Close Menu
Rozana Desh PardeshRozana Desh Pardesh
    What's Hot

    ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ

    November 29, 2026

    ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ

    November 29, 2026

    ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ…. : ਹਸੀਨਾ

    November 29, 2026
    Facebook X (Twitter) Instagram YouTube
    Breaking News
    • ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ
    • ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ
    • ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ…. : ਹਸੀਨਾ
    • ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ ‘ਚ ਸ਼ਾਮਲ
    • ਪੰਜਾਬ ਯੂਨੀਵਰਸਿਟੀ ‘ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ
    • ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ : ਰਾਜਨਾਥ
    • ਪਹਿਲੀ ਵਾਰ ਯੂਰਪ ਪਹੁੰਚਿਆ ਭਾਰਤੀ ਗੁੜ, ਚਾਕਲੇਟ ਦਾ ਵੀ ਵਧਿਆ ਨਿਰਯਾਤ : PM ਮੋਦੀ
    • ‘ਦੇਸ਼ ਦਾ ਹਰ ਨਾਗਰਿਕ ਇਕ ਹੀ ਪਰਿਵਾਰ ਦਾ ਹਿੱਸਾ’, ਭਾਗਵਤ ਬੋਲੇ-ਕੁਝ ਮਤਭੇਦ ਹੋਣੇ ਵੀ ਸੁਭਾਵਿਕ
    Sunday, November 29
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਦਿੜ੍ਹਬਾ ਵਿਖੇ ਹੋਈ ਕਾਨਫਰੰਸ
    Punjab

    ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਦਿੜ੍ਹਬਾ ਵਿਖੇ ਹੋਈ ਕਾਨਫਰੰਸ

    July 19, 20263 Mins Read
    Share Facebook Twitter Telegram Email WhatsApp

    ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਦਿੜ੍ਹਬਾ ਵਿਖੇ ਕਰਵਾਈ ਗਈ ਵਰਕਰ ਕਾਨਫਰੰਸ ਕਰਵਾਈ ਗਈ ।ਜਿਸ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ, ਪੰਥਕ ਏਕਤਾ ਅਤੇ ਸੂਬੇ ਦੀ ਭਵਿੱਖੀ ਦਿਸ਼ਾ ਮੁੱਖ ਚਰਚਾ ਦਾ ਕੇਂਦਰ ਰਹੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਦਾ ਅਸਲ ਆਧਾਰ ਗੁਰੂ ਸਾਹਿਬ ਦੀ ਸੋਚ, ਪੰਥਕ ਏਕਤਾ ਅਤੇ ਸੇਵਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੀ ਅਗਵਾਈ ਨੇ ਹੀ ਕੌਮ ਨੂੰ ਉੱਚਾਈਆਂ ਬਖ਼ਸ਼ੀਆਂ ਹਨ।
    ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਤੱਕ ਗੁਰੂ-ਪੰਥ ਦੀ ਵਿਚਾਰਧਾਰਾ ਨਾਲ ਜੁੜਿਆ ਰਿਹਾ, ਉਦੋਂ ਤੱਕ ਉਸ ਦੀ ਵਿਲੱਖਣ ਪਛਾਣ ਕਾਇਮ ਰਹੀ, ਪਰ ਸਿਧਾਂਤਾਂ ਤੋਂ ਦੂਰ ਹੋਣ ਨਾਲ ਪਾਰਟੀ ਕਮਜ਼ੋਰ ਹੋਈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਮੰਤਵ ਪੰਥਕ ਰਾਜਨੀਤੀ ਨੂੰ ਮੁੜ ਸਹੀ ਦਿਸ਼ਾ ਦੇਣਾ ਸੀ। ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਨਾਲ ਜੁੜੇ ਕਈ ਅਹਿਮ ਮਸਲਿਆਂ ’ਤੇ ਸੂਬੇ ਨੂੰ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਲੋਕਾਂ ਨੂੰ ਚੰਗੇ ਕਿਰਦਾਰ, ਇਮਾਨਦਾਰ ਅਤੇ ਸਮਝਦਾਰ ਵਿਅਕਤੀਆਂ ਨੂੰ ਅਗਵਾਈ ਸੌਂਪਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸੇ ਰਾਹੀਂ ਪੰਜਾਬ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕਦਾ ਹੈ।
    ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਪਾਰਟੀ ਦੀ ਪਿਛਲੀ ਅਗਵਾਈ ਨੇ ਸਾਂਝੇ ਫ਼ੈਸਲਿਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੁੰਦਾ ਤਾਂ ਅੱਜ ਹਾਲਾਤ ਵੱਖਰੇ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਕਿਸਾਨੀ, ਵਪਾਰ, ਆਰਥਿਕਤਾ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਿਆਂ ਦਾ ਪ੍ਰਭਾਵ ਪਿੰਡ-ਪਿੰਡ ਤੱਕ ਪਹੁੰਚ ਚੁੱਕਾ ਹੈ, ਜਦਕਿ ਉਦਯੋਗਿਕ ਨੀਤੀਆਂ ਦੀ ਘਾਟ ਕਾਰਨ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਰਹੇ ਹਨ।
    ਢੀਂਡਸਾ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ, ਵਧਦਾ ਕਰਜ਼ਾ ਅਤੇ ਗੈਂਗਸਟਰਵਾਦ ਲੋਕਾਂ ਵਿੱਚ ਚਿੰਤਾ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਅਜਿਹੀ ਇਮਾਨਦਾਰ, ਦੂਰਅੰਦੇਸ਼ ਅਤੇ ਮਜ਼ਬੂਤ ਅਗਵਾਈ ਦੀ ਲੋੜ ਹੈ ਜੋ ਸੂਬੇ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਲਈ ਰਾਹਤ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ।
    ਕਾਨਫਰੰਸ ਨੂੰ ਜਥੇਦਾਰ ਸੁਖਜਿੰਦਰ ਸਿੰਘ ਸਿੱਧੜਾਂ, ਜਥੇਦਾਰ ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਕੌਰ ਸਿੰਘ ਮੌੜਾਂ, ਰਣਧੀਰ ਸਿੰਘ ਜਮੂਰਾਂ ਅਤੇ ਭਗਵਾਨ ਸਿੰਘ ਢੰਡੋਲੀ ਕਲਾਂ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਿੱਕਾ ਘੁਮਾਣ, ਪੱਪੀ ਨੰਗਲਾ, ਜੱਗੀ ਨੰਗਲਾ, ਦਰਸ਼ਨ ਸਿੰਘ ਸੰਗਤੀਵਾਲ, ਤਾਰੀ ਮਾਨ, ਰਿੰਕਾ ਢੰਡੋਲੀ, ਸੁਖਪਾਲ ਗੁਜਰਾ, ਗੋਰਾ ਪ੍ਰਧਾਨ ਕੌਹਰੀਆ, ਗੁਰਦੇਵ ਮੌੜ, ਹਰਦੇਵ ਗੁਜਰਾ, ਗਿੰਨੀ ਕਮਾਲਪੁਰ, ਰਾਣਾ ਸੇਰਗਿਲ, ਰੂਪੀ ਲਾਡਬੰਨਜਾਰਾ, ਬਾਵਾ ਕੈਪਰ, ਕੌਰਾ ਕੈਪਰ, ਕੁਲਦੀਪ ਸਾਦੀਹਰੀ, ਸਿੰਦਾ ਦੀਪ ਸੰਦੀਪ, ਜਗਦੀਪ ਪਾਲੀ , ਲਾਡੀ ਜੀਤ, ਬਲਵਿੰਦਰ, ਨਿਕਾ, ਮੀਤ, ਲਾਡੀ, ਸਰਬੀ, ਕਿੰਦੀ, ਹੈਪੀ, ਬਾਲੀ, ਯਾਦੂ, ਸੁਖੀ, ਗੁਰਜੀਤ, ਜੰਗੀ, ਸੇਰਾ, ਹਰਮਨ, ਮੰਗੂ ਆਦਿ ਆਗੂ ਮੌਜੂਦ ਸਨ

    Share. Facebook Twitter Pinterest Email WhatsApp

    Related Posts

    ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ

    November 29, 2026

    ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ ‘ਚ ਸ਼ਾਮਲ

    November 29, 2026

    ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਧੂਰੀ ਹਲਕੇ ਦੇ ਯੂਥ ਕਲੱਬਾਂ ਨੂੰ 23 ਲੱਖ ਰੁਪਏ ਦੀਆਂ ਖੇਡ ਕਿੱਟਾਂ ਤੇ ਜਿੰਮ ਦੇ ਸਾਮਾਨ ਦੀ ਵੰਡ

    November 29, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ

    November 29, 2026

    ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ

    November 29, 2026

    ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ…. : ਹਸੀਨਾ

    November 29, 2026

    ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ ‘ਚ ਸ਼ਾਮਲ

    November 29, 2026

    ਪੰਜਾਬ ਯੂਨੀਵਰਸਿਟੀ ‘ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ

    November 29, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ

    November 29, 2026

    ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ

    November 29, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.