ਵੀ.ਪੀ.ਐੱਲ. ਇੰਟਰਨੈਸ਼ਨਲ ਵਿਚਕਾਰ ਪ੍ਰਸਤਾਵਿਤ ਸਹਿਯੋਗ ਦੀ ਜਾਣਕਾਰੀ ਦਿੱਤੀ। ਇਸ ਦੇ ਤਹਿਤ ਸਿਸਾਏ ਸਥਿਤ ਡ੍ਰੋਨ ਸਿਟੀ ਹਰਿਆਣਾ ਵਿੱਚ ਉੱਨਤ ਹੈਲੀਕਾਪਟਰ ਡ?ਰੋਨ ਨਿਰਮਾਣ ਯੂਨਿਟ ਸਥਾਪਿਤ ਕਰਨ ਦੀ ਯੋਜਨਾ ਹੈ। ਪ੍ਰਸਤਾਵਿਤ ਪ੍ਰੋਜੈਕਟ ਵਿੱਚ ਉੱਨਤ ਮਾਨਵ-ਰਹਿਤ ਹੈਲੀਕਾਪਟਰ ਪ੍ਰਣਾਲੀਆਂ ਦੇ ਨਿਰਮਾਣ, ਅਸੈਂਬਲੀ, ਖੋਜ, ਟੈਸਟਿੰਗ ਅਤੇ ਤਕਨੀਕੀ ਵਿਕਾਸ ਲਈ ਸਹੂਲਤਾਂ ਵਿਕਸਿਤ ਕਰਨ ਦੀ ਕਲਪਨਾ ਕੀਤੀ ਗਈ ਹੈ। ਪ੍ਰਸਤਾਵ ਅਨੁਸਾਰ, ਇਨ੍ਹਾਂ ਹੈਲੀਕਾਪਟਰ ਡ?ਰੋਨਾਂ ਦੀ ਉਡਾਣ ਸਮਰੱਥਾ 250 ਕਿਲੋਮੀਟਰ ਤੱਕ ਅਤੇ ਭਾਰ ਚੁੱਕਣ ਦੀ ਸਮਰੱਥਾ 200 ਕਿਲੋਗ੍ਰਾਮ ਤੱਕ ਹੋਵੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਤਕਨਾਲੋਜੀ ਤਬਾਦਲਾ, ਸਦੇਸ਼ੀ ਨਿਰਮਾਣ, ਖੋਜ ਅਤੇ ਉਦਯੋਗਿਕ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ।
    ਪ੍ਰਸਤਾਵਿਤ ਹੈਲੀਕਾਪਟਰ ਡ੍ਰੋਨ ਦੀ ਵਰਤੋਂ ਉਦਯੋਗਿਕ ਲੌਜਿਸਟਿਕਸ, ਆਫ਼ਤ ਪ੍ਰਬੰਧਨ, ਦੂਰ-ਦੁਰਾਡੇ ਅਤੇ ਦੁਰਗਮ ਖੇਤਰਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਹੋਰ ਨਾਗਰਿਕ ਤੇ ਉਦਯੋਗਿਕ ਕਾਰਜਾਂ ਵਿੱਚ ਕੀਤੀ ਜਾ ਸਕੇਗੀ। ਸਾਂਝੇ ਉੱਦਮ ਨੂੰ ਅੰਤਿਮ ਰੂਪ ਮਿਲਣ ’ਤੇ ਹਰਿਆਣਾ ਵਿੱਚ ਵਿਸ਼ੇਸ਼ ਹੈਲੀਕਾਪਟਰ ਡ?ਰੋਨ ਨਿਰਮਾਣ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ। ਇਸ ਨਾਲ ਉੱਨਤ ਐਰੋਸਪੇਸ ਅਤੇ ਮਾਨਵ-ਰਹਿਤ ਹਵਾਈ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਰਾਜ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।
    ਮੀਟਿੰਗ ਵਿੱਚ 4ਜੀ.ਐੱਨ.ਐੱਸ.ਐੱਸ. ਐੱਲ.ਐੱਲ.ਸੀ./ਓਰੀਐਂਟ ਸਿਸਟਮਜ਼ ਗਰੁੱਪ ਨਾਲ ਦੂਜੇ ਪ੍ਰਸਤਾਵਿਤ ਭਾਰਤ-ਰੂਸ ਸਾਂਝੇ ਉੱਦਮ ’ਤੇ ਵੀ ਚਰਚਾ ਹੋਈ। ਇਸ ਦੇ ਤਹਿਤ ਅਜਿਹੀ ਉੱਨਤ ਡ?ਰੋਨ ਨੇਵੀਗੇਸ਼ਨ ਤਕਨਾਲੋਜੀ ਵਿਕਸਿਤ ਕਰਨ ਦੀ ਯੋਜਨਾ ਹੈ, ਜੋ ਜੀ.ਪੀ.ਐੱਸ./ਜੀ.ਐੱਨ.ਐੱਸ.ਐੱਸ. ਸੈਟੇਲਾਇਟ ਸੰਕੇਤ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਵੀ ਕੰਮ ਕਰ ਸਕੇ। ਇਸ ਤਕਨਾਲੋਜੀ ਦਾ ਉਦੇਸ਼ ਡ?ਰੋਨ ਨੂੰ ਸੈਟੇਲਾਇਟ ਆਧਾਰਿਤ ਨੇਵੀਗੇਸ਼ਨ ਸੰਕੇਤਾਂ ਦੀ ਘਾਟ ਵਿੱਚ ਵੀ ਆਪਣੇ ਨਿਰਧਾਰਤ ਮਿਸ਼ਨ ਪੂਰੇ ਕਰਨ ਦੇ ਯੋਗ ਬਣਾਉਣਾ ਹੈ। ਪ੍ਰਸਤਾਵਿਤ ਪ੍ਰੋਜੈਕਟ ਵਿੱਚ ਭਾਰਤੀ ਸੈਮੀਕੰਡਕਟਰ ਚਿੱਪਾਂ ਦੀ ਵਰਤੋਂ, ਸਦੇਸ਼ੀ ਤਕਨਾਲੋਜੀ ਦੇ ਵਿਕਾਸ ਅਤੇ ਭਾਰਤ ਵਿੱਚ ਹੀ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਜ਼ੋਰ ਦਿੱਤਾ ਗਿਆ ਹੈ। ਇਹ ਪਹਿਲ ਡ?ਰੋਨ ਖੋਜ, ਸਵੈ-ਚਾਲਿਤ (ਆਟੋਨੋਮਸ) ਨੇਵੀਗੇਸ਼ਨ ਅਤੇ ਐਰੋਸਪੇਸ ਇਲੈਕਟ?ਰੌਨਿਕਸ ਦੇ ਖੇਤਰ ਵਿੱਚ ਤਰੱਕੀ ਦੇ ਨਾਲ-ਨਾਲ ਦੇਸ਼ ਵਿੱਚ ਉੱਨਤ ਤਕਨਾਲੋਜੀ ਦੇ ਵਿਕਾਸ ਦੇ ਨਵੇਂ ਮੌਕੇ ਵੀ ਪੈਦਾ ਕਰ ਸਕਦੀ ਹੈ।
    ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਰਾਜ ਵਿੱਚ ਡ?ਰੋਨ ਅਤੇ ਐਰੋਸਪੇਸ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਕਈ ਮਹੱਤਵਪੂਰਨ ਕਦਮ ਚੁੱਕ ਚੁੱਕੀ ਹੈ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ ਦੀ 19ਵੀਂ ਮੀਟਿੰਗ ਵਿੱਚ ਏ.ਆਈ.ਟੀ.ਐੱਮ.ਸੀ. ਵੈਂਚਰਜ਼ ਲਿਮਟਿਡ ਲਈ 58.51 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਮਨਜ਼ੂਰੀ ਹਰਿਆਣਾ ਉੱਦਮ ਅਤੇ ਰੋਜ਼ਗਾਰ ਨੀਤੀ, 2020 ਦੇ ਤਹਿਤ ਹਿਸਾਰ ਜ਼ਿਲ੍ਹੇ ਵਿੱਚ ਡ?ਰੋਨ ਅਤੇ ਡ?ਰੋਨ ਦੇ ਪੁਰਜ਼ਿਆਂ ਦੇ ਨਿਰਮਾਣ ਲਈ ਉਦਯੋਗਿਕ ਹੱਬ ਵਿਕਸਿਤ ਕਰਨ ਦੇ ਉਦੇਸ਼ ਨਾਲ ਦਿੱਤੀ ਗਈ ਸੀ।
    ਮੁੱਖ ਮੰਤਰੀ ਨੇ ਹਰਿਆਣਾ ਨੂੰ ਡ੍ਰੋਨ ਨਿਰਮਾਣ, ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਮੋਹਰੀ ਬਣਾਉਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਹੈ। 28 ਸਤੰਬਰ, 2026 ਨੂੰ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਡ?ਰੋਨ ਨਿਰਮਾਣ ਦੇ ਖੇਤਰ ਵਿੱਚ ਖੋਜ ਨੂੰ ਤਰਜੀਹ ਦੇਣ, ਸਟਾਰਟਅੱਪਸ ਨੂੰ ਜ਼ਰੂਰੀ ਸਹੂਲਤਾਂ ਉਪਲਬਧ ਕਰਾਉਣ ਅਤੇ ਨੌਜਵਾਨਾਂ ਦੇ ਤਕਨੀਕੀ ਹੁਨਰ ਵਿਕਾਸ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦਾ ਉਦੇਸ਼ ਹਰਿਆਣਾ ਨੂੰ ਡ?ਰੋਨ ਕੈਪੀਟਲ ਵਜੋਂ ਵਿਕਸਿਤ ਕਰਨਾ ਹੈ। ਰੂਸੀ ਤਕਨਾਲੋਜੀ ਕੰਪਨੀਆਂ ਨਾਲ ਪ੍ਰਸਤਾਵਿਤ ਸਹਿਯੋਗ ਇਨ੍ਹਾਂ ਤਰਜੀਹਾਂ ਨੂੰ ਅੱਗੇ ਵਧਾਉਣ, ਤਕਨਾਲੋਜੀ ਤਬਾਦਲੇ ਨੂੰ ਪ੍ਰੋਤਸਾਹਿਤ ਕਰਨ ਅਤੇ ਉੱਚ ਮੁੱਲ ਵਾਲੇ ਉਤਪਾਦਨ ਨੂੰ ਵਧਾਵਾ ਦੇਣ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕਰ ਸਕਦਾ ਹੈ।
    ਸਿਸਾਏ ਸਥਿਤ ਡ੍ਰੋਨ ਸਿਟੀ ਹਰਿਆਣਾ ਇਸੇ ਦਿਸ਼ਾ ਵਿੱਚ ਰਾਜ ਦੀ ਇੱਕ ਮਹੱਤਵਪੂਰਨ ਪਹਿਲ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸਤੰਬਰ 2025 ਵਿੱਚ ਰੱਖਿਆ ਸੀ, ਜਦੋਂ ਕਿ ਇਸ ਦੇ ਪਹਿਲੇ ਪੜਾਅ ਦਾ ਉਦਘਾਟਨ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਮਈ 2026 ਵਿੱਚ ਕੀਤਾ ਸੀ।
