Author: Rozana Desh Pardesh

ਭਾਰਤੀ ਕਿਸਾਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡਿਆਂ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੋਰਿੰਡਾ ਵਿੱਚ ਹੋਈ। ਜਿਸ ਵਿੱਚ ਪੰਜਾਬ ਕਮੇਟੀ ਮੈਂਬਰ ਚਰਨ ਸਿੰਘ ਮੁੰਡੀਆਂ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਜਿਲਾ ਜਾਇੰਟ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੰਤ ਸਿੰਘ ਕੋਟਲੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਜੋ ਇਕ ਸਤੰਬਰ ਤੋਂ ਲੈ ਕੇ ਸੱਤ ਸਤੰਬਰ ਤੱਕ ਜੋ ਚੰਡੀਗੜ੍ਹ ਧਰਨਾ ਦੇਣਾ ਹੈ ਉਸ ਸਬੰਧੀ ਵਰਕਰਾਂ ਦੀਆਂ ਟਰੈਕਟਰ ਟਰਾਲੀਆਂ ਲੈ ਜਾਣ ਦੀਆਂ ਡਿਊਟੀਆਂ ਲਾਈਆਂ ਗਈਆਂ । ਮੀਟੰਗ ਨੂੰ ਸੰਬੋਧਨ ਕਰਦਿਆਂ ਚਰਨ ਸਿੰਘ ਮੰਡੀਆਂ…

Read More

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਇਕਾਈ ਬਲਾਕ ਮੋਰਿੰਡਾ) ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਸੁਖਵਿੰਦਰ ਸਿੰਘ ਬੂਰ ਮਾਜਰਾ ਨੇ ਦੱਸਿਆ ਕਿ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨੀ ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ 31 ਅਗਸਤ ਨੂੰ ਪੰਜਾਬ ਭਰ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ, ਜਦਕਿ 14 ਤੋਂ 18 ਸਤੰਬਰ ਤੱਕ ਵਿਧਾਇਕਾਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ਦਾ ਘੇਰਾਓ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ 10 ਹਜ਼ਾਰ ਏਕੜ ਖੇਤੀ ਇੱਕ ਕੰਪਨੀ ਨੂੰ ਸੌਂਪਣ ਦੇ…

Read More

ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਵੱਲੋਂ ਪਿੰਡ ਸਫੇੜਾ, ਪਹਾੜੀਪੁਰ ਅਤੇ ਡੇਰਾ ਮਰਦਾਹੇੜੀ ਵਿਖੇ ਵਿਸ਼ੇਸ਼ ’ਲੋਕ ਮਿਲਣੀ’ ਪ੍ਰੋਗਰਾਮ ਕੀਤੇ ਗਏ। ਇਸ ਦੌਰਾਨ ਹਲਕਾ ਇੰਚਾਰਜ ਨੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਬੜੇ ਧਿਆਨ ਨਾਲ ਸੁਣੇ। ਹਡਾਣਾ ਨੇ ਕਿਹਾ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਇਲਾਕਾ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ, ਸਤਿਕਾਰ ਅਤੇ ਵਿਸ਼ਵਾਸ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮਾਨ ਸਰਕਾਰ ਦੀਆਂ ਵਿਕਾਸ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਹੈਪੀ ਪਹਾੜੀਪੁਰ ਚੇਅਰਮੈਨ, ਸਰਪੰਚ ਰਛਪਾਲ ਕੌਰ ਪਹਾੜੀਪੁਰ, ਰਣਜੀਤ ਕੌਰ ਪੰਚ, ਪੰਚ ਦਲਬੀਰ ਸਿੰਘ, ਪੰਚ ਚਰਨਜੀਤ ਸਿੰਘ,…

