-ਪੰਜਾਬ ਨੂੰ ਸਾਲ 2026-27 ਲਈ 5,673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਮਿਲੀ ਹੈ, ਜੋ ਕਿ ਸਾਲ 2009-14 ਦੌਰਾਨ ਦੀ ਔਸਤ ਸਾਲਾਨਾ ਅਲਾਟਮੈਂਟ ਨਾਲੋਂ ਲਗਭਗ 25 ਗੁਣਾ ਵੱਧ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਇਸ ਸਮੇਂ ਲਾਗੂ ਕੀਤੇ ਜਾ ਰਹੇ ਹਨ ਅਤੇ 30 ਰੇਲਵੇ ਸਟੇਸਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੇ ਵਿਕਾਸ ਪ੍ਰਤੀ ਕੇਂਦਰ ਸਰਕਾਰ ਦੀ ਦਿ?ਰੜ ਵਚਨਬੱਧਤਾ ਨੂੰ ਸਪੱਸਟ ਰੂਪ ਵਿੱਚ ਦਰਸਾਉਂਦਾ ਹੈ। ਇਹ ਗੱਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਵਿਨਿਯੋਗ (ਨੰਬਰ 3) ਬਿੱਲ, 2026 ਦਾ ਸਮਰਥਨ ਕਰਦਿਆਂ ਕਹੀ। ਜਿਕਰਯੋਗ ਹੈ ਕਿ ਇਹ ਬਿੱਲ ਬਾਅਦ ਵਿੱਚ ਸੰਸਦ ਵੱਲੋਂ ਜੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ, ਜਿਸ ਨਾਲ ਮਨੀ ਬਿੱਲ ਵਜੋਂ ਇਸ ਦੀ ਵਿਧਾਨਕ ਪ੍ਰਕਿਰਿਆ ਮੁਕੰਮਲ ਹੋ ਗਈ।
ਬਿੱਲ ‘ਤੇ ਹੋਈ ਚਰਚਾ ਵਿੱਚ ਹਿੱਸਾ ਲੈਂਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਪੰਜਾਬ ਲਈ ਇਤਿਹਾਸਕ ਰੇਲਵੇ ਅਲਾਟਮੈਂਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ “ਰਿਕਾਰਡ ਰੇਲਵੇ ਅਲਾਟਮੈਂਟ ਰੇਲਵੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਪੰਜਾਬ ਦੇ ਵਿਕਾਸ ਨੂੰ ਗਤੀ ਦੇਣ ਪ੍ਰਤੀ ਕੇਂਦਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ”।
ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਅੱਗੇ ਕਿਹਾ, “ਰੇਲਵੇ ਵਿੱਚ ਨਿਵੇਸ ਸਿਰਫ ਪਟੜੀਆਂ, ਪੁਲਾਂ ਜਾਂ ਸਟੇਸਨਾਂ ਦਾ ਨਿਰਮਾਣ ਨਹੀਂ ਹੈ, ਸਗੋਂ ਇਹ ਦੇਸ ਦੀ ਆਰਥਿਕ ਤਾਕਤ, ਰਫਤਾਰ ਅਤੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ ਹੈ। ਪੰਜਾਬ ਅੱਜ ਇਸ ਬਦਲਾਅ ਨੂੰ ਬੇਮਿਸਾਲ ਪੱਧਰ ‘ਤੇ ਦੇਖ ਰਿਹਾ ਹੈ। ਇਹ ਅੰਕੜੇ ਸਿਰਫ ਵਿਕਾਸ ਦੀ ਰਫਤਾਰ ਦੇ ਸੂਚਕ ਨਹੀਂ ਹਨਇਹ ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਦਾ ਪ੍ਰਮਾਣ ਹਨ।”
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਰੇਲਵੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਰੇਲ ਗੱਡੀ ਨਾਲ ਦੂਜਾ ਇੰਜਣ ਜੋੜਿਆ ਜਾਂਦਾ ਹੈ ਤਾਂ ਉਸ ਦੀ ਤਾਕਤ, ਸਮਰੱਥਾ ਅਤੇ ਰਫਤਾਰ ਕਾਫੀ ਵੱਧ ਜਾਂਦੀ ਹੈ। “ਅੱਜ ਪੰਜਾਬ ਨੂੰ ਵੀ ਡਬਲ ਇੰਜਣ ਸਰਕਾਰ ਦੀ ਗਤੀ ਦੀ ਲੋੜ ਹੈ ਤਾਂ ਜੋ ਇੱਕ ਇੰਜਣ ਪੰਜਾਬ ਦਾ ਅਤੇ ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਹੋਣ ਨਾਲ ਸੂਬਾ ਵਿਕਾਸ ਦੇ ਰਾਹ ‘ਤੇ ਹੋਰ ਤੇਜ ਰਫਤਾਰ ਨਾਲ ਅੱਗੇ ਵਧੇ।”
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


