ਭਾਰਤੀ ਨੇਵੀ ਨੇ ਮੁੰਬਈ ਸਥਿਤ ਨੇਵਲ ਡਾਕਯਾਰਡ ’ਚ ਸਵਦੇਸ਼ੀ ਡਾਈਵਿੰਗ ਸਪੋਰਟ ਵੈਸਲ ‘ ਆਈਐਨਐਸ ਨਿਪੁਣ’ ਨੂੰ ਆਪਣੇ ਬੇੜੇ ’ਚ ਸ਼ਾਮਲ ਕਰ ਲਿਆ ਹੈ। ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵੱਲੋਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤਾ ਗਿਆ ਆਈਐਨਐਸ ਨਿਪੁਣ ਡੂੰਘੇ ਸਮੁੰਦਰ ਦੇ ਅੰਦਰ ਕਈ ਤਰ੍ਹਾਂ ਦੇ ਮੁਸ਼ਕਲ ਮਿਸ਼ਨਾਂ ਨੂੰ ਅੰਜਾਮ ਦੇਣ ਦੇ ਸਮਰੱਥ ਹੈ।
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਕਮਿਸ਼ਨਿੰਗ ਸਮਾਰੋਹ ਦੇ ਨਾਲ ਹੀ ਪੱਛਮੀ ਜਲ ਸੈਨਾ ਕਮਾਨ ਨੂੰ ਆਈਐਨਐਸ ਨਿਸਤਾਰ ਦੇ ਬਰਾਬਰ ਇੱਕ ਸਮਰਪਿਤ ਡਾਈਵਿੰਗ ਸਪੋਰਟ ਵੈਸਲ ਮਿਲ ਗਿਆ ਹੈ। ਦੱਸਣਯੋਗ ਹੈ ਕਿ ਆਈਐਨਐਸ ਨਿਸਤਾਰ ਨੂੰ ਪਿਛਲੇ ਸਾਲ ਜੁਲਾਈ ’ਚ ਬੇੜੇ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਪੂਰਬੀ ਜਲ ਸੈਨਾ ਕਮਾਨ ਅਧੀਨ ਸੇਵਾਵਾਂ ਦੇ ਰਿਹਾ ਹੈ। ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਵੱਲੋਂ ਬਣਾਇਆ ਗਿਆ ਅਤੇ 75 ਫੀਸਦੀ ਸਵਦੇਸ਼ੀ ਸਮੱਗਰੀ ਨਾਲ ਲੈਸ 8,500 ਟਨ ਦਾ ਇਹ ਜਹਾਜ਼ 300 ਮੀਟਰ ਤੱਕ ਦੀ ਗਹਿਰਾਈ ’ਚ ਸੈਚੁਰੇਸ਼ਨ ਡਾਈਵਿੰਗ ਅਤੇ ਸੰਕਟ ’ਚ ਫਸੀਆਂ ਪਣਡੁੱਬੀਆਂ ’ਚੋਂ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਰਗੇ ਮੁਸ਼ਕਲ ਮਿਸ਼ਨਾਂ ਨੂੰ ਅੰਜਾਮ ਦੇ ਸਕਦਾ ਹੈ।
ਇਹ ਜਹਾਜ਼ ਸਮੁੰਦਰ ’ਚ 300 ਮੀਟਰ ਤੱਕ ਦੀ ਗਹਿਰਾਈ ’ਚ ਸੈਚੁਰੇਸ਼ਨ ਡਾਈਵਿੰਗ ਅਤੇ 75 ਮੀਟਰ ਤੱਕ ਸਾਈਡ-ਸਟੇਜ ਡਾਈਵਿੰਗ ਮੁਹਿੰਮਾਂ ਨੂੰ ਅੰਜਾਮ ਦੇਣ ਦੇ ਸਮਰੱਥ ਹੈ। ਇਹ ਸਮੁੰਦਰ ’ਚ ਤੇਜ਼ ਲਹਿਰਾਂ ਅਤੇ ਖਰਾਬ ਮੌਸਮ ਦੌਰਾਨ ਵੀ ਸਥਿਰ ਰਹਿ ਸਕਦਾ ਹੈ। ਇਸ ਸਮਰੱਥਾ ਕਾਰਨ ਸਮੁੰਦਰ ਦੇ ਅੰਦਰ ਫਸੀ ਪਣਡੁੱਬੀ ਅਤੇ ਉਸ ’ਚ ਮੌਜੂਦ ਜਲ ਸੈਨਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਮਦਦ ਮਿਲੇਗੀ।
ਇਸ ਤੋਂ ਇਲਾਵਾ ਜੇਕਰ ਕੋਈ ਜਹਾਜ਼ ਜਾਂ ਮਸ਼ੀਨ ਸਮੁੰਦਰ ਦੇ ਅੰਦਰ ਖਰਾਬ ਹੋ ਜਾਂਦੀ ਹੈ ਤਾਂ ਆਈਐਨਐਸ ਨਿਪੁਣ ਉਸ ਦੀ ਮੌਕੇ ’ਤੇ ਹੀ ਮੁਰੰਮਤ ਕਰਨ ’ਚ ਵੀ ਸਮਰੱਥ ਹੈ। ਡੂੰਘੇ ਸਮੁੰਦਰ ’ਚ ਗੁੰਝਲਦਾਰ ਮੁਹਿੰਮਾਂ ਲਈ ਇਸ ’ਚ 15 ਟਨ ਦੀ ਸਬ-ਸੀ ਕਰੇਨ, ਡਾਇਨਾਮਿਕ ਪੋਜ਼ੀਸ਼ਨਿੰਗ ਸਿਸਟਮ ਅਤੇ 1,000 ਮੀਟਰ ਤੱਕ ਦੀ ਗਹਿਰਾਈ ’ਚ ਕੰਮ ਕਰਨ ਦੇ ਸਮਰੱਥ ਰਿਮੋਟਲੀ ਓਪਰੇਟਿਡ ਵ੍ਹੀਕਲਜ਼ ਤਾਇਨਾਤ ਕੀਤੇ ਗਏ ਹਨ।