Read More

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਨੇ ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅੰਤਰਿਮ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਦੀ ਇਜਾਜ਼ਤ ਦੇਣ, ਇਹ ਕਹਿੰਦੇ ਹੋਏ ਕਿ ਉਹ ਸੀਮਤ ਗਿਣਤੀ ਵਿੱਚ ਸ਼ਾਂਤੀਪੂਰਵਕ ਪੈਦਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਵਿਰੋਧ ਵਿੱਚ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੇ ਸੜਕ ’ਤੇ ਆਪਣਾ ਪੱਕਾ ਮੋਰਚਾ ਲਾ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਵਿਚਕਾਰ ਖਨੌਰੀ ਸਰਹੱਦ ’ਤੇ ਰਾਤ ਬਿਤਾਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹਰਿਆਣਾ ਸਰਕਾਰ ਵੱਲੋਂ ਰੋਕੇ ਜਾਣ ਤੋਂ…

Read More

ਭਾਜਪਾ ਸੰਗਠਨ ’ਚ ਵੱਡਾ ਫੇਰਬਦਲ ਹੋਇਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਵੱਖ-ਵੱਖ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਇਕ ਲਿਸਟ ਜਾਰੀ ਕੀਤੀ ਗਈ ਹੈ। ਲਿਸਟ ਅਨੁਸਾਰ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਤੇ ਤਰੁਣ ਚੁੱਘ ਨੂੰ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਰਾਸ਼ਟਰੀ ਉਪ ਪ੍ਰਧਾਨ, ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ, ਸਮ੍ਰਿਤੀ ਈਰਾਨੀ ਨੂੰ ਜਨਰਲ ਸਕੱਤਰ, ਬੀਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ ਅਤੇ ਹਰੀਸ਼ ਦਿਵੇਦੀ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

Read More

ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ’ਤੇ ਕੀਤੇ ਗਏ ਤਾਜ਼ਾ ਮਿਜ਼ਾਈਲ ਹਮਲਿਆਂ ਦੌਰਾਨ ਭਾਰਤੀ ਅਰਬਪਤੀ ਉਦਯੋਗਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰ ਮਿੱਤਲ ਦੇ ਯੂਕਰੇਨ ਸਥਿਤ ਸਟੀਲ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕ੍ਰਾਈਵੀ ਰਿਹ ਸ਼ਹਿਰ ਵਿੱਚ ਸਥਿਤ ਦੇਸ਼ ਦੇ ਇਸ ਸਭ ਤੋਂ ਵੱਡੇ ਸਟੀਲ ਪਲਾਂਟ ’ਤੇ ਸ਼ਨੀਵਾਰ ਰਾਤ ਹੋਏ ਹਮਲੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 13 ਕਾਮੇ ਅਤੇ ਠੇਕੇਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਮਿਜ਼ਾਈਲ ਹਮਲੇ ਨਾਲ ਪਲਾਂਟ ਦੇ ਪਾਵਰ ਸਿਸਟਮ ਅਤੇ ਬਲਾਸਟ ਫਰਨੇਸਾਂ ਦੇ ਮੁੱਖ ਹਿੱਸਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਤੋਂ ਬਾਅਦ ਕੰਪਨੀ ਨੇ ਸੁਰੱਖਿਆ ਦੇ ਮੱਦੇਨਜ਼ਰ ਉਤਪਾਦਨ ਕਾਰਜਾਂ ਨੂੰ ਅਸਥਾਈ…

Read More

ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ 40 ਵਿਦਿਆਰਥੀਆਂ ਨੇ 80ਵੇਂ ਸੁਤੰਤਰਤਾ ਦਿਵਸ ਮੌਕੇ ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੂਰੇ ਜੋਸ਼, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਖਾਕੀ ਵਰਦੀ ਵਿੱਚ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਨ੍ਹਾਂ ਸਟੂਡੈਂਟ ਪੁਲਿਸ ਕੈਡਿਟਾਂ ਨੂੰ ਉਨ੍ਹਾਂ ਦੀ ਅਨੁਸ਼ਾਸਿਤ, ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਹਾਜ਼ਰੀ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਸਮੇਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਵੀ ਮੌਜੂਦ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ…

