ਸ਼ਨੀਵਾਰ ਨੂੰ ਹੋਰਮੁਜ਼ ਦੀ ਖਾੜੀ ’ਚ 2 ਭਾਰਤੀ ਜਹਾਜ਼ਾਂ ’ਤੇ ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਹਾਲਾਤ ਤਣਾਅਪੂਰਨ ਹੋ ਗਏ ਹਨ। ਇਨ੍ਹਾਂ ਜਹਾਜ਼ਾਂ ਤੋਂ ਇਲਾਵਾ ਭਾਰਤ ਆ ਰਹੇ ਕਈ ਹੋਰ ਤੇਲ ਟੈਂਕਰਾਂ ਨੂੰ ਵੀ ਅੱਧ ਵਿਚਾਲਿਓਂ ਵਾਪਸ ਮੁੜਨਾ ਪਿਆ ਹੈ।
ਇਸ ਤਣਾਅ ਦੌਰਾਨ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦਾ ਤੇਲ ਟੈਂਕਰ ਦੇਸ਼ ਗਰਿਮਾ ਸ਼ਨੀਵਾਰ ਨੂੰ ਹੋਰਮੁਜ਼ ਨੂੰ ਪਾਰ ਕਰਨ ਵਿੱਚ ਸਫ਼ਲ ਰਿਹਾ। ਮਾਰਚ ਮਾਰਚ ਤੋਂ ਬਾਅਦ ਇਹ 10ਵਾਂ ਭਾਰਤੀ ਜਹਾਜ਼ ਹੈ। ਹੈ ਜਿਸ ਨੇ ਇਸ ਖ਼ਤਰਨਾਕ ਰਸਤੇ ਨੂੰ ਪਾਰ ਕੀਤਾ ਹੈ, ਜਦਕਿ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ 4 ਭਾਰਤੀ ਜਹਾਜ਼ਾਂ ਸਨਮਾਰ ਹੇਰਾਲਡ, ਦੇਸ਼ ਦੇਸ਼ ਵੈਭਵ, ਵੈਭਵ ਦੇਸ਼ ਵਿਭੋਰ ਅਤੇ ਬਲਕ ਕੈਰੀਅਰ ਜਗ ਅਰਨਵ ਨੂੰ ਵਾਪਸ ਮੁੜਨਾ ਪਿਆ ਹੈ। ਇਸ ਦੇ ਬਾਵਜੂਦ ਫ਼ਾਰਸ ਦੀ ਖਾੜੀ ’ਚ ਹਾਲੇ ਵੀ ਭਾਰਤੀ ਝੰਡੇ ਵਾਲੇ ਕੁੱਲ 14 ਜਹਾਜ਼ ਫਸੇ ਹੋਏ ਹਨ।
ਜ਼ਿਕਰਯੋਗ ਹੈ ਕਿ ਹੋਰਮੁਜ਼ ਰਾਹੀਂ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਅਤੇ ਕੁਦਰਤੀ ਗੈਸ ਗੁਜ਼ਰਦੀ ਹੈ। ਇਸ ਰਸਤੇ ਦੇ ਬੰਦ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਮਿਡਲ ਈਸਟ ’ਚ ਤਣਾਅ ਮਗਰੋਂ ਹੋਰਮੁਜ਼ ਨੂੰ ਇਰਾਨ ਨੇ ਬੰਦ ਕਰ ਦਿੱਤਾ, ਜਿਸ ਕਾਰਨ ਕਈ ਦੇਸ਼ਾਂ ਵਿੱਚ ਤੇਲ ਦੀ ਕਿੱਲਤ ਸ਼ੁਰੂ ਹੋ ਗਈ ਹੈ ਅਤੇ ਕੁਝ ਥਾਵਾਂ ’ਤੇ ਤੇਲ ਦੀ ਰਾਸ਼ਨਿੰਗ ਕਰਨੀ ਪੈ ਰਹੀ ਹੈ
ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ ਦੀ ਘਟਨਾ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਇਰਾਨੀ ਰਾਜਦੂਤ ਨੂੰ ਤਲਬ ਕਰਕੇ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਮਰੀਕਾ ਵੱਲੋਂ ਹੋਰਮੁਜ਼ ਦੀ ਨਾਕਾਬੰਦੀ ਕਾਰਨ ਇੱਥੇ ਖ਼ਤਰਾ ਦੁੱਗਣਾ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ ’ਚ ਤੇਲ-ਗੈਸ ਦੀ ਕਿੱਲਤ ਹੋਰ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
Breaking News
- , 30 ਅਗਸਤ (ਦੇਸ਼ ਪ੍ਰਦੇਸ਼ ਬਿਊਰੋ) :-ਸ੍ਰੀ ਮਾਛੀਵਾੜਾ ਸਾਹਿਬ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਜ਼ੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ੇਕਰ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਯੋਗ ਸਮਝਿਆ ਤਾਂ ਉਹ ਮੁੱਖਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਚੋਣ ਲਰਨਗੇ!
- ਆਪ ਸਰਕਾਰ ’ਚ ਪੰਜਾਬ ਅੰਦਰ ਨਸ਼ਾ ਕਈ ਗੁਣਾ ਵਧਿਆ; ਸਿਰਫ਼ ਭਾਜਪਾ ਹੀ ਕਰ ਸਕਦੀ ਹੈ ਖ਼ਾਤਮਾ: ਕੇਵਲ ਸਿੰਘ ਢਿੱਲੋਂ
- ‘ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ: ਸਤਨਾਮ ਸਿੰਘ ਸੰਧੂ
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਚੰਡੀਗੜ੍ਹ ਮੋਰਚੇ ਤੇ ਕਰੇਗੀ ਜੋਰਦਾਰ ਸ਼ਮੂਲੀਅਤ, ਤਿਆਰੀਆਂ ਮੁਕੰਮਲ-ਮਨਜੀਤ ਧਨੇਰ
- ਖੇਤਾਂ ਵਾਲੀ ਬਿਜਲੀ ਸਪਲਾਈ ’ਚ ਲੱਗ ਰਹੇ ਬੇਲੋੜੇ ਕੱਟ ਬੰਦ ਕੀਤੇ ਜਾਣ – ਰਾਮਫਲ ਜਲੂਰ
- ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਹਰ ਵਰਗ ਨੂੰ ਦਿੱਤੀਆਂ ਸਹੂਲਤਾਂ: ਵਿਧਾਇਕ ਬਲਕਾਰ ਸਿੰਘ ਸਿੱਧੂ
- ਮਮਦੋਟ ਵਿੱਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ; ਦੋ ਹੋਰ ਜ਼ਖਮੀ
- ਛੇਵੇਂ ਪਾਤਸ਼ਾਹ ਦੇ ਆਮਦ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ


