ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮਾਂ— ਪੈਨਸ਼ਨਰਾਂ ਵੱਲੋਂ ਭਗਵੰਤ ਮਾਨ ਸਰਕਾਰ ਵਲੋਂ ਮੁਲਾਜਮਾਂ ਵਿਰੋਧੀ ਜਾਰੀ ਪੱਤਰ ਦੀਆਂ ਕਾਪੀਆਂ ਅਰਥੀ ਤੇ ਰੱਖਕੇ ਸਾੜੀ। ਸਵੇਰੇ ਮੁਲਾਜਮਾਂ ਤੇ ਪੈਨਸ਼ਨਰ, ਕੱਚੇ ਮੁਲਾਜਮਾਂ ਨੂੰ ਪਹਿਲਾਂ ਜਿਲਾ ਖਜਾਨਾ ਦਫਤਰ ਅੱਗੇ ਰੋਹ ਭਰਪੂਰ ਰੈਲੀ ਕੀਤੀ ਤੇ ਭਗਵੰਤ ਮਾਨ ਸਰਕਾਰ ਦੇ ਹਿਟਲਰ ਸਾਰੀ ਰਵਿਯੂ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ। ਉਪਰੰਤ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪਹੁੰਚਕੇ ਜਾਰੀ ਮੁਲਾਜਮ ਵਿਰੋਧੀ ਪੱਤਰਾਂ ਨੂੰ ਅਰਥੀ ਤੇ ਚਿਣਕੇ ਅਗਨ ਭੇਂਟ ਕੀਤਾ ਗਿਆ। ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ / ਆਊਟ ਸੋਰਸ ਮੁਲਾਜਮਾ ਨੂੰ ਲਗਾਤਾਰ ਅੱਖੋ ਔਹਲੇ ਕਰਨ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ, ਮਹਿੰਗਾਈ ਭੱਤਾ ਤੇ ਇਸ ਦਾ ਸਮੁੱਚਾ ਬਕਾਇਆ ਜਾਰੀ ਕਰਨ ਸਮੇਤ ਡੇਢ ਦਰਜਨ ਮੰਗਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਨਾਹਰਾ ਬੁਲੰਦ ਕੀਤਾ ਗਿਆ ਕਿ ‘ਜ਼ੋ ਹਿਟਲਰ ਦੀ ਚਾਲ ਚਲੇਗਾ ਵੋਹ ਕੁੱਤੇ ਕੀ ਮੋਤ ਮਰੇਗਾ’, ਚੌਥਾ ਦਰਜਾ ਮੁਲਾਜਮਾਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਇੱਕ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਮੁਲਾਜਮ— ਪੈਨਸ਼ਨਰ ਤੇ ਕੱਚੇ ਮੁਲਾਜਮਾਂ ਦੇ ਸੰਘਰਸ਼ ਤੋਂ ਘਬਰਾਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਇਹਨਾਂ ਨੂੰ ਐਂਟੀ ਸਟੇਟ ਕਹਿ ਰਹੇ ਹਨ। ਇਨ੍ਹਾਂ ਨੂੰ ਚੇਤੇ ਕਰਵਾਇਆ ਜਾਦਾ ਹੈ ਕਿ 1967—68 ਵਿੱਚ ਕਾ. ਸਵ: ਰਣਬੀਰ ਸਿੰਘ ਢਿੱਲੋਂ, ਕਾ. ਸੱਜਣ ਸਿੰਘ ਦੀ ਅਗਵਾਈ ਹੇਠ ਬੜੇ ਸੰਘਰਸ਼ਾਂ, ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਲੱਛਮਣ ਸਿੰਘ ਗਿਲ ਫਰੰਟ ਸਰਕਾਰ ਦੇ ਨੇ ਪੰਜਾਬ ਮੁਲਾਜਮਾਂ—ਪੈਨਸ਼ਨਰਾਂ ਦਾ ਮਹਿੰਗਾਈ ਭੱਤੇ ਕੇਂਦਰ ਨਾਲ ਜ਼ੋੜੀ ਸੀ। ਇਸ ਤਰ੍ਹਾਂ 1992 ਵਿੱਚ ਕੇਂਦਰੀ ਤਨਖਾਹ ਕਮਿਸ਼ਨ ਨੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ 20 ਫੀਸਦੀ ਵਾਧਾ ਕੀਤਾ ਸੀ। ਉਸ ਵੇਲੇ ਦੇ ਕੇਂਦਰੀ ਮੁਲਾਜਮਾਂ ਦੀ ਮੰਗ ਨੂੰ ਸਵਿਕਾਰਦੇ ਹੋਏ ਨਰਸਿਮਾ ਰਾਓ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਕਾ. ਇੰਦਰਜੀਤ ਗੁਪਤਾ, ਜ਼ੋ ਵੇਤਨ ਕਮਿਸ਼ਨ ਲਾਗੂ ਕਰਨ ਦੇ ਮੁੱਖੀ ਵੀ ਸਨ 40 ਫਿਸਦੀ ਵਾਧਾ ਕੀਤਾ ਸੀ। ਇਸ ਤਰ੍ਹਾਂ 1996 ਵਿੱਚ ਪੰਜਾਬ ਦੀ ਕਾਗਰਸ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਸਰਕਾਰ ਸਮੇਤ ਵਿੱਤ ਮੰਤਰੀ ਡਾ. ਕੇਵਲ ਕ੍ਰਿਸ਼ਨ ਵਲੋਂ ਮਹਿੰਗਾਈ ਭੱਤੇ ਦਾ ਡੀ—ਲਿੰਗ ਕਰਨ ਲਈ ਫੈਸਲਾ ਕੀਤਾ ਸੀ, ਜਿਸ ਵਿਰੁੱਧ ਸਵ: ਕਾ. ਸੱਜਣ ਸਿੰਘ ਨੇ ਮਰਨ ਵਰਤ ਰੱਖਕੇ ਇਹ ਫੈਸਲਾ ਵਾਪਸ ਕਰਵਾਇਆ ਤੇ ਇਸ ਫੈਸਲੇ ਦੀ ਵਾਪਸੀ ਤੇ ਮੁਲਾਜਮਾਂ ਮੰਗਾਂ ਦੇ ਐਲਾਨ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਸੀ। ਇਹ ਸੰਘਰਸ਼ ਦੀ ਪ੍ਰਾਪਤੀਆਂ ਹਨ, ਚੀਮਾ ਸਾਹਿਬ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਇਸ ਮੌਕੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਸ਼ਿਵ ਚਰਨ, ਇੰਦਰਪਾਲ ਵਾਲਿਆ, ਧਰਮਿੰਦਰ, ਰਾਜੇਸ਼ ਕੁਮਾਰ, ਅਜੈ ਕੁਮਾਰ, ਰਾਜ ਕੁਮਾਰ ਰਾਜੂ, ਸੋਮ ਦੱਤ, ਹਾਜਰ ਸਨ
Breaking News
- ਲੋਕ ਸਭਾ ਮੈਂਬਰ ਨੇ ਸਰਕਾਰੀ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਅਸਰਦਾਰ ਢੰਗ ਲਾਗੂ ਕਰਨ ’ਤੇ ਦਿੱਤਾ ਜ਼ੋਰ
- ਬੀ ਕੇ ਯੂ ਏਕਤਾ ਬੀ ਕੇ ਯੂ ਏਕਤਾ ਉਗਰਾਹਾਂ ਦਾ ਡੀ ਸੀ ਦਫਤਰ ਅੱਗੇ ਧਰਨਾ ਦੂਸਰੇ ਦਿਨ ਵੀ ਰਿਹਾ ਜਾਰੀ
- ਆਈਐਨਐਸ ਨਿਪੁਣ ਦੇ ਕਮਿਸ਼ਨ ਨਾਲ ਭਾਰਤ ਦੀ ਸਮੁੰਦਰੀ ਤਾਕਤ ’ਚ ਵਾਧਾ
- ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਬੰਦ ਕਰੇ ਪੰਜਾਬ ਸਰਕਾਰ, ਡੀਏ ਸਮੇਤ ਸਾਰੀਆਂ ਮੰਗਾਂ ਤੁਰੰਤ ਮੰਨੇ : ਪ੍ਰੇਮ ਗੁਗਨਾਨੀ
- ਆਮ ਆਦਮੀ ਦੀ ਮਹਿੰਗਾਈ ਨੇ ਤੋੜੀ ਕਮਰ, ਦੁੱਧ 9 ਰੁਪਏ ਮਹਿੰਗਾ ਹੋਣ ਨਾਲ 100 ਰੁਪਏ ਤੋਂ ਹੋਇਆ ਪਾਰ
- ਚੌਥਾ ਦਰਜਾ ਮੁਲਾਜਮਾ ਨੇ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ
- ਸੂਬਾ ਕਮੇਟੀ ਦੇ ਸੱਦੇ ਤੇ ਡੀ.ਸੀ. ਦਫ਼ਤਰ ਸੰਗਰੂਰ ਵਿਖੇ ਅੱਜ ਤੋ ਪੱਕਾ ਮੋਰਚਾ ਹੋਇਆ ਸੁਰੂ
- ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ


