ਖਰੜ-ਕੁਰਾਲੀ ਸੜਕ ਉਤੇ ਪਿੰਡ ਸਹੌੜਾ ਨਜ਼ਦੀਕ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ ਸਵਰਾਜ ਫੈਕਟਰੀ ਚੱਪੜਚਿੜੀ ਵਿਚ ਕੰਮ ਕਰਦੇ ਹੋਏ ਦੋ ਦੋਸਤਾਂ ਦੀ ਮੌਤ ਹੋ ਗਈ। ਇਸ ਸਬੰਧੀ ਖਰੜ ਸਦਰ ਪੁਲੀਸ ਨੇ ਬਲਜੀਤ ਕੁਮਾਰ ਵਾਸੀ ਕੁਰਾਲੀ ਦੇ ਬਿਆਨਾਂ ਤੇ ਟੈਂਕਰ ਨੰਬਰ ਪੀ ਬੀ 65 ਬੀ ਬੀ 7956 ਦੇ ਨਾਮਾਲੂਮ ਡਰਾਈਵਰ ਦੇ ਵਿਰੁੱਧ ਬੀ ਐਨ ਐਸ ਦੀ ਧਾਰਾ 281, 106 (1) ਅਤੇ 324 (4) ਅਧੀਨ ਕੇਸ ਦਰਜ ਕਰ ਲਿਆ।
ਇਸ ਸਬੰਧ ਵਿਚ ਬਲਜੀਤ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਲੜਕਾ ਅਮਿਤ ਕੁਮਾਰ (24 ਸਾਲ) ਸਵਰਾਜ ਫੈਕਟਰੀ ਚੱਪੜਚਿੜੀ ਵਿਖੇ ਕੰਮ ਕਰਦਾ ਸੀ। ਉਹ ਆਪਣੇ ਦੋਸਤ ਉਮੇਸ਼ ਜੋ ਉਸੇ ਫੈਕਟਰੀ ਵਿਚ ਕੰਮ ਕਰਦਾ ਸੀ, ਨਾਲ ਘੁੰਮਣ ਗਿਆ ਸੀ। ਉਹ ਦੋਨੋਂ ਰਾਤ ਸਮੇਂ ਮੋਟਰ ਸਾਈਕਲ ਤੇ ਸਵਾਰ ਹੋ ਕੇ ਕੁਰਾਲੀ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਸਹੌੜਾ ਨਜ਼ਦੀਕ ਪਹੁੰਚੇ ਤਾਂ ਇਸ ਟੈਂਕਰ ਦੇ ਡਰਾਈਵਰ ਨੇ ਕੱਟ ਮਾਰਦੇ ਹੋਏ ਅਣਗਹਿਲੀ ਨਾਲ ਉਨਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ ਅਤੇ ਉਨਾਂ ਦੋਨਾਂ ਨੂੰ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ। ਇਹ ਦੋਨੋਂ ਗੰਭੀਰ ਰੂਪ ਵਿਚ ਜਖਮੀ ਹੋ ਗਏ ਅਤੇ ਟੈਂਕਰ ਚਾਲਕ ਉਥੋਂ ਫਰਾਰ ਹੋ ਗਿਆ। ਉਨਾਂ ਨੂੰ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ ਜਿਥੋਂ ਫਿਰ ਉਨਾਂ ਨੂੰ ਮੁਹਾਲੀ ਦੇ 6 ਫੇਜ ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਥੇ ਡਾਕਟਰਾਂ ਨੇ ਉਨਾਂ ਨੂੰ ਮਿ?ਰਤਕ ਘੋਸਿਤ ਕਰ ਦਿੱਤਾ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


