ਪੰਜਾਬ ਅੰਦਰ ਕਣਕ ਦੀ ਖਰੀਦ ਦਾ ਕੰਮ ਅਜੇ ਨਿਰਵਿਘਨ ਜਾਰੀ ਹੈ!ਪਟਿਆਲਾ ਜ਼ਿਲ੍ਹੇ ਦੀਆਂ ਸਮੂੰਹ ਮੰਡੀਆਂ
ਵਿਚ ਕਣਕ ਦੀ ਆਮਦ ਨਾ ਮਾਤਰ ਦੇ ਬਰਾਬਰ ਹੀ ਹੋ ਰਹੀ ਹੈ ਅਤੇ ਕਣਕ ਦੀ ਖਰੀਦ ਦਾ ਕੰਮ ਵੀ 95 ਫੀਸਦੀ ਨੇਪਰੇ ਚੜ੍ਹ ਚੁੱਕਾ ਹੈ, ਪ੍ਰੰਤੂ ਮੰਡੀਆਂ ਚੋ ਖ਼ਰੀਦ ਕੀਤੀ ਗਈ ਕਣਕ ਦੀ ਲਿਫ਼ਟਿੰਗ ਨਾ ਮਾਤਰ ਹੋਣ ਕਾਰਨ ਆੜ੍ਹਤੀਆਂ ਨੂੰ ਬੋਰੀਆਂ ਨੂੰ ਮੰਡੀਆਂ ਵਿਚ ਹੀ ਸਟੈਕ ਕਰਨ ਦੇ ਕਾਰਨ ਦੂਹਰੀ ਮਾਰ ਝੱਲਣ ਲਈ ਮਜ਼ਬੂਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਜਿਸ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ! ਆੜਤੀਆਂ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਮੰਡੀਆਂ ਚੋ ਕਣਕ ਦੀ ਲਿਫਟਿੰਗ ਜਲਦ ਕਰਵਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ! ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੀਆਂ ਮੰਡੀਆਂ ਵਿੱਚੋ ਅਜੇ ਤੱਕ ਖਰੀਦ ਕੀਤੀ ਜਾ ਚੁੱਕੀ ਕਣਕ ਦੀ 40 ਤੋਂ 50 ਪ੍ਰਤੀਸ਼ਤ ਲਿਫ਼ਟਿੰਗ ਹੀ ਹੋਈ ਹੈ, ਜਿਸ ਕਾਰਨ ਕਾਰਨ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਅਤੇ ਆੜ੍ਹਤੀਆਂ ਬੇਚੈਨੀ ਦਾ ਆਲਮ ਹੈ। ਸਰਕਾਰੀ ਹਦਾਇਤਾਂ ਅਨੁਸਾਰ ਮੰਡੀਆਂ ਵਿਚੋਂ ਖਰੀਦ ਕੀਤੀ ਜਿਨਸ ਨੂੰ 48 ਘੰਟੇ ਦੇ ਅੰਦਰ ਅੰਦਰ ਲਿਫਟ ਕਰਵਾਉਣਾ ਹੁੰਦਾ ਹੈ ਪ੍ਰੰਤੂ 25 ਦਿਨਾਂ ਤੋਂ ਮੰਡੀਆਂ ਵਿਚੋਂ ਕਣਕ ਦੀ ਅਜੇ ਤੱਕ ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਨਹੀਂ ਕਰਵਾਈ ਜਾ ਰਹੀ!ਮੰਡੀਆਂ ਵਿੱਚ ਆੜਤੀਆਂ ਨੂੰ ਜਿਥੇ ਬੋਰੀਆਂ ਦੀ ਸਾਂਭ ਸੰਭਾਲ ਕਰਨੀ ਪੈ ਰਹੀ ਹੈ ਉੱਥੇ ਮੰਡੀਆਂ ਵਿਚੋਂ ਕਣਕ ਦੀਆਂ ਬੋਰੀਆਂ ਦੀ ਰਾਤ ਸਮੇਂ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਆੜਤੀਆਂ ਦੀ ਨੀਂਦ ਉੱਡਾ ਦਿੱਤੀ ਹੈ!
ਡੱਬੀ ….
