ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਮੋਗਾ ਜਿਲੇ ਦੀਆਂ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਸਾਹਮਣੇ ਧਰਨਾ ਲਗਾਇਆ ਗਿਆ ਅ ਇਹ ਧਰਨਾ ਅੰਗਰੇਜ਼ੋ ਭਾਰਤ ਛੱਡੋ ਦੀ 84ਵੀਂ ਵਰੇਗੰਡ ਨੂੰ ਸਮਰਪਿਤ ਸੀ ਤੇ ਅੱਜ ਦਾ ਇਹ ਨਾਰਾ ਕਾਰਪੋਰੇਟ ਭਜਾਓ ਦੇਸ਼ ਬਚਾਓ ਹੈ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਵਿੱਤ ਸਕੱਤਰ ਵਲੋ ਬਲੋਰ ਸਿੰਘ ਘੱਲ ਕਲਾਂ, ਬਲਾਕ ਪ੍ਰਧਾਨ ਨਿਹਾਲ ਇਕਬਾਲ ਸਿੰਘ ਸਿੰਘਾਂਵਾਲਾ ਬੀ ਕੇ ਯੂ ਲੱਖੋਵਾਲ ਦੇ ਜਿਲਾ ਆਗੂ ਹਰਜੀਤ ਸਿੰਘ ਮਨਾਵਾਂ ਬੀ ਕੇ ਯੂ ਪੰਜਾਬ ਦੇ ਜ਼ਿਲਾ ਆਗੂ ਗਰਨੇਕ ਸਿੰਘ ਕਾਲੀਏ ਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਟਰੰਪ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਹੁਣ ਇਹ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ ਪਹਿਲਾਂ ਵੀ ਇਸ ਸਰਕਾਰ ਨੇ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮੁੱਚੇ ਕੀਤੇ ਹਨ ਜੇਕਰ ਭਾਰਤ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰ ਲੈਂਦਾ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਤੇ ਡਾਇਰੀ ਫਾਰਮੰਗ ਦਾ ਧੰਦਾ ਚੌਪਟ ਹੋ ਜਾਵੇਗਾ ਇਸ ਨਾਲ ਉਦਯੋਗਾਂ ਤੇ ਵੀ ਮਾੜਾ ਅਸਰ ਪਵੇਗਾ ਇਸ ਕਰਕੇ ਕਿਸਾਨਾਂ ਦੀ ਮੰਗ ਹੈ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਖਤਮ ਕੀਤਾ ਜਾਵੇ ਤੇ ਹੋਰ ਦੇਸ਼ਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਵੀ ਰੱਦ ਕੀਤੇ ਜਾਣ ਕਿਸੇ ਵੀ ਖੇਤੀਬਾੜੀ ਉਪਜ ਨੂੰ ਬਿਨਾਂ ਕਿਸੇ ਰੋਕ ਦੇ ਦੇਸ਼ ਵਿੱਚ ਆਉਣ ਦੀ ਇਹ ਇਜਾਜਤ ਨਹੀਂ ਦੇਣੀ ਚਾਹੀਦੀ,ਫਸਲਾਂ ਦੇ ਭਾਅ ਸੀ ਟੂ ਪਲਸ 50% ਮੁਨਾਫੇ ਨਾਲ ਤੈਅ ਕੀਤੇ ਜਾਣ ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ,ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਦਿਆ ਤੇ ਲਕੀਰ ਮਾਰੀ ਜਾਵੇ,ਚਾਰ ਕਿਰਤ ਕੋਡ ਰੱਦ ਕੀਤੇ ਜਾਣ ਅਤੇ ਕਿਰਤੀਆ ਨਾਲ ਸੰਬੰਧਿਤ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ ਸਾਰੇ ਕਾਮਿਆਂ ਨੂੰ 42000 ਦੀ ਘੱਟੋ ਘੱਟ ਉਜਰਤ ਕਾਨੂੰਨੀ ਤੌਰ ਤੇ ਯਕੀਨੀ ਬਣਾਈ ਜਾਵੇ, ਮਨਰੇਗਾ ਦਾ ਕਾਨੂੰਨ ਬਹਾਲ ਕੀਤਾ ਜਾਵੇ ਤੇ 200 ਦਿਨ ਦਾ ਕੰਮ ਦੀ ਦਿਹਾੜੀ ਗਰੰਟੀ ਕੀਤੀ ਜਾਵੇ ਅਤੇ ਮਜ਼ਦੂਰਾਂ ਨੂੰ 700 ਰੁਪੇ ਦਿਹਾੜੀ ਦਿਤੀ ਜਾਵੇ, ਕਾਰਪੋਰੇਟਾਂ ਲਈ ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ, ਖੁਦਕਸ਼ੀ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਬਿਜਲੀ ਨਿਜੀਕਰਨ ਬਿੱਲ 2025 ਅਤੇ ਬੀਜ ਬਿੱਲ 2025 ਰੱਦ ਕੀਤਾ ਜਾਵੇ, 2025 ਵਿੱਚ ਆਏ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤਾ ਜਾਵੇ ਅਖੀਰ ਵਿੱਚ ਡੀਸੀ ਮੋਗਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਮੌਕੇ ਤੇ ਜਸਵਿੰਦਰ ਸਿੰਘ ਘੱਲ ਕਲਾਂ ਜਗਰੂਪ ਸਿੰਘ ਦੌਲਤਪੁਰਾ, ਲਖਬੀਰ ਸਿੰਘ ਚੜਿਕ ਨਛੱਤਰ ਸਿੰਘ ਝੰਡੇ ਵਾਲਾ ਸੁਖਜੀਤ ਸਿੰਘ ਲੰਡੇਕੇ ਗੁਰਦੇਵ ਸਿੰਘ ਚੜਿੱਕ ਸ਼ਿੰਦਰ ਕੌਰ ਕੋਕਰੀ ਕਲਾਂ ਭਜਨ ਕੌਰ ਕੋਕਰੀ ਕਲਾਂ ਆਦਿ ਵੀ ਹਾਜਰ ਸੱਨ.
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