    ਹਰਿਆਣਾ ਪਹੁੰਚਣ ਤੋਂ ਪਹਿਲਾਂ ਰੂਸ ਦੇ ਵਫ਼ਦ ਨੇ 12 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵਫ਼ਦ ਨੇ ਸਿਸਾਏ ਸਥਿਤ ਡ੍ਰੋਨ ਸਿਟੀ ਹਰਿਆਣਾ ਦਾ ਦੌਰਾ ਕਰਕੇ ਉੱਥੇ ਉਪਲਬਧ ਨਿਰਮਾਣ, ਖੋਜ ਅਤੇ ਤਕਨੀਕੀ ਸਿਖਲਾਈ ਸਹੂਲਤਾਂ ਦੀ ਜਾਣਕਾਰੀ ਲਈ। ਏ.ਵੀ.ਪੀ.ਐੱਲ. ਇੰਟਰਨੈਸ਼ਨਲ ਅਤੇ ਡ੍ਰੋਨ ਟੈਕ ਮਲਟੀ-ਸਟੇਟ ਕੋਆਪ੍ਰੇਟਿਵ ਸੁਸਾਇਟੀ ਦੇ ਨੁਮਾਇੰਦਿਆਂ ਨੇ ਵੀ ਰੂਸੀ ਕੰਪਨੀਆਂ ਨਾਲ ਤਕਨੀਕੀ ਸਹਿਯੋਗ ਅਤੇ ਸਾਂਝੇ ਉੱਦਮਾਂ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ।
    ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਓ.ਐੱਸ.ਡੀ. ਸ਼੍ਰੀ ਵਿਵੇਕ ਕਾਲੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

    Share. Facebook Twitter Pinterest Email WhatsApp

    Related Posts

    ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ

    October 14, 2026

    ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼

    October 14, 2026

    ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ

    October 14, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    स्वयं पोर्टल पर पंजीकरण कर डॉ. अर्चना गुप्ता ने लिया अंगदान का संकल्प

    October 14, 2026

    हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर

    October 14, 2026

    कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा

    October 14, 2026

    मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन

    October 14, 2026

    ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ

    October 14, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    स्वयं पोर्टल पर पंजीकरण कर डॉ. अर्चना गुप्ता ने लिया अंगदान का संकल्प

    October 14, 2026

    हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर

    October 14, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.