ਕਣਕ ਦੀ ਖਰੀਦ ਤੇ ਅਦਾਇਗੀ ਤੋਂ ਆੜਤੀ ਅਤੇ ਕਿਸਾਨ ਬਾਗੋ: ਸੂਬਾ ਪ੍ਰਧਾਨ ਰਾਣਾ .
ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਦਸਿਆ ਕਿ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਬੜੇ ਸੂਚਾਰੂ ਢੰਗ ਨਾਲ ਕੀਤੀ ਗਈ ਹੈ!ਸਰਕਾਰ ਵਲੋ ਕਿਸਾਨਾਂ ਅਤੇ ਆੜਤੀਆਂ ਨੂੰ ਖ਼ਰੀਦ ਅਤੇ ਅਦਾਇਗੀ ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਗਈ ਜਿਸ ਕਾਰਨ ਕਿਸਾਨ ਅਤੇ ਆੜਤੀ ਸਰਕਾਰ ਤੋਂ ਪੂਰੀ ਤਰਾਂ ਖੁਸ਼ ਹਨ! ਸੂਬਾ ਪ੍ਰਧਾਨ ਜਸਵਿੰਦਰ ਰਾਣਾ ਨੇ ਪ੍ਰਸਾਸ਼ਨ ਤੋਂ ਮੰਡੀਆਂ ਵਿਚੋਂ ਖ਼ਰੀਦ ਕੀਤੀ ਜਾ ਚੁਕੀ ਕਣਕ ਦੀ ਲਿਫਟਿੰਗ ਜਲਦ ਕਰਾਉਣ ਮੰਗ ਕੀਤੀ ਅਤੇ ਕਿਹਾ ਕਿ ਮੰਡੀਆਂ ਚ ਆੜਤੀਆਂ ਨੂੰ ਬੋਰੀਆਂ ਦੇ ਸਟੈਕ ਤੇ ਧਾਕਾਂ ਲਗਵਾਉਣ ਲਈ ਲੇਬਰ ਨੂੰ ਆਪਣੇਂ ਕੋਲੋਂ ਭਾਰੀ ਅਦਾਇਗੀ ਕਰਨ ਦੇ ਕਾਰਨ ਭਾਰੀ ਵਿੱਤੀ ਨੁਕਸਾਨ ਉਠਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਣਾ ਵਲੋਂ ਕਣਕ ਦੀ ਖਰੀਦ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਬੇਸ਼ਕ ਲਿਫ਼ਟਿੰਗ ਵਿਚ ਦੇਰੀ ਹੋ ਜਾਣ ਕਾਰਨ ਆੜਤੀਆਂ ਤੇ ਕਿਸਾਨਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੂ ਕਣਕ ਦੀ ਸਰਕਾਰੀ ਖ਼ਰੀਦ ਦੌਰਾਨ ਆੜਤੀਆਂ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਆਉਣ ਨਹੀਂ ਦਿੱਤੀ ਗਈ! ਉਹਨ੍ਹਾਂ ਆਸ ਪ੍ਰਗਟ ਕੀਤੀ ਕਿ ਐਫ ਸੀ ਆਈ ਜਲਦ ਹੀ ਸਪੈਸ਼ਲਾ ਰਾਹੀਂ ਮੰਡੀਆਂ ਵਿਚੋਂ ਬੋਰੀਆਂ ਦੀ ਲਿਫ਼ਟਿੰਗ ਕਰਵਾ ਕਿ ਮੰਡੀਆਂ ਨੂੰ ਖ਼ਾਲੀ ਕਰਵਾ ਦੇਵੇਗੀ।
Breaking News
- ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ
- हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा
- मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम
- हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी
- मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं
- हरियाणा की सिंचाई एवं महिला एवं बाल विकास मंत्री श्रुति चौधरी ने आंगनवाड़ी केंद्रों, क्रेच, बाल देखभाल संस्थानों एवं शिशु निकेतन केंद्रों का औचक निरीक्षण किया
- मुख्यमंत्री नायब सिंह सैनी ने नई दिल्ली में इंडस्ट्रीज व व्यापारिक संगठनों के प्रतिनिधियों के साथ की बैठक
- मुख्यमंत्री नायब सिंह ने जापान के निवेशकों को दिया प्रदेश में पार्टनरशिप का निमंत्रण


