ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਫਰਾਂਸ ਨੇ ਇਕ ਬਹੁਤ ਅਹਿਮ ਕਦਮ
ਚੁੱਕਿਆ ਹੈ, ਜਿਸ ਮਗਰੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀ ਬਾਗੋ-ਬਾਗ ਹੋ ਗਏ ਹਨ। ਫਰਾਂਸ ਸਰਕਾਰ ਨੇ ਭਾਰਤੀ ਪਾਸਪੋਰਟ ਹੋਲਡਰਾਂ ਲਈ ਏਅਰਪੋਰਟ ਟਰਾਂਜ਼ਿਟ ਵੀਜ਼ਾ ਦੀ ਸ਼ਰਤ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ ਫਰਾਂਸ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਨਤੀਜਾ ਦੱਸਿਆ ਹੈ।
ਪਹਿਲਾਂ ਜੇਕਰ ਕੋਈ ਭਾਰਤੀ ਯਾਤਰੀ ਫਰਾਂਸ ਰਾਹੀਂ ਕਿਸੇ ਤੀਜੇ ਦੇਸ਼ ਜਾਂਦਾ ਸੀ, ਤਾਂ ਉਸ ਨੂੰ ‘ਏਅਰਪੋਰਟ ਟ੍ਰਾਂਜ਼ਿਟ ਵੀਜ਼ਾ ਲੈਣਾ ਪੈਂਦਾ ਸੀ, ਪਰ ਹੁਣ ਜਦੋਂ ਇਹ ਸ਼ਰਤ ਖ਼ਤਮ ਹੋ ਗਈ ਹੈ ਤਾਂ ਇਸ ਟਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਪਵੇਗੀ। ਫਰਾਂਸ ਸਰਕਾਰ ਦੇ ਇਸ ਫੈਸਲੇ ਨਾਲ ਯਾਤਰੀਆਂ ਦਾ ਸਮਾਂ ਅਤੇ ਵੀਜ਼ਾ ਫੀਸ ਦਾ ਖਰਚਾ ਬਚੇਗਾ। ਖਾਸ ਕਰ ਕੇ ਯੂਰਪ ਦੇ ਰਸਤਿਓਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਹੁਣ ਭਾਰਤੀ ਯਾਤਰੀ ਫਰਾਂਸ ਦੇ ਅੰਤਰਰਾਸ਼ਟਰੀ ਜ਼ੋਨ ਨੂੰ ਛੱਡੇ ਬਿਨਾਂ ਆਪਣੀ ਅਗਲੀ ਫਲਾਈਟ ਬਦਲ ਸਕਣਗੇ
ਭਾਰਤੀਆਂ ਲਈ ਇਹ ਇੱਕ ਵੱਡੀ ਰਾਹਤ ਹੈ, ਪਰ ਇਸ ਦੇ ਬਾਵਜੂਦ ਯਾਤਰੀਆਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਇਹ ਸਹੂਲਤ ਸਿਰਫ਼ ਉਦੋਂ ਹੀ ਲਾਗੂ ਹੋਵੇਗੀ ਜੇਕਰ ਯਾਤਰੀ ਹਵਾਈ ਅੱਡੇ ਦੇ ਇੰਟਰਨੈਸ਼ਨਲ ਟ?ਰਾਂਜ਼ਿਟ ਏਰੀਆ ਵਿੱਚ ਹੀ ਰੁਕਦਾ ਹੈ ਅਤੇ ਹਵਾਈ ਅੱਡੇ ਤੋਂ ਬਾਹਰ ਨਹੀਂ ਨਿਕਲਦਾ। ਜੇਕਰ ਯਾਤਰੀ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣਾ ਹੈ ਜਾਂ ਸਮਾਨ ਫਿਰ ਤੋਂ ਚੈੱਕ-ਇਨ ਕਰਨ ਲਈ ਇਮੀਗ੍ਰੇਸ਼ਨ ਪਾਰ ਕਰਨੀ ਹੈ, ਤਾਂ ਉਸ ਕੋਲ ‘ਸ਼ੈਨੇਗਨ ਵੀਜ਼ਾ ਹੋਣਾ ਲਾਜ਼ਮੀ ਹੋਵੇਗਾ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੈਕਰੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਦਮ ਨਾ ਸਿਰਫ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰੇਗਾ, ਸਗੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਕਰੇਗਾ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


