ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਡੀ.ਸੀ ਦਫਤਰ ਮਲੇਰਕੋਟਲਾ ਵਿਖੇ ਨੰਗਲ ਪਿੰਡ ਦੇ ਕਿਸਾਨਾਂ ਵੱਲੋਂ ਅਪਣੀ ਮਾਲਕੀ ਵਾਲੀ 110 ਵਿਘੇ ਜਮੀਨ ਦੇ ਮਾਮਲੇ ਵਿੱਚ ਸਿਆਸੀ ਸਹਿ ਉਪਰ ਕੀਤੇ ਜਾ ਰਹੇ ਕਬਜੇ ਖਿਲਾਫ ਧਰਨਾ ਲਾਇਆ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਮਾਨ ਸਿੰਘ ਸਦੋਪੁਰ ਨੇ ਕਿਹਾ ਕੀ ਮੁਰੱਬੇਬੰਦੀ ਤੋ ਵਿਵਾਦਾਂ ਵਿੱਚ ਰਹੀ ਨੰਗਲ ਪਿੰਡ ਦੀ 110 ਵਿਘੇ ਬਚਤ ਜਮੀਨ ਦਾ ਕੇਸ ਕਿਸਾਨਾਂ ਵੱਲੋ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਤੱਕ ਲੜਕੇ ਜਿੱਤਿਆ ਹੋਇਆ ਹੈ। ਹੁਣ ਵੀ ਪੰਚਾਇਤ ਵਿਭਾਗ ਵੱਲੋ ਇਸ ਜਮੀਨ ਸਬੰਧੀ ਕੀਤੇ ਗਏ ਨੋਟੀਫਿਕੇਸ਼ਨਾ ਉਪਰ ਵੀ ਹਾਈਕੋਰਟ ਨੇ ਰੋਕ ਲਗਾਈ ਹੋਈ ਹੈ। ਪਰ ਇਸ ਦੇ ਵਾਵਜੂਦ ਸਿਆਸੀ ਸਹਿ ਪ੍ਰਾਪਤ ਪਿੰਡ ਦੇ ਕੁਝ ਵਿਅਕਤੀ ਕੋਰਟ ਦੇ ਹੁਕਮਾਂ ਦੇ ਉਲਟ ਇਸ ਜਮੀਨ ਤੇ ਨਜਾਇਜ਼ ਕਬਜਾ ਕਰ ਰਹੇ ਹਨ। ਉਹਨਾਂ ਕਿਹਾ ਕੀ ਪਹਿਲਾ ਵੀ ਕਈ ਵਾਰ ਹਾਈਕੋਰਟ ਦੇ ਆਡਰਾਂ ਨੂੰ ਲਾਗੂ ਕਰਵਾਉਣ ਲਈ ਡੀ.ਸੀ ਮਲੇਰਕੋਟਲਾ ਨੂੰ ਵਫਦ ਦੇ ਰੂਪ ਵਿੱਚ ਮਿਲਿਆ ਗਿਆ ਹੈ ਪਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਉਹਨਾਂ ਕਿਹਾ ਕੀ ਜੇਕਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ ਕੀਤਾ ਜਾਵੇਗਾ।
ਇਸ ਮੌਕੇ ਡੀ.ਸੀ ਮਲੇਰਕੋਟਲਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕੀ 143 (ਵਿਕਾਸ) ਰਾਹੀ ਇਸ ਮਾਮਲੇ ਦੀ ਜਾਂਚ ਕਰਵਾਕੇ ਜਲਦੀ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਮਦੇਵੀ, ਸਮਸੇਰ ਸਿੰਘ ਆਦਮਪਾਲ, ਮਲਕੀਤ ਸਿੰਘ, ਅਮਨਦੀਪ ਸਿੰਘ ਨੰਗਲ, ਕਰਮ ਸਿੰਘ ਨੰਗਲ, ਜਸਕਰਨ ਸਿੰਘ ਨੰਗਲ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਰਾਜਦੀਪ ਸਿੰਘ, ਗੁਰਸਿਮਰਨ ਸਿੰਘ, ਸੁਖਵਿੰਦਰ ਸਿੰਘ ਆਦਿ ਕਿਸਾਨ ਸਾਮਲ ਹੋਏ।
Breaking News
- ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
- ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ
- ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ
- ਐਸ.ਸੀ., ਬੀ.ਸੀ. ਲੈਕਚਰਾਰ ਸਿੱਧੀ ਭਰਤੀ ਵਿੱਚ ਰਿਜਰਵੇਸ਼ਨ ਕੋਟਾ ਨਾ ਦੇਣ ਤੇ ਕੀਤਾ ਰੋਸ ਪ੍ਰਦਰਸ਼ਨ
- ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ਼ ਕਰਨੇ ਆਪ ਸਰਕਾਰ ਦੀ ਬੁਖ਼ਲਾਹਟ ਦੀ ਨਿਸ਼ਾਨੀ : ਮੋਹਿਤ ਮਹਿੰਦਰਾ
- ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ ਅੰਮ੍ਰਿਤਸਰ, 2 ਸਤੰਬਰ (ਰਾਜੇਸ਼ ਡੈਨੀ)
- ਪ੍ਰਤਾਪ ਬਾਜਵਾ ਦੇ ਸਰਕਾਰ ’ਤੇ ਤਿੱਖੇ ਹਮਲੇ, ਮੁਲਾਜ਼ਮਾਂ ਦੇ ਬਕਾਏ ਤੋਂ ਈਡੀ ਦੇ ਪੱਤਰਾਂ ਤੱਕ ਚੁੱਕੇ ਸਵਾਲ
- 1984 ਦੇ ਕਤਲੇਆਮ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਕੇ ‘ਆਪ’ ’ਤੇ ਵਰ੍ਹੇ ਐਚਐਸ ਫੂਲਕਾ ਕਿਹਾ- ਪੀੜਤਾਂ ਨੂੰ ਸਿਆਸੀ ਤੌਰ ’ਤੇ ਵਰਤਿਆ ਗਿਆ


