Close Menu
Rozana Desh PardeshRozana Desh Pardesh
    What's Hot

    पूरे मॉनसून सत्र में सरकार ने किया गुमराह, लिया झूठ का सहारा-हरियाणा नेता प्रतिपक्ष भूपेंद्र सिंह हुड्डा

    September 2, 2026

    कम शिक्षित युवाओं के सर्वांगीण विकास हेतू बेहतर कार्य योजना बनाई जाए – मुख्यमंत्री

    September 2, 2026

    डॉ. अरविंद शर्मा ने मोहाली एयरपोर्ट पर हरियाणा पर्यटन के टूरिस्ट इन्फॉर्मेशन एंड फैसिलिटेशन सेंटर का किया शुभारंभ

    September 2, 2026
    Facebook X (Twitter) Instagram YouTube
    Breaking News
    • पूरे मॉनसून सत्र में सरकार ने किया गुमराह, लिया झूठ का सहारा-हरियाणा नेता प्रतिपक्ष भूपेंद्र सिंह हुड्डा
    • कम शिक्षित युवाओं के सर्वांगीण विकास हेतू बेहतर कार्य योजना बनाई जाए – मुख्यमंत्री
    • डॉ. अरविंद शर्मा ने मोहाली एयरपोर्ट पर हरियाणा पर्यटन के टूरिस्ट इन्फॉर्मेशन एंड फैसिलिटेशन सेंटर का किया शुभारंभ
    • प्रदेश में स्वास्थ्य सेवाओं के विस्तार और सुदृढ़ीकरण पर सरकार का विशेष जोर : मुख्यमंत्री नायब सिंह सैनी
    • सरकार के प्रयास है कि हर तरह की सुविधा ग्रामीण इलाके में भी मिले: मुख्यमंत्री नायब सिंह सैनी
    • शिक्षक राष्ट्र निर्माण की धुरी, उनके संस्कारों से ही विकसित भारत का सपना होगा साकार- मंत्री महीपाल ढांडा
    • सड़कों पर बेसहारा गौवंश नजर नहीं आना चाहिए, विशेष अभियान चलाकर की जाए प्रत्येक पशु की टैगिंग : मुख्यमंत्री नायब सिंह सैनी
    • 3 दिन के सत्र में ना ज़ीरो हॉवर था ना प्रश्नकाल और 2-2 मिनट विधायकों को बोलने के लिए दिए गए — अभय चौटाला
    Thursday, September 3
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਮਿਲੇ 3,000 ਰੁਪਏ ; ਬਾਕੀ ਰਹਿੰਦੀਆਂ ਔਰਤਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ : ਅਰਵਿੰਦ ਕੇਜਰੀਵਾਲ
    Punjab

    ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਮਿਲੇ 3,000 ਰੁਪਏ ; ਬਾਕੀ ਰਹਿੰਦੀਆਂ ਔਰਤਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ : ਅਰਵਿੰਦ ਕੇਜਰੀਵਾਲ

