ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਅਤੇ ਬੇਖੌਫ਼ ਦਾਅਵੇਦਾਰ ਇਸ਼ਰਪ੍ਰੀਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਟਕਸਾਲੀ ਤੇ ਤੇਜ਼-ਤਰਾਰ ਸੂਬਾ ਪ੍ਰਧਾਨ ਸ. ਪਰਗਟ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਖਾਸ ਮੁਲਾਕਾਤ ਦੌਰਾਨ ਹਲਕੇ ਦੇ ਗੰਭੀਰ ਮੁੱਦਿਆਂ ’ਤੇ ਡੂੰਘੀ ਚਰਚਾ ਕਰਦਿਆਂ ਵਿਰੋਧੀਆਂ ਨੂੰ ਘੇਰਨ ਦੀ ਤਕੜੀ ਰਣਨੀਤੀ ਉਲੀਕੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅੰਮ੍ਰਿਤਪਾਲ ਸਿੰਘ ਟਿਵਾਣਾ ਨੂੰ ਨਾਲ ਲੈ ਕੇ ਹੋਈ ਇਸ ਤੂਫ਼ਾਨੀ ਮੀਟਿੰਗ ਵਿੱਚ ਹਲਕੇ ਦੇ ਬਦਲਦੇ ਸਿਆਸੀ ਸਮੀਕਰਣਾਂ ’ਤੇ ਖੁੱਲ੍ਹ ਕੇ ਮੰਥਨ ਕੀਤਾ ਗਿਆ। ਇਸ਼ਰਪ੍ਰੀਤ ਸਿੱਧੂ ਵੱਲੋਂ ਹਲਕੇ ਵਿੱਚ ਵਿਖਾਈ ਜਾ ਰਹੀ ਇਸ ਸਰਗਰਮੀ ਨੇ ਵਿਰੋਧੀ ਧਿਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫ਼ਤਹਿਗੜ੍ਹ ਸਾਹਿਬ ਦਾ ਮੈਦਾਨ ਕਾਂਗਰਸ ਦੇ ਹੱਕ ਵਿੱਚ ਪੂਰੀ ਤਰ੍ਹਾਂ ਭਖਣ ਵਾਲਾ ਹੈ!
Breaking News
- ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ
- ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ
- ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ…. : ਹਸੀਨਾ
- ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ ‘ਚ ਸ਼ਾਮਲ
- ਪੰਜਾਬ ਯੂਨੀਵਰਸਿਟੀ ‘ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ
- ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ : ਰਾਜਨਾਥ
- ਪਹਿਲੀ ਵਾਰ ਯੂਰਪ ਪਹੁੰਚਿਆ ਭਾਰਤੀ ਗੁੜ, ਚਾਕਲੇਟ ਦਾ ਵੀ ਵਧਿਆ ਨਿਰਯਾਤ : PM ਮੋਦੀ
- ‘ਦੇਸ਼ ਦਾ ਹਰ ਨਾਗਰਿਕ ਇਕ ਹੀ ਪਰਿਵਾਰ ਦਾ ਹਿੱਸਾ’, ਭਾਗਵਤ ਬੋਲੇ-ਕੁਝ ਮਤਭੇਦ ਹੋਣੇ ਵੀ ਸੁਭਾਵਿਕ


