ਇੰਨੀ ਦਿਨੀ ਸਿਆਸੀ ਲੀਡਰਾਂ ਵੱਲੋਂ ਵੀ ਸ਼ੋਸਲ ਮੀਡਿਆ ਪਲੇਟਫਾਰਮਾਂ ਨੂੰ ਸਿਆਸੀ ਲੜਾਈ ਦਾ ਅੱਡਾ ਬਣਾਇਆ ਹੋਇਆ ਹੈ ਅਤੇ ਹਲਕਾ ਰਾਮਪੁਰਾ ਫੂਲ ਦੇ ਦੋ ਵੱਡੇ ਸਿਆਸੀ ਲੀਡਰਾਂ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ।ਬੀਤੇ ਕੱਲ੍ਹ ਸ਼?ਰੌਮਣੀ ਅਕਾਲੀਦਲ ਦੇ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਸਿਆਸੀ ਵਿਰੋਧੀ ਤੇ ਕਾਂਗਰਸ ਦੇ ਸਾਬਕਾ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜ੍ਹ ਖਿਲਾਫ ਅੰਦਰੋਂ ਅੰਦਰੀ ਆਮ ਆਦਮੀ ਪਾਰਟੀ ਨਾਲ ਘਿਉ-ਖਿਚੜੀ ਹੋਣ ਦੇ ਦੋਸ਼ ਲਗਾਏ ਗਏ ਸਨ ਅਤੇ ਜਿਉਂ ਹੀ ਇਹ ਵੀਡਿਓ ਫੇਸਬੁੱਕ ‘ਤੇ ਵਾਇਰਲ ਹੋਈ ਤਾਂ ਦੂਜੀ ਧਿਰ ਕਾਂਗੜ੍ਹ ਵੱਲੋਂ ਵੀ ਅੱਜ਼ ਫੇਸਬੁੱਕ ‘ਤੇ ਬੋਲਦਿਆਂ ਸਾਬਕਾ ਮੰਤਰੀ ਮਲੂਕਾ ਨੂੰ ਕਰੜੇਂ ਹੱਥੀਂ ਲਿਆ ਗਿਆ ਅਤੇ ਅਜਿਹੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ ਦੀ ਨਸੀਹਤ ਤੱਕ ਦਿੱਤੀ ਗਈ।ਕਾਂਗੜ੍ਹ ਵੱਲੋਂ ਇੱਥੋਂ ਤੱਕ ਦੋਸ਼ ਲਗਾਏ ਗਏ ਕਿ ਮਲੂਕਾ ਵੱਲੋਂ ਸਾਡੇ ਜਿੱਤੇ ਹੋਏ ਕੌਂਸਲਰਾਂ ਦੇ ਪਰਿਵਾਰਾਂ ਨੂੰ ਪ੍ਰਧਾਨਗੀ ਦਾ ਲਾਲਚ ਦੇ ਕੇ ਰਲੇਵਾਂ ਕਰਨ ਬਾਰੇ ਸੁਝਾਅ ਦਿੱਤੇ ਜਾ ਰਹੇ ਹਨ।ਭਾਵੇਂ ਕੁਝ ਵੀ ਹੋਵੇ ਹਲਕਾ ਰਾਮਪੁਰਾ ਫੂਲ ਦੀ ਸਿਆਸੀ ਲੜਾਈ ਪਹਿਲੇ ਦਿਨ ਤੋਂ ਹੀ ਆਮ ਲੋਕਾਂ ਲਈ ਦਿਲਚਸਪ ਰਹੀ ਹੈ,ਕਿਉਂਕਿ ਇਸ ਹਲਕੇ ਦੀ ਬਾਜ਼ੀ ਨੂੰ ਸਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।2022 ਦੀਆਂ ਚੋਣਾਂ ਵਿੱਚ ਦੋਹਾਂ ਹੀ ਪਾਰਟੀਆਂ ਤੋਂ ਅੱਕੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ ਸੀ ਪਰ ਹਾਲਾਤ ਅੱਜ਼ ਵੀ ਉਹੀ ਹਨ ਅਤੇ ਮੁੜ ਤੋਂ 2027 ਦੀਆਂ ਚੋਣਾਂ ਵਿੱਚ ਇਹ ਮੁਕਾਬਲਾ ਕਾਂਗੜ੍ਹ ਤੇ ਮਲੂਕਾ ਵਿਚਕਾਰ ਬਣਦਾ ਨਜ਼ਰ ਆ ਰਿਹਾ ਹੈ।
Breaking News
- डिजिटल इंडिया भाषिणी प्रभाग (डीआईबीडी) और पंजाब नेशनल बैंक (पीएनबी) ने समावेशी बैंकिंग के लिए बहुभाषी एआई को बढ़ावा देने हेतु समझौता ज्ञापन पर हस्ताक्षर किए
- उपराष्ट्रपति ने राजस्थान विधानसभा के 75 वर्ष पूर्ण होने के उपलक्ष्य में आयोजित ‘विधायी गौरव यात्रा’ के समापन सत्र को संबोधित किया
- प्रधानमंत्री नरेन्द्र मोदी 17 जुलाई को हरियाणा, चंडीगढ़ और पंजाब का दौरा करेंगे
- केंद्रीय मंत्री जी. किशन रेड्डी ने 15-17 नवंबर तक भारत खनन सप्ताह 2026 आयोजित करने की घोषणा की
- प्रधानमंत्री मोदी का 17 जुलाई का दौरा हरियाणा के विकास को देगा नई रफ्तार: कृषि मंत्री श्याम सिंह राणा
- संकल्प से सिद्धि का सशक्त प्रतीक है हाइड्रोजन ट्रेन: मुख्यमंत्री नायब सिंह सैनी
- कांग्रेस ने दिए घोटाले और परिवारवाद, भाजपा ने दिया पारदर्शी शासन, आत्मनिर्भर भारत और विकास का नया मॉडल : सुनीता दुग्गल
- भाजपा प्रदेश अध्यक्ष डा. अर्चना गुप्ता ने केंद्रीय मंत्री राव इंद्रजीत सिंह से की शिष्टाचार भेंट