    July 18, 20266 Mins Read
    Share Facebook Twitter Telegram Email WhatsApp

    ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਥੇ ’ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਵਿੱਚ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ। ਹਰ ਧਰਮ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ’ਆਪ’ ਮੁਖੀ ਨੇ ਕਿਹਾ ਕਿ ਪੰਜਾਬ ਸਾਰੇ ਧਰਮਾਂ ਦੀ ਅਮੀਰ ਅਧਿਆਤਮਿਕ ਵਿਰਾਸਤ ਦੇ ਨਾਲ-ਨਾਲ ਸਨਾਤਨ ਪਰੰਪਰਾਵਾਂ ਨੂੰ ਮਨਾਉਣ ਦੇ ਯਤਨਾਂ ਦਾ ਗਵਾਹ ਬਣ ਰਿਹਾ ਹੈ।
    ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਮੁਖੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ/ਜਸ਼ਨਾਂ, ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਵਿਸਥਾਰ ਅਤੇ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦੇ ਪੁਨਰ-ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ’ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਲੋਕ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਸੂਬੇ ਵਿੱਚ ਪਹਿਲੀ ਵਾਰ ਸਨਾਤਨ ਧਰਮ ਲਈ ਇੰਨੇ ਵੱਡੇ ਪੱਧਰ ’ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
    ਭਜਨ ਸੰਧਿਆ ਵਿੱਚ ਸ਼ਰਧਾਲੂਆਂ ਦਾ ਸਵਾਗਤ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਅੱਜ ਤੁਸੀਂ ਸਾਰੇ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਸ਼ਿਵ ਜੀ ਦੇ ਭਜਨ ਸੁਣਨ ਅਤੇ ਭਗਤੀ ਵਿੱਚ ਲੀਨ ਹੋਣ ਲਈ ਇਕੱਠੇ ਹੋਏ ਹੋ। ਤੁਹਾਡਾ ਉਤਸ਼ਾਹ ਅਤੇ ਖ਼ੁਸ਼ੀ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਇਹ ਵੀ ਦੇਖ ਰਿਹਾ ਹਾਂ ਕਿ ਕਈ ਮਾਵਾਂ, ਭੈਣਾਂ ਅਤੇ ਬੇਟੀਆਂ ਵੀ ਸਾਡੇ ਨਾਲ ਜੁੜੀਆਂ ਹਨ।’
    ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ ਕਰਨ ਤੋਂ ਪਹਿਲਾਂ ’ਆਪ’ ਸੁਪਰੀਮੋ ਨੇ ਕਿਹਾ, ‘ਮੈਂ ਦੇਖ ਸਕਦਾ ਹਾਂ ਕਿ ਤੁਹਾਡੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ 3,000 ਰੁਪਏ ਪ੍ਰਾਪਤ ਕਰਨ ਤੋਂ ਬਾਅਦ ਹੱਥ ਖੜ੍ਹੇ ਕੀਤੇ ਹਨ। ਹੁਣ ਮੈਨੂੰ ਦੇਖਣ ਦਿਓ, ਤੁਹਾਡੇ ਵਿੱਚੋਂ ਕਿੰਨੇ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਲਈ ਹੈ ਪਰ ਅਜੇ ਤੱਕ ਪੈਸੇ ਨਹੀਂ ਮਿਲੇ? ਮੇਰੇ ਕੋਲ ਤੁਹਾਡੇ ਲਈ ਇੱਕ ਖ਼ੁਸ਼ਖਬਰੀ ਹੈ। ਮੈਂ ਹੁਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਰਿਹਾ ਸੀ। ਪਹਿਲੀ ਅਗਸਤ ਨੂੰ ਭਗਵੰਤ ਮਾਨ ਪਠਾਨਕੋਟ ਆਉਣਗੇ ਅਤੇ ਇਹ ਰਾਸ਼ੀ ਸਿੱਧੀ ਤੁਹਾਡੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਹਰ ਉਹ ਵਿਅਕਤੀ ਜਿਸ ਦੀ ਰਜਿਸਟ?ਰੇਸ਼ਨ ਮੁਕੰਮਲ ਹੋ ਚੁੱਕੀ ਹੈ ਪਰ ਭੁਗਤਾਨ ਅਜੇ ਬਾਕੀ ਹੈ, ਉਸ ਨੂੰ ਵੀ 1 ਅਗਸਤ ਨੂੰ ਆਪਣੇ ਬੈਂਕ ਖਾਤੇ ਵਿੱਚ ਪੈਸੇ ਮਿਲ ਜਾਣਗੇ।’