Read More

ਖਰੜ ਦੇ ਪ੍ਰਭੂ ਸ੍ਰੀ ਰਾਮ ਦੇ ਪੁਰਖਿਆਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਕਿਨਾਰੇ ਬਣੇ ਹੋਏ ਸ੍ਰੀ ਰਾਮ ਮੰਦਰ ਵਿਖੇ ਬੀਤੇ ਦਿਨ ਤੀਆਂ ਦੇ ਸਬੰਧ ਵਿਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਖਰੜ ਦੇ ਜੰਮਪਲ ਅਤੇ ਪ੍ਰਸਿੱਧ ਭਜਨ ਗਾਇਕ ਬਿ?ਰਜ ਬਿਹਾਰੀ ਕਰਵਲ ਨੇ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨਾਂ ਵਲੋਂ ਤੀਆਂ ਦੇ ਸਬੰਧ ਵਿਚ ਬਹੁਤ ਸੁੰਦਰ ਭਜਨਾਂ ਨਾਲ ਉਥੇ ਮੌਜੂਦ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜਿਕਰਯੋਗ ਹੈ ਕਿ ਬਿ?ਰਜ ਬਿਹਾਰੀ ਕਰਵਲ ਪਿਛਲੇ ਲਗਭਗ 50 ਸਾਲਾਂ ਤੋਂ ਰਾਮ ਲੀਲਾ ਨਾਲ ਜੁੜੇ ਹੋਏ ਹਨ ਅਤੇ ਉਨਾਂ ਦੇ ਭਜਨਾਂ ਦੀਆਂ ਕਈ ਕੈਸੇਟਾਂ…

Read More

ਕੇਰਲ ਦਾ ਨਾਮ ਬਦਲ ਕੇ ’ਕੇਰਲਮ’ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਜ ਦਾ ਨਾਮ ਬਦਲ ਕੇ ’ਕੇਰਲਮ’ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਤੇ ਇਸ ਸਹਿਮਤੀ ਨਾਲ, ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਲੋਕ ਸਭਾ ਨੇ ਮੰਗਲਵਾਰ ਨੂੰ ਕੇਰਲ (ਨਾਮ ਬਦਲੀ) ਬਿੱਲ, 2026 ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਅਗਲੇ ਦਿਨ, ਬੁੱਧਵਾਰ ਨੂੰ ਰਾਜ ਸਭਾ ਵਿੱਚ ਇਸਨੂੰ ਪਾਸ ਕਰ ਦਿੱਤਾ ਗਿਆ। ਰਾਜ ਸਭਾ ਵਿੱਚ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਕੇਰਲ ਵਿਧਾਨ ਸਭਾ ਨੇ 2024 ਵਿੱਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਕੇਂਦਰ ਸਰਕਾਰ ਨੂੰ ਰਾਜ ਦਾ ਨਾਮ ਬਦਲ ਕੇ…

Read More

मोहाली द्वारा पंजाब के सरकारी पॉलीटेक्निक कॉलेजों के फैकल्टी सदस्यों के लिए “एडवांस्ड एनालिटिकल टेक्निक्स” विषय पर पांच दिवसीय फैकल्टी डेवलपमेंट प्रोग्राम (एफडीपी) का आयोजन 17 से 21 अगस्त 2026 तक किया जा रहा है। यह कार्यक्रम तकनीकी शिक्षा एवं औद्योगिक प्रशिक्षण विभाग, पंजाब सरकार के सहयोग से आयोजित किया जा रहा है। एफडीपी का उद्देश्य प्रतिभागियों के तकनीकी ज्ञान एवं उन्नत विश्लेषणात्मक तकनीकों की व्यावहारिक समझ को मजबूत करना है। कार्यक्रम के माध्यम से सैद्धांतिक ज्ञान और उसके व्यावहारिक अनुप्रयोग के बीच की दूरी को कम करने तथा शिक्षण क्षमताओं को और बेहतर बनाने पर विशेष जोर दिया जा…

Read More