ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਗੁੜ ਅਤੇ ਚਾਕਲੇਟ ਦੀ ਦੁਨੀਆ ਭਰ ‘ਚ ਪਛਾਣ ਬਣ ਰਹੀ ਹੈ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ, ‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਤਾਮਿਲਨਾਡੂ ਦੇ ਈਰੋਡ ਤੋਂ ਜੈਵਿਕ ਪਾਮਾਇਰਾ ਗੁੜ ਪਹਿਲੀ ਵਾਰ ਯੂਰਪ ਪਹੁੰਚਿਆ ਹੈ। ਉੱਥੇ ਹੀ, ਪਿਛਲੇ ਸਾਲ ਚਾਕਲੇਟ ਅਤੇ ਕੋਕੋ ਨਾਲ ਬਣੇ ਉਤਪਾਦਾਂ ਦਾ ਨਿਰਯਾਤ ਕਰੀਬ 25 ਫੀਸਦੀ ਵਧਿਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਰਵਾਇਤੀ ਮਿਠਾਸ ਨਾਲ ਨਵੇਂ ਪ੍ਰਯੋਗ ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਸ਼੍ਰੀ ਮੋਦੀ ਨੇ ਗੁਜਰਾਤ ਦੇ ਕੱਛ ‘ਚ ਊਠ ਦੇ ਦੁੱਧ ਤੋਂ ਬਣੇ ਚਾਕਲੇਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦ ਡੇਅਰੀ ਵਿਖੇ ਊਠ ਦੇ ਦੁੱਧ ਦਾ ਰੋਜ਼ਾਨਾ ਸੰਗ੍ਰਹਿ 1,300 ਲੀਟਰ ਤੋਂ ਵਧ ਕੇ 5,500 ਲੀਟਰ ਹੋ ਗਿਆ ਹੈ। ਅਮੂਲ ਇਸ ਦੁੱਧ ਤੋਂ ਚਾਕਲੇਟ, ਕੇਸਰ ਸੁਆਦ ਵਾਲਾ ਦੁੱਧ ਅਤੇ ਰਾਜਭੋਗ ਆਈਸ ਕਰੀਮ ਵੀ ਬਣਾ ਰਿਹਾ ਹੈ।