    ਧੰਨਵਾਦ ਪ੍ਰਗਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਗੁਰੂ ਸਾਹਿਬ ਦੀ ਕਿਰਪਾ ਹੈ ਕਿ ਸਾਨੂੰ ਭਗਵੰਤ ਮਾਨ ਵਰਗਾ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੈਨੂੰ ਯਾਦ ਹੈ ਕਿ ਪਿਛਲੇ ਹਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਪਹਿਲੀ ਵਾਰ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਮਿਲਿਆ ਹੈ, ਜਿਸ ’ਤੇ ਕੋਈ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਨਹੀਂ ਲਗਾ ਸਕਦਾ। ਕੋਈ ਵੀ ਉਨ੍ਹਾਂ ’ਤੇ, ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਕਿਸੇ ਮੰਤਰੀ ’ਤੇ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਗਾ ਸਕਦਾ। ਇੱਕ-ਇੱਕ ਰੁਪਿਆ ਬਚਾਅ ਕੇ ਉਨ੍ਹਾਂ ਨੇ ਤੁਹਾਡੇ ਲਈ ਬਿਜਲੀ ਮੁਫ਼ਤ ਕੀਤੀ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ, ਤੁਹਾਡੇ ਲਈ ’ਤੀਰਥ ਯਾਤਰਾਵਾਂ’ ਦਾ ਪ੍ਰਬੰਧ ਕੀਤਾ ਅਤੇ ਹੁਣ ਹਰ ਮਹੀਨੇ ਤੁਹਾਡੇ ਖਾਤਿਆਂ ਵਿੱਚ 1,000 ਰੁਪਏ ਜਮ?ਹਾਂ ਕਰਵਾ ਰਹੇ ਹਨ।’
    ‘ਆਪ’ ਸੁਪਰੀਮੋ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ‘ਕੀ ਤੁਸੀਂ ਪਟਿਆਲਾ ਦੇ ਕਾਲੀ ਮੰਦਰ ਦੇ ਦਰਸ਼ਨ ਕੀਤੇ ਹਨ? ਉਸ ਮੰਦਰ ਪ੍ਰਤੀ ਲੋਕਾਂ ਦੀ ਬਹੁਤ ਸ਼ਰਧਾ ਹੈ। ਲੋਕ ਕਹਿੰਦੇ ਹਨ ਕਿ ਉੱਥੇ ਤੁਸੀਂ ਜੋ ਵੀ ਮੰਨਤ ਮੰਗਦੇ ਹੋ, ਉਹ ਕਾਲੀ ਮਾਤਾ ਪੂਰੀ ਕਰਦੀ ਹੈ, ਜੋ ਸਾਰੇ ਦੁੱਖ ਦੂਰ ਕਰਦੀ ਹੈ। ਪੂਰੇ ਉੱਤਰੀ ਭਾਰਤ ਵਿੱਚ ਇਸ ਦੀ ਮਾਨਤਾ ਹੈ। ਮੁੱਖ ਮੰਤਰੀ ਭਗਵੰਤ ਮਾਨ 80 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕਾਲੀ ਮਾਤਾ ਮੰਦਰ ਦਾ ਨਵੀਨੀਕਰਨ ਕਰਵਾ ਰਹੇ ਹਨ। ਇਹ ਕੰਮ ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਤੁਸੀਂ ਸਾਰੇ ਜ਼ਰੂਰ ਜਾਓ, ਕਾਲੀ ਮਾਤਾ ਅੱਗੇ ਸੀਸ ਝੁਕਾਓ, ਉਨ੍ਹਾਂ ਦਾ ਆਸ਼ੀਰਵਾਦ ਲਓ, ਆਪਣੇ ਪਰਿਵਾਰਾਂ ਨੂੰ ਖ਼ੁਸ਼ ਰੱਖੋ ਅਤੇ ਆਪਣੀਆਂ ਮੁਰਾਦਾਂ ਪੂਰੀਆਂ ਕਰੋ।’
    ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾਨ ਸ਼ਿਵ ਦੇ ਚਰਨਾਂ ਵਿੱਚ ਸੀਸ ਨਿਵਾਇਆ ਅਤੇ ਸਭ ਦਾ ਸਵਾਗਤ ਕੀਤਾ।
    ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਵਿੱਚ ਸ਼ਰਧਾ ਰੱਖਣ ਵਾਲੇ ਲੋਕ ਇਸ ਮੌਕੇ ਭਗਤੀ ਵਿੱਚ ਲੀਨ ਹੋਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਪੁੱਟਿਆ ਗਿਆ ਹਰ ਕਦਮ ਸਤਿਕਾਰ ਦੇ ਯੋਗ ਹੈ।
