ਬਲਾਚੌਰ ਸਬ ਡਵੀਜ਼ਨ ਵਿੱਚ ਅੱਜ ਕੱਲ ਨਕਲੀ ਦੁੱਧ, ਪਨੀਰ ਅਤੇ ਦਹੀ ਦਾ ਗੋਰਖ ਧੰਦਾ ਪੂਰੇ ਧਲੱੜੇ ਨਾਲ ਰਿਹਾ ਹੈ। ਜਿਸ ਚਰਚਾ ਆਮ ਲੋਕਾਂ ਦੀ ਜ਼ੁਬਾਨ ਤੇ ਪੂਰੇ ਜ਼ੋਰਾਂ ਤੇ ਹੈ ਪਰ ਇਹ ਨਕਲੀ ਦੁੱਧ, ਪਨੀਰ, ਦਹੀ ਅਤੇ ਖੋਆ ਆਦਿ ਬਣਾਅ ਵਾਲੇ ਲੋਕ ਇਹ ਨਹੀ ਸਮਝਦੇ ਕਿ ਇਹੀ ਨਕਲੀ ਚੀਜ਼ਾਂ ਸਾਡੇ ਬੱਚਿਆਂ ਦੇ ਮੂੰਹ ਵਿੱਚ ਵੀ ਪੈ ਸਕਦੀਆਂ ਹਨ ਜਿਸ ਨਾਲ ਇਹਨਾਂ ਨਕਲੀ ਚੀਜਾਂ ਦਾ ਸੇਵਨ ਕਰਨ ਵਾਲੇ ਬੱਚੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਵੱਖ ਵੱਖ ਆਗੂਆਂ ਅਤੇ ਸਮਾਜ ਸੇਵਕਾ ਜਿਹਨਾ ਵਿੱਚ ਸੇਵਾ ਮੁਕਤ ਪੁਲਿਸ ਇੰਸਪੈਕਟਰ ਸ਼ੁਭਾਸ਼ ਬਾਂਠ ਰੱਤੇਵਾਲ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਅਤੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਦੱਸਿਆ ਕਿ ਇਲਾਕੇ ਦੇ ਸਭ ਤੋਂ ਵੱਡੇ ਰੱਤੇਵਾਲ ਜੋ ਇਲਾਕੇ ਦੇ ਸਾਰੇ ਪਿੰਡਾਂ ਦੇ ਕੇਂਦਰ ਉੱਥੋਂ ਰੋਜ਼ਾਨਾ ਹਜ਼ਾਰਾਂ ਲੀਟਰ ਨਕਲੀ ਦੁੱਧ ਤਿਆਰ ਹੋ ਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ ਇਹ ਦੁੱਧ ਧੜੱਲੇ ਨਾਲ ਸ਼ਰੇਆਮ ਵਿੱਕ ਰਿਹਾ ਹੈ ।ਪਰ ਪਿੰਡਾਂ ਦੇ ਲੋਕ ਇਹ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਗੈਰ ਸਮਾਜੀ ਅਨਸਰਾਂ ਨੂੰ ਰੋਕ ਕੇ ਪੁੱਛਣ ਦਾ ਉਪਰਾਲਾ ਨਹੀ ਕਰਦੇ ਕਿ ਤੁਸੀਂ ਵੱਡਿਆਂ ਕਮਾਇਆ ਕਰਨ ਦੀ ਨੀਅਤ ਨਾਲ ਨਕਲੀ ਦੁੱਧ, ਪਨੀਰ ਦਹੀ ਅਤੇ ਖੋਆ ਆਦਿ ਬਣਾਕੇ ਲੋਕਾਂ ਅਤੇ ਛੋਟੇ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਿਉਂ ਕਰ ਰਹੇ ਹੋ। ਪਰ ਇਹ ਨਕਲੀ ਦੁੱਧ ਕਰਨ ਵਾਲੇ ਲੋਕ ਚੰਦ ਛਿੱਲੜਾ ਖਾਤਰ ਲੋਕਾਂ ਦੀਆਂ ਜ਼ਿੰਦਗੀਆ ਬਰਬਾਦ ਕਰ ਰਹੇ ਹਨ। ਪਰ ਅਣਜਾਣ ਲੋਕ ਇਹਨਾਂ ਦਾ ਨਕਲੀ ਦੁੱਧ ਅਸਲੀ ਸਮਝ ਕੇ ਪੂਰੇ ਪੈਸੇ ਦੇ ਕੇ ਖਰੀਦਦੇ ਹਨ ਅਤੇ ਆਪਣੇ ਬੱਚਿਆਂ ਨੂੰ ਪਿਲਾਉਂਦੇ ਹਨ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਗੋਰਖ ਧੰਦਾ ਕਰਨ ਵਾਲੇ ਲੋਕ ਯੂਰੀਆ, ਰਿਫਾਇੰਡ ਅਤੇ ਇਜ਼ੀ ਵਰਗੇ ਜਾਣ ਲੇਵਾ ਖਤਰਨਾਕ ਕੈਮੀਕਲਾਂ ਤੋਂ ਇਹ ਨਕਲੀ ਦੁੱਧ ਤਿਆਰ ਕਰਦੇ ਹਨ। ਇੱਥੇ ਇਹੀ ਵੀ ਵਰਨਣਯੋਗ ਹੈ ਪਿੰਡ ਕਿ ਰੱਤੇਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਕੋਲ ਇਹਨੀਂ ਮਾਤਰਾ ਵਿੱਚ ਦੁੱਧ ਨਹੀਂ ਹੈ ਜਿਹਨੀ ਮਾਤਰਾ ਵਿੱਚ ਇੱਥੋਂ ਗੱਡੀਆਂ ਵਿੱਚ ਦੁੱਧ ਦੀ ਸਪਲਾਈ ਰੋਪੜ੍ਹ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਧਲੱੜੇ ਨਾਲ ਬਿਨਾਂ ਕਿਸੇ ਡਰ ਭੈਅ ਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ। ਜਦੋਂ ਸਰਕਾਰੀ ਮਹਿਕਮੇ ਦਾ ਪੱਖ ਜਾਣਨ ਲਈ ਮੈਡਮ ਹਰਪ੍ਰੀਤ ਕੌਰ ਸਹਾਇਕ ਕਮਿਸ਼ਨਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਸ ਗੋਰਖ ਧੰਦੇ ਵਿੱਚ ਸ਼ਾਮਿਲ ਲੋਕਾਂ ਸਬੰਧੀ ਸਾਨੂੰ ਕੁਝ ਕੁ ਜਾਣਕਾਰੀ ਮਿਲੀ ਸੀ ਅਤੇ ਇਸ ਗੋਰਖ ਧੰਦੇ ਨੂੰ ਬੇਨਕਾਬ ਕਰਕੇ ਅਸਲ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸਾਡੇ ਮਹਿਕਮੇ ਵਲੋਂ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਇਹਨਾਂ ਨਕਲੀ ਦੁੱਧ ਕਰਨ ਵਾਲੇ ਦੋਸ਼ੀਆਂ ਨੂੰ ਪਕੜਨ ਲਈ ਸਖਤ ਡਿਊਟੀ ਲਗਾਈ ਗਈ ਹੈ ਤਾਂ ਪਤਾ ਲੱਗ ਕਿ ਭੋਲੇ ਭਾਲੇ ਲੋਕਾਂ ਦੀਆਂ ਜਿੰਦਗੀਆਂ ਨੂੰ ਬਰਬਾਦ ਕਰਨ ਵਾਲਾ ਗੋਰਖ ਧੰਦਾ ਕਿਸ ਵਲੋਂ ਅਤੇ ਕਿੱਥੇ ਚਲਾਇਆ ਜਾਂ ਰਿਹਾ ਹੈ। ਉਪਰੋਕਤ ਆਗੂਆਂ ਅਤੇ ਪਿੰਡਾਂ ਦੇ ਲੋਕਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਨਕਲੀ ਦੁੱਧ ਪਨੀਰ ਅਤੇ ਖੋਆ ਬਣਾਉਣ ਆਦਿ ਧੰਦੇ ਦਾ ਜਿਸ ਨੂੰ ਵੀ ਪਤਾ ਹੈ ਤਾਂ ਸਾਰੇ ਲੋਕ ਇਹਨਾਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਡੱਟਕੇ ਖੜ੍ਹਨ ਤਾਂ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬੀਮਾਰੀਆਂ ਤੋਂ ਬਚਾ ਸਕੀਏ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