ਜਹਾਜ਼ ’ਚ ਅੱਠ ਬਿਸਤਰਿਆਂ ਵਾਲਾ ਹਸਪਤਾਲ, ਇਕ ਇੰਟੈਂਸਿਵ ਕੇਅਰ ਯੂਨਿਟ (93”), ਇਕ ਆਪਰੇਸ਼ਨ ਥੀਏਟਰ ਤੇ ਹਾਈਪਰਬੈਰਿਕ ਮੈਡੀਕਲ ਸਹੂਲਤਾਂ ਵੀ ਮੌਜੂਦ ਹਨ। ਇਸ ਨਾਲ ਡੂੰਘੇ ਸਮੁੰਦਰ ’ਚ ਗੋਤਾਖੋਰੀ ਨਾਲ ਸਬੰਧਤ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਦੀ ਸਮਰੱਥਾ ਮਿਲਦੀ ਹੈ।
ਗੌਰਤਲਬ ਹੈ ਕਿ ਰੱਖਿਆ ਮੰਤਰਾਲੇ ਨੇ ਸਤੰਬਰ 2018 ’ਚ ਐਚਐਸਐਲ ਨਾਲ ਲਗਪਗ 2,393 ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ ਦੋ ਜਹਾਜ਼ ਬਣਾਉਣ ਦਾ ਕਰਾਰ ਕੀਤਾ ਸੀ। ਇਸ ਤਹਿਤ ਆਈਐਨਐਸ ਨਿਸਤਾਰ ਦੀ ਨੀਂਹ ਦਸੰਬਰ 2019 ’ਚ ਰੱਖੀ ਗਈ ਸੀ, ਜਦਕਿ ਆਈਐਨਐਸ ਨਿਪੁਣ ਦੀ ਨੀਂਹ ਇਸ ਤੋਂ ਤਿੰਨ ਮਹੀਨੇ ਬਾਅਦ ਰੱਖੀ ਗਈ।
ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵੱਲੋਂ ਬਣਾਇਆ ਗਿਆ ਆਈਐਨਐਸ ਨਿਪੁਣ ਵਿਆਪਕ ਸਾਜ਼ੋ-ਸਾਮਾਨ ਦੀ ਸਥਾਪਨਾ ਅਤੇ ਸਖ਼ਤ ਸਮੁੰਦਰੀ ਟੈਸਟਾਂ ਤੋਂ ਬਾਅਦ 30 ਜੁਲਾਈ ਨੂੰ ਭਾਰਤੀ ਜਲ ਸੈਨਾ ਨੂੰ ਸੌਂਪਿਆ ਗਿਆ ਸੀ। ਇਸ ਤੋਂ ਬਾਅਦ ਅੱਜ, 31 ਅਗਸਤ ਸੋਮਵਾਰ ਨੂੰ ਇਸ ਨੂੰ ਭਾਰਤੀ ਜਲ ਸੈਨਾ ’ਚ ਕਮਿਸ਼ਨ ਕੀਤਾ ਗਿਆ।
Breaking News
- ਲੋਕ ਸਭਾ ਮੈਂਬਰ ਨੇ ਸਰਕਾਰੀ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਅਸਰਦਾਰ ਢੰਗ ਲਾਗੂ ਕਰਨ ’ਤੇ ਦਿੱਤਾ ਜ਼ੋਰ
- ਬੀ ਕੇ ਯੂ ਏਕਤਾ ਬੀ ਕੇ ਯੂ ਏਕਤਾ ਉਗਰਾਹਾਂ ਦਾ ਡੀ ਸੀ ਦਫਤਰ ਅੱਗੇ ਧਰਨਾ ਦੂਸਰੇ ਦਿਨ ਵੀ ਰਿਹਾ ਜਾਰੀ
- ਆਈਐਨਐਸ ਨਿਪੁਣ ਦੇ ਕਮਿਸ਼ਨ ਨਾਲ ਭਾਰਤ ਦੀ ਸਮੁੰਦਰੀ ਤਾਕਤ ’ਚ ਵਾਧਾ
- ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਬੰਦ ਕਰੇ ਪੰਜਾਬ ਸਰਕਾਰ, ਡੀਏ ਸਮੇਤ ਸਾਰੀਆਂ ਮੰਗਾਂ ਤੁਰੰਤ ਮੰਨੇ : ਪ੍ਰੇਮ ਗੁਗਨਾਨੀ
- ਆਮ ਆਦਮੀ ਦੀ ਮਹਿੰਗਾਈ ਨੇ ਤੋੜੀ ਕਮਰ, ਦੁੱਧ 9 ਰੁਪਏ ਮਹਿੰਗਾ ਹੋਣ ਨਾਲ 100 ਰੁਪਏ ਤੋਂ ਹੋਇਆ ਪਾਰ
- ਚੌਥਾ ਦਰਜਾ ਮੁਲਾਜਮਾ ਨੇ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ
- ਸੂਬਾ ਕਮੇਟੀ ਦੇ ਸੱਦੇ ਤੇ ਡੀ.ਸੀ. ਦਫ਼ਤਰ ਸੰਗਰੂਰ ਵਿਖੇ ਅੱਜ ਤੋ ਪੱਕਾ ਮੋਰਚਾ ਹੋਇਆ ਸੁਰੂ
- ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ