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇੱਥੇ ਬੀਜਿਆ ਹਰ ਬੀਜ ਉੱਗਦਾ ਹੈ ਪਰ ਇੱਕ ਬੀਜ ਅਜਿਹਾ ਹੈ ਜੋ ਪੰਜਾਬ ਵਿੱਚ ਕਦੇ ਨਹੀਂ ਉੱਗ ਸਕਦਾ ਅਤੇ ਉਹ ਹੈ ਨਫ਼ਰਤ ਦਾ ਬੀਜ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਅਤੇ ਸਾਡਾ ਸਮਾਜਿਕ ਰਿਸ਼ਤਾ ਵੀ ਓਨਾ ਹੀ ਪੀਡਾ ਹੈ। ਪੰਜਾਬ ਦੇ ਤਿਉਹਾਰ ਅਤੇ ਪਰੰਪਰਾਵਾਂ ਸਭ ਦੀਆਂ ਸਾਂਝੀਆਂ ਹਨ। ਸਾਡੀ ਰਾਮ ਨੌਮੀ ਸਾਰਿਆਂ ਦੀ ਸਾਂਝੀ ਹੈ, ਸਾਡੇ ਗੁਰਪੁਰਬ ਸਾਰਿਆਂ ਦੇ ਸਾਂਝੇ ਹਨ, ਸਾਡੀ ਹਨੂਮਾਨ ਜੈਅੰਤੀ ਸਾਰਿਆਂ ਦੀ ਸਾਂਝੀ ਹੈ, ਸਾਡੀ ਈਦ ਸਾਰਿਆਂ ਦੀ ਸਾਂਝੀ ਹੈ, ਸਾਡੇ ਸ਼ਹੀਦੀ ਦਿਹਾੜੇ ਸਾਰਿਆਂ ਦੇ ਸਾਂਝੇ ਹਨ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰ ਬਾਬੇ ਅਤੇ ਲਾਲਾ ਲਾਜਪਤ ਰਾਏ ਸਾਡੇ ਸਾਰਿਆਂ ਦੇ ਹਨ। ਅਸੀਂ ਸਾਰੇ ਮਿਲਜੁਲ ਕੇ ਰਹਿੰਦੇ ਹਾਂ।
    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਲੋਕਾਂ ਦੀ ਸੇਵਾ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਰ-ਵਾਰ ਦਾਅਵਾ ਕਰਦੀਆਂ ਸਨ ਕਿ ਖ਼ਜ਼ਾਨਾ ਖਾਲੀ ਹੈ, ਪਰ ਉਨ੍ਹਾਂ ਨੇ ਆਪਣੀ ਸਵਾ ਚਾਰ ਸਾਲਾਂ ਦੀ ਸਰਕਾਰ ਦੌਰਾਨ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ, ‘ਖ਼ਜ਼ਾਨਾ ਹਮੇਸ਼ਾ ਲੋਕਾਂ ਲਈ ਖੁੱਲ੍ਹਾ ਹੈ ਕਿਉਂਕਿ ਖ਼ਜ਼ਾਨਾ ਲੋਕਾਂ ਦਾ ਹੈ। ਚੋਰ-ਮੋਰੀਆਂ ਅਤੇ ਫ਼ਜ਼ੂਲਖ਼ਰਚੀ ਨੂੰ ਰੋਕਣਾ ਮੇਰਾ ਫਰਜ਼ ਹੈ। ਪਹਿਲਾਂ ਇਹ ਪੈਸਾ ਆਗੂਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ। ਅਸੀਂ ਉਨ੍ਹਾਂ ਲੀਕੇਜ ਨੂੰ ਬੰਦ ਕਰ ਦਿੱਤਾ ਹੈ।’
    ਲੋਕਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ‘ਆਓ, ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ। ਸਾਨੂੰ ਪੰਜਾਬ ਨੂੰ ਕੈਲੀਫੋਰਨੀਆ, ਲੰਡਨ ਜਾਂ ਪੈਰਿਸ ਬਣਾਉਣ ਦੀ ਲੋੜ ਨਹੀਂ ਹੈ। ਸਾਨੂੰ ਪੰਜਾਬ ਨੂੰ ਇੱਕ ਬਿਹਤਰ ਪੰਜਾਬ ਬਣਾਉਣ ਦੀ ਲੋੜ ਹੈ। ਪੰਜਾਬ ਵਿੱਚੋਂ ਨਸ਼ਾ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਖ਼ਤਮ ਹੋਣਾ ਚਾਹੀਦਾ ਹੈ। ਸਾਨੂੰ ਪੰਜਾਬ ਨੂੰ ’ਰੰਗਲਾ ਪੰਜਾਬ’ ਬਣਾਉਣਾ ਹੈ ਅਤੇ ਪਠਾਨਕੋਟ ਨੂੰ ਵੀ ਉਸ ਰੰਗਲੇ ਪੰਜਾਬ ਵਿੱਚ ਆਪਣਾ ਰੰਗ ਭਰਨਾ ਪਵੇਗਾ।’
    ਮੁੱਖ ਮੰਤਰੀ ਨੇ ਇਕੱਠ ਨੂੰ ਇਹ ਪੁੱਛ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਕੀ ਉਹ ਇਸ ਮਿਸ਼ਨ ਲਈ ਤਿਆਰ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ “ਹਰ ਹਰ ਮਹਾਦੇਵ” ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਸ਼ਹੂਰ ਗਾਇਕ ਕੈਲਾਸ਼ ਖੇਰ ਹੁਣ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਭਗਤੀ ਭਜਨ ਪੇਸ਼ ਕਰਨਗੇ।

    Share. Facebook Twitter Pinterest Email WhatsApp

    Related Posts

    ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ

    September 2, 2026

    ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ

    September 2, 2026

    ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ

    September 2, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    पूरे मॉनसून सत्र में सरकार ने किया गुमराह, लिया झूठ का सहारा-हरियाणा नेता प्रतिपक्ष भूपेंद्र सिंह हुड्डा

    September 2, 2026

    कम शिक्षित युवाओं के सर्वांगीण विकास हेतू बेहतर कार्य योजना बनाई जाए – मुख्यमंत्री

    September 2, 2026

    डॉ. अरविंद शर्मा ने मोहाली एयरपोर्ट पर हरियाणा पर्यटन के टूरिस्ट इन्फॉर्मेशन एंड फैसिलिटेशन सेंटर का किया शुभारंभ

    September 2, 2026

    प्रदेश में स्वास्थ्य सेवाओं के विस्तार और सुदृढ़ीकरण पर सरकार का विशेष जोर : मुख्यमंत्री नायब सिंह सैनी

    September 2, 2026

    सरकार के प्रयास है कि हर तरह की सुविधा ग्रामीण इलाके में भी मिले: मुख्यमंत्री नायब सिंह सैनी

    September 2, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    पूरे मॉनसून सत्र में सरकार ने किया गुमराह, लिया झूठ का सहारा-हरियाणा नेता प्रतिपक्ष भूपेंद्र सिंह हुड्डा

    September 2, 2026

    कम शिक्षित युवाओं के सर्वांगीण विकास हेतू बेहतर कार्य योजना बनाई जाए – मुख्यमंत्री

    September 2, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.