ਭਾਰਤੀ ਕਿਸਾਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡਿਆਂ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੋਰਿੰਡਾ ਵਿੱਚ ਹੋਈ। ਜਿਸ ਵਿੱਚ ਪੰਜਾਬ ਕਮੇਟੀ ਮੈਂਬਰ ਚਰਨ ਸਿੰਘ ਮੁੰਡੀਆਂ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਜਿਲਾ ਜਾਇੰਟ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੰਤ ਸਿੰਘ ਕੋਟਲੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਜੋ ਇਕ ਸਤੰਬਰ ਤੋਂ ਲੈ ਕੇ ਸੱਤ ਸਤੰਬਰ ਤੱਕ ਜੋ ਚੰਡੀਗੜ੍ਹ ਧਰਨਾ ਦੇਣਾ ਹੈ ਉਸ ਸਬੰਧੀ ਵਰਕਰਾਂ ਦੀਆਂ ਟਰੈਕਟਰ ਟਰਾਲੀਆਂ ਲੈ ਜਾਣ ਦੀਆਂ ਡਿਊਟੀਆਂ ਲਾਈਆਂ ਗਈਆਂ । ਮੀਟੰਗ ਨੂੰ ਸੰਬੋਧਨ ਕਰਦਿਆਂ ਚਰਨ ਸਿੰਘ ਮੰਡੀਆਂ ਅਤੇ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਨਵੇਂ ਜਮੀਨ ਪੂਲਿੰਗ ਨੀਤੀ ਹੋਂਦ ਵਿੱਚ ਲਿਆਂਦੀ ਗਈ ਹੈ ਉਸ ਦੇ ਕਿਸਾਨਾਂ ਤੇ ਮਾਰੂ ਪ੍ਰਭਾਵ ਪੈਣ ਵਾਲੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੁਆਰਾ ਭਾਰਤ ਅਮਰੀਕਾ ਵਪਾਰਕ ਡੀਲ ਦਾ ਕਿਸਾਨਾਂ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਚੰਡੀਗੜ੍ਹ ਉਪਰੋਕਤ ਨੀਤੀਆਂ ਦੇ ਖਿਲਾਫ ਸੱਤ ਦਿਨਾਂ ਧਰਨੇ ਵਿੱਚ ਮੋਰਿੰਡੇ ਇਲਾਕੇ ਵਿੱਚੋਂ ਟਰੈਕਟਰ ਟਰਾਲੀਆਂ ਦੀ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਵਰਕਰਾਂ ਨੂੰ ਲਾਮ ਬੰਦ ਕੀਤਾ ਗਿਆ ਉਪਰੋਕਤ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਹੋਰ ਨਾ ਕਿਸਾਨਾਂ ਮਜ਼ਦੂਰਾਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ ਜਾਵੇਗਾ ਇਹ ਨੀਤੀਆਂ ਕਿਸੇ ਕਿਸਮ ਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ,ਨੇਤਰ ਸਿੰਘ ਰੌਣੀ ਖੁਰਦ ,ਕੇਵਲ ਸਿੰਘ,ਗੁਰਪ੍ਰੀਤ ਸਿੰਘ ਥਿੰਦ,ਗੁਰਦੀਪ ਸਿੰਘ ਸ਼ਰਨਜੀਤ ਸਿੰਘ ਰਸੂਲਪੁਰ, ਜਗਤਾਰ ਸਿੰਘ ਖੈਰਪੁਰ ,,ਹਰਚੰਦ ਸਿੰਘ ਰਤਨਗੜ੍ਹ ,ਸੰਤੋਖ ਸਿੰਘ ਕਲਹੇੜੀ ,ਬੇਅੰਤ ਸਿੰਘ ਕਕਰਾਲੀ, ਤਰਲੋਚਨ ਸਿੰਘ ਤਾਜਪੁਰ , ਸੁਖਦੀਪ ਸਿੰਘ ,ਰਣਧੀਰ ਸਿੰਘ ਕਾਈਨੌਰ, ਮੇਜਰ ਸਿੰਘ ਚੱਕਲਾਂ,ਸੰਤੋਖ ਸਿੰਘ,ਨਿਰਮਲ ਸਿੰਘ, ਸੁਰਿੰਦਰ ਪਾਲ ਸਿੰਘ, ਬਹਾਦਰ ਸਿੰਘ ਮੋਰਿੰਡਾ, ਹਰਪਾਲ ਸਿੰਘ ਕਲਾਰਾਂ, ਵਿੱਕੀ ਧਨੌਰੀ ,ਪਰਮਜੀਤ ਸਿੰਘ, ਕਰਨੈਲ ਸਿੰਘ ਕਾਂਜਲਾ , ਬਲਜੀਤ ਸਿੰਘ, ਕਾਕਾ ਸਿੰਘ ਦੁਮਣਾ ,ਮਹਿੰਦਰ ਸਿੰਘ, ਬਲਜੀਤ ਸਿੰਘ, ਹਰਮਨਜੀਤ ਸਿੰਘ ,ਭੁਪਿੰਦਰ ਸਿੰਘ ਢੋਲਣ ਮਾਜਰਾ, ਕੁਲਵੰਤ ਸਿੰਘ ਮੁੰਡੀਆਂ,ਪਰਮਜੀਤ ਸਿੰਘ ਲੁਠੇੜੀ, ਰਵਿੰਦਰ ਸਿੰਘ ਮਾਨਖੇੜੀ ਆਦ ਹਾਜ਼ਰ ਸਨ ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


