ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ੍ਰੀ ਰਾਮ ਮੰਦਰ ਖਰੜ ਵਿਖੇ ਆਯੋਜਿਤ ਸਮਾਗਮ ਵਿਚ ਸ੍ਰੀ ਕ੍ਰਿਸ਼ਨ ਦੇ ਜਨਮ ਨਾਲ ਸਬੰਧਤ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਮਾਗਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸਨਾਟੇ ਜਿਹੇ ਮਾਹੌਲ ਵਿਚ ਵੇਖਿਆ ਅਤੇ ਇੰਝ ਲੱਗਦਾ ਸੀ ਕਿ ਪ੍ਰਸਿੱਧ ਟੀ ਵੀ ਸੀਰੀਅਲ ਮਹਾਂਭਾਰਤ ਦੇ ਦਿਨ ਵਾਪਿਸ ਆ ਗਏ ਹਨ, ਜਦੋਂ ਇਸ ਸੀਰੀਅਲ ਦੇ ਟੈਲੀਕਾਸਟ ਨੂੰ ਲੈ ਕੇ ਲੋਕ ਆਪਣੇ ਪ੍ਰੋਗਰਾਮਾਂ ਦਾ ਸਮਾਂ ਤੱਕ ਬਦਲ ਦਿੰਦੇ ਸਨ।
ਲਗਭਗ 2 ਘੰਟੇ ਦਾ ਇਹ ਪੋ?ਰਗਰਾਮ ਲੇਖਕ ਅਤੇ ਡਾਇਰੈਕਟਰ ਹਰਪਿੰਦਰ ਸਿੰਘ ਮਿਨਹਾਸ ਅਤੇ ਮਨਜੀਤ ਕੌਰ ਮਿਨਹਾਸ ਦੀ ਨਿਗਰਾਨੀ ਹੇਠ ਚੱਲਿਆ ਜਿਸ ਵਿਚ ਖਰੜ ਦੇ ਮੋਹਿਤ ਰਾਜਲ ਨੇ ਵੀ ਅਹਿਮ ਰੋਲ ਅਦਾ ਕੀਤਾ। ਇਹ ਪ੍ਰੋਗਰਾਮ ਫਿਲਮ ਐਂਡ ਸਾਊਂਡ ਥੀਏਟਰ ਅਕੈਡਮੀ ਵਲੋਂ ਆਰਿਅਨ ਡਾਂਸ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ। ਸ੍ਰੀ ਕਿ?ਰਸਨ ਜਦੋਂ ਸ਼ਾਂਤੀ ਦਾ ਪ੍ਰਸਤਾਵ ਲੈ ਕੇ ਦੁਰਯੋਧਨ ਕੋਲ ਗਏ ਅਤੇ ਉਸਨੇ ਸ਼ਕੁਨੀ ਮਾਮਾ ਦੀਆਂ ਗੱਲਾਂ ਵਿਚ ਆ ਕੇ ਪਾਂਡਵਾਂ ਨੂੰ 5 ਪਿੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ, ਦੀ ਲੋਕਾਂ ਨੇ ਬਹੁਤ ਸਾਲਾਘਾ ਕੀਤੀ।
ਪੋ?ਰਗਰਾਮ ਵਿਚ ਇੰਝ ਹੀ ਖਰੜ ਦੇ ਵਸਨੀਕ ਵਿਰੇਨ ਗਰਗ ਦੀ ਦੇਖਰੇਖ ਵਿਚ ਲੱਡੂ ਗੋਪਾਲ ਲਈ ਬਹੁਤ ਸ਼ਾਨਦਾਰ ਝੂਲੇ ਦਾ ਆਯੋਜਨ ਕੀਤਾ ਗਿਆ ਜਿਸ ਦੇ ਪਿੱਛੇ ਝਰਨੇ ਵਿਚੋਂ ਪਾਣੀ ਗਿਰਦਾ ਦਿਖਾਇਆ ਗਿਆ। ਇਸ ਵਿਚ ਬੈਠੇ ਲੱਡੂ ਗੋਪਾਲ ਨੂੰ ਝੂਲਾ ਦੇਣ ਲਈ ਸਰਧਾਲੂਆਂ ਦੀ ਬਹੁਤ ਲੰਬੀ ਲਾਈਨ ਲੰਗੀ ਅਤੇ ੳਨਾਂ ਨੂੰ ਕਾਫੀ ਦੇਰ ਤੱਕ ਆਪਣੀ ਵਾਰੀ ਦਾ ਇੰਤਜਾਰ ਕਰਨਾ ਪਿਆ।
Breaking News
- ‘INDIA’ ਗਠਜੋੜ ਨੂੰ ਲੱਗਾ ਵੱਡਾ ਝਟਕਾ ! ਹੱਦਬੰਦੀ ਬਿੱਲ ‘ਤੇ DMK ਦੇਵੇਗੀ ਕੇਂਦਰ ਸਰਕਾਰ ਦਾ ਸਾਥ
- ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ
- ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ…. : ਹਸੀਨਾ
- ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ ‘ਚ ਸ਼ਾਮਲ
- ਪੰਜਾਬ ਯੂਨੀਵਰਸਿਟੀ ‘ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ
- ਭਾਰਤ ਨੂੰ ਭਵਿੱਖ ’ਚ ਮਸ਼ੀਨਾਂ ਤੇ ਤਕਨਾਲੋਜੀ ’ਤੇ ਵਧੇਰੇ ਨਿਰਭਰ ਕਰਨਾ ਹੋਵੇਗਾ : ਰਾਜਨਾਥ
- ਪਹਿਲੀ ਵਾਰ ਯੂਰਪ ਪਹੁੰਚਿਆ ਭਾਰਤੀ ਗੁੜ, ਚਾਕਲੇਟ ਦਾ ਵੀ ਵਧਿਆ ਨਿਰਯਾਤ : PM ਮੋਦੀ
- ‘ਦੇਸ਼ ਦਾ ਹਰ ਨਾਗਰਿਕ ਇਕ ਹੀ ਪਰਿਵਾਰ ਦਾ ਹਿੱਸਾ’, ਭਾਗਵਤ ਬੋਲੇ-ਕੁਝ ਮਤਭੇਦ ਹੋਣੇ ਵੀ ਸੁਭਾਵਿਕ


