ਐਤਵਾਰ ਦੀ ਸਵੇਰ ਤੋਂ ਦੁਪਿਹਰ ਤੱਕ ਪੰਜਾਬ ਅੰਦਰ ਹੋਈ ਬੇ ਮੌਸਮੀ ਭਾਰੀ ਮੀਂਹ ਅਤੇ ਚਲੀਆਂ ਤੇਜ਼ ਹਵਾਵਾਂ ਕਾਰਨ ਜਿਥੇ ਖੇਤਾਂ ਚ ਝੋਨੇ ਦੀ ਖੜੀ ਫ਼ਸਲ ਦੇ ਵਿੱਛ ਜਾਣ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ ਉਥੇ ਮੰਡੀਆਂ ਚ ਕਿਸਾਨਾਂ ਦੀ ਵਿਕਣ ਆਈ ਹਜ਼ਾਰਾਂ ਟਨ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਜਾਣ ਕਾਰਨ ਬਰਬਾਦ ਹੋ ਗਈ ਹੈ ਜਦੋ ਕਿ ਜੋ ਝੋਨੇ ਦੀ ਫ਼ਸਲ ਵਿੱਕ ਚੁੱਕੀ ਸੀ ਉਸ ਦੀਆਂ ਲੱਖਾਂ ਝੋਨੇ ਦੀਆਂ ਬੋਰੀਆਂ 3-3ਫੁੱਟ ਪਾਣੀ ਚ ਡੁੱਬ ਜਾਣ ਕਾਰਨ ਝੋਨੇ ਦੇ ਦੇ ਖ਼ਰਾਬ ਹੋਣ ਦੀਆਂ ਖ਼ਬਰਾਂ ਹਨ!ਜਿਸ ਕਾਰਨ ਜਿਥੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਨਾ ਪੂਰਨ ਵਾਲੇ ਵਿੱਤੀ ਘਾਟੇ ਦਾ ਸ਼ਹਾਮਣਾ ਕਰਨਾ ਪਵੇਗਾ ਅਤੇ ਆੜ੍ਹਤੀਆਂ ਨੂੰ ਵੱਡਾ ਵਿੱਤੀ ਘਾਟਾ ਉਠਾਉਣਾ ਪਵੇਗਾ!ਪੰਜਾਬ ਦੇ ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਫ਼ਰੀਦ ਕੋਟ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਜਲੰਧਰ, ਮੁਹਾਲੀ ਹੋਸ਼ਿਆਰਪੂਰ ਪੁਰ ਪਠਾਨਕੋਟ ਗੱਲ ਕੀ ਪੂਰੇ ਪੰਜਾਬ ਅੰਦਰ ਹੋਈ ਭਾਰੀ ਬਰਸਾਤ ਕਾਰਨ ਖੇਤਾਂ ਅਤੇ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ! ਪਟਿਆਲਾ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਅੰਦਰ ਮੰਡੀਆਂ ਚ ਪਈ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ।ਅਤੇ ਮੰਡੀਆਂ ਵਿੱਚ ਪਾਣੀ ਭਰ ਜਾਣ ਕਾਰਨ ਬੋਰੀਆਂ ਪਾਣੀ ਚ ਡੁੱਬ ਗਈਆਂ ਹਨ ਅਤੇ ਮੰਡੀਆਂ ਚ ਜੋ ਝੋਨਾ ਮੰਡੀਆਂ ਚ ਢੇਰ੍ਹ?ਆਂ ਦੇ ਰੂਪ ਚ ਪਿਆ ਸੀ ਉਹ ਪਾਣੀ ਵਿੱਚ ਰੁੜ ਗਿਆ ਹੈ ਤਰਪਾਲਾਂ ਦਾ ਪੂਰਾ ਪਾਬੰਧ ਨਾ ਹੋਣ ਕਾਰਨ ਕਿਸਾਨਾਂ ਦੇ ਝੋਨੇ ਦੀਆਂਢੇਰੀਆਂ ਮੀਂਹ ਕਾਰਨ ਬੁਰੀ ਤਰਾਂ ਭਿੱਜ ਜਾਣ ਕਾਰਨ ਖਰੀਦ ਯੋਗ ਨਹੀਂ ਰਹੀਆਂ!ਮੀਂਹ ਕਾਰਨ ਜਿਥੇ ਝੋਨੇ ਚ ਨਿਰਧਾਰਿਤ 17ਫੀਸਦੀ ਨਮੀ ਦੀ ਥਾਂ ਨਮੀ ਬਦਰੰਗ ਦਾਣੀਆਂ ਦੇ ਵੱਧ ਜਾਣ ਕਾਰਨ ਝੋਨੇ ਦੀ ਖਰੀਦ ਬੁਰੀ ਤਰਾਂ ਪ੍ਰਭਾਵਿਤ ਹੋਵੇ ਗੀ ਅਤੇ ਸਰਕਾਰ ਨੂੰ ਕਿਸਾਨਾਂ ਦਾ ਸ਼ਿਕਾਰ ਹੋਣਾ ਪਵੇਗਾ! ਫ਼ਾਜ਼ਿਲਕਾ ਦਾ ਖ਼ਰੀਦ ਕੇਂਦਰ ਤਾਂ ਸਮੁੰਦਰ ਜਾਪਣ ਲੱਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਹੈ। ਫ਼ਾਜ਼ਿਲਕਾ ਮੰਡੀ ਵਿੱਚ ਪਈ ਫ਼ਸਲ ਮੀਂਹ ਦੇ ਪਾਣੀ ਵਿੱਚ ਤੈਰ ਰਹੀ ਹੈ, ਜੋ ਪੰਜਾਬ ਸਰਕਾਰ ਦੇ ਪ੍ਰਬੰਧਾਂ ’ਤੇ ਵੀ ਸਵਾਲ ਚੁੱਕ ਰਹੀ ਹੈ। ਫ਼ਾਜ਼ਿਲਕਾ ਮੰਡੀ ਵਿੱਚ ਕਾਫ਼ੀ ਫ਼ਸਲ ਆ ਚੁੱਕੀ ਹੈ ਅਤੇ ਮੰਡੀ ਨੀਵੀਂ ਹੋਣ ਕਰਕੇ ਕਈ ਵਾਰ ਪਹਿਲਾਂ ਵੀ ਫ਼ਸਲੀ ਨੁਕਸਾਨ ਹੋ ਚੁੱਕਿਆ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਧਿਕਾਰੀ ਵੇਲੇ ਸਿਰ ਪਾਣੀ ਦੀ ਨਿਕਾਸੀ ਕਰਨ ਵਿੱਚ ਫ਼ੇਲ੍ਹ ਰਹੇ ਹਨ। ਦੂਜੇ ਪਾਸੇ, ਅਧਿਕਾਰੀ ਆਖਦੇ ਹਨ ਕਿ ਫ਼ਾਜ਼ਿਲਕਾ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਲਈ ਪਹਿਲਾਂ ਹੀ ਪੱਕੇ ਤੌਰ ’ਤੇ ਦੋ ਪੰਪ ਲਗਾਏ ਹੋਏ ਹਨ, ਜੋ ਹੁਣ ਲਗਾਤਾਰ ਚੱਲ ਰਹੇ ਹਨ। ਆੜ੍ਹਤੀਏ ਆਖਦੇ ਹਨ ਕਿ ਇਸ ਨੁਕਸਾਨ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਲੰਘੇ ਕੱਲ੍ਹ ਤੱਕ 26,162 ਮੀਟਰਿਕ ਟਨ ਝੋਨੇ ਦੀ ਫ਼ਸਲ ਆ ਚੁੱਕੀ ਹੈ। ਸਮੁੱਚੇ ਪੰਜਾਬ ’ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 21.25 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 20.66 ਲੱਖ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ, ਜੋ ਕਿ 95 ਫ਼ੀਸਦੀ ਬਣਦੀ ਹੈ। ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ ਸਭ ਤੋਂ ਵੱਧ 4.14 ਲੱਖ ਮੀਟਰਿਕ ਟਨ ਫ਼ਸਲ ਪਹੁੰਚੀ ਹੈ ਅਤੇ ਪਟਿਆਲਾ ਜ਼ਿਲ੍ਹੇ ਚ ਵੀ ਵੱਡੀ ਮਾਤਰਾ ਚ ਝੋਨੇ ਦੀ ਮੰਡੀਆਂ ਚ ਆਮਦ ਹੋ ਚੁੱਕੀ ਹੈ!
ਬਠਿੰਡਾ-ਮਾਨਸਾ ਖ਼?ੱਤੇ ਦੇ ਖ਼ਰੀਦ ਕੇਂਦਰਾਂ ਵਿੱਚ ਪਈ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। 1 ਅਕਤੂਬਰ ਤੋਂ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ। ਹੁਣ ਮੀਂਹ ਪੈਣ ਨਾਲ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਅਤੇ ਮੰਡੀਆਂ ਵਿੱਚ
ਜਿਣਸ ਦੀ ਖ਼ਰੀਦ ਨੂੰ ਲੈ ਕੇ ਅੜਚਣਾਂ ਖੜ੍ਹੀਆਂ ਹੋ ਸਕਦੀਆਂ ਹਨ। ਫ਼?ਰੋਜ਼ਪੁਰ ਦੀ ਮੰਡੀ ਵਿੱਚ ਵੀ ਫ਼ਸਲ ਦਾ ਨੁਕਸਾਨ ਹੋਇਆ ਹੈ। ਪੰਜਾਬ ਮੰਡੀ ਬੋਰਡ ਵੱਲੋਂ ਤਰਪਾਲਾਂ ਵਗ਼ੈਰਾ ਦੇ ਅਗਾਊਂ ਇੰਤਜ਼ਾਮ ਕੀਤੇ ਜਾਣੇ ਹੁੰਦੇ ਹਨ।
ਕਿਸਾਨ ਆਖਦੇ ਹਨ ਕਿ ਮੀਂਹ ਕਾਰਨ ਫ਼ਸਲ ਵਿੱਚ ਨਮੀ ਦੀ ਮਾਤਰਾ ਵਿੱਚ ਵਾਧਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਵਿੱਚ ਵੱਧ ਤੋਂ ਵੱਧ ਨਮੀ ਦੀ ਮਾਤਰਾ 17 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਅਜੇ ਵੀ ਮੌਸਮ ਦੇ ਅਗਲੇ ਕੁਝ ਦਿਨਾਂ ਲਈ ਖ਼ਰਾਬ ਰਹਿਣ ਦੀ ਭਵਿੱਖ ਬਾਣੀ ਕੀਤੀ ਗਈ ਹੈ ਜੇ ਕਰ ਮੀਂਹ ਹੋਰ ਪੈ ਜਾਂਦਾ ਹੈ ਤਾਂ ਪੰਜਾਬ ਚ ਝੋਨੇ ਦੀ ਫ਼ਸਲ ਨੂੰ ਲੇ ਕੇ ਸਥਿਤੀ ਵਿਸਫੋਕਟ ਬਣ ਸਕਦੀ ਹੈ!


