ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵਲੋਂ ਜਲਾਲਾਬਾਦ ਮੰਡਲ ਦਫ਼ਤਰ ਵਿਖੇ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਯਾਦ ਰਹੇ ਕਿ ਪਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ , ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਜਲਾਲਾਬਾਦ ਦੀ ਸਿਆਸੀ ਅਧਾਰ ਤੇ ਕੀਤੀ ਨਜਾਇਜ਼ ਬਦਲੀ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਜੰਮਕੇ ਨਾਅਰੇਬਾਜ਼ੀ ਹੋਈ।ਇਸ ਰੋਸ ਰੈਲੀ ਵਿੱਚ ਇੰਜ ਸ਼ਿੰਗਾਰ ਚੰਦ ਮਹਿਰੋਕ ਸਕੱਤਰ ਪੰਜਾਬ ਵਿਸ਼ੇਸ ਤੌਰ ਤੇ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਬਤੌਰ ਲਾਇਨਮੈਨ ਸਿਟੀ ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਡਿਊਟੀ ਕਰ ਰਿਹਾ ਹੈ ਅਤੇ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਘੁਬਾਇਆ ਵਿਖੇ ਬਤੌਰ ਲਾਈਨਮੈਨ ਡਿਊਟੀ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਲੋਕਲ ਵਿਧਾਇਕਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਸਾਡੇ ਸਾਥੀਆ ਦੀ ਸਿਆਸੀ ਆਧਾਰ ਤੇ ਬਦਲੀ ਕਰਵਾ ਦਿੱਤੀ। ਜਦੋਂ ਕਿ ਸਾਡੇ ਸਾਥੀਆ ਦੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸਕਾਇਤ ਨਹੀਂ ਸੀ ਜੋ ਕਿ ਇਹ ਬਿਲਕੁਲ ਗਲਤ ਤੇ ਸਰਾਸਰ ਧੱਕਾ ਹੈ ਕੀ ਬਿਜਲੀ ਬੋਰਡ ਨੇ ਨਵਾ ਕੰਮ ਸ਼ੁਰੂ ਕਰ ਦਿੱਤਾ ਹੈ ਕੇ ਬਿਨਾ ਕਿਸੇ ਕਾਰਨ ਅਤੇ ਬਿਨਾ ਕਿਸੇ ਗਲਤੀ ਦੇ ਜਿਸ ਨੂੰ ਚਾਹੇ ਜਿੱਥੇ ਮਰਜੀ ਬਿਨਾਂ ਸਹਿਮਤੀ ਲਏ ਆਪਸੀ ਬਦਲੀ ਕਰਵਾ ਦਿੱਤੀ ਜਾਂਦੀ ਹੈ ਜਿਸ ਦੀ ਉਦਾਹਰਣ ਮੋਜੂਦਾ ਕੀਤੀਆ ਬਦਲੀਆ ਹਨ ਜਿਸ ਦੇ ਸਿੱਟੇ ਵਜੋਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਸ਼ੁਰੂਆਤ ਵਜੋਂ ਗੁਰੂਹਰਸਹਾਏ ਵਿਖੇ 3 ਜੁਲਾਈ ਨੂੰ ਰੋਸ ਰੈਲੀ ਕੀਤੀ ਗਈ ਅਤੇ ਅੱਜ ਡਵੀਜ਼ਨ ਵਿੱਚ 5 ਸਬ ਡਵੀਜ਼ਨਾ ਦੀ ਰੋਸ ਰੈਲੀ ਕੀਤੀ ਜਾ ਰਹੀ। ਪੂਰੀ ਡਵੀਜ਼ਨ ਅੰਦਰ ਵਰਕ ਟੂ ਰੂਲ ਮੁਤਾਬਕ ਕੰਮ ਕੀਤਾ ਜਾਵੇਗਾ।ਜੇਕਰ ਇਹ ਬਦਲੀਆ ਰੱਦ ਨਾ ਹੋਈਆਂ ਜਾਂ ਪਰਵਿੰਦਰ ਸਿੰਘ ਨੂੰ ਰਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਡਵੀਜ਼ਨ ਦਾ ਕੰਮ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ 10 ਜੁਲਾਈ ਦਿੰਨ ਸ਼ੁਕਰਵਾਰ ਨੂੰ ਜਲਾਲਾਬਾਦ ਵਿਖੇ ਵਿਧਾਇਕ ਜਗਦੀਪ ਸਿੰਘ ਗੋਲਡੀ ਦੀ ਕੋਠੀ ਨੂੰ ਘੇਰਿਆ ਜਾਵੇਗਾ ਅਤੇ ਇਸ ਘਰਾਓ ਵਿੱਚ ਸਾਰੇ ਸਰਕਲ ਫ਼?ਰੋਜ਼ਪੁਰ ਦੀਆ ਸਬ ਡਵੀਜ਼ਨਾ ਦੇ ਵਰਕਰ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਇਸ ਰੋਸ ਧਰਨੇ ਵਿੱਚ ਭਾਰੀ ਇਕੱਠ ਕੀਤਾ ਜਾਵਾਂਗੇ ਅਤੇ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ,ਰਾਜੇਸ਼ ਕੁਮਾਰ ਸਬ ਅਰਬਨ ਪ੍ਰਧਾਨ ਜਲਾਲਾਬਾਦ ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਸਿੰਘ,ਨਾਨਕ ਚੰਦ, ਪਰਵਿਦਰ ਸਿੰਘ, ਸੰਦੀਪ ਸੰਧਾ, ਸੰਦੀਪ ਕੁਮਾਰ,ਕੁਲਦੀਪ ਸਿੰਘ ਅਮਨਦੀਪ,ਕਰਨ ਸ਼ਰਮਾ ਆਦਿ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ ਜੀ, ਰਾਮ ਕ੍ਰਿਸ਼ਨ ਜੀ, ਰਾਜਿੰਦਰ ਸਿੰਘ ਇਕਬਾਲ ਜੋਸਨ.,ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਟੇਟ ਕਮੇਟੀ ਮੈਬਰ ਇਕ?ਬਾਲ ਸਿੰਘ ਗਾਮੂ ਵਾਲਾ ਜੀ ਨੇ ਵੀ ਆਪਣੇ ਸਾਥੀਆਂ ਨਾਲ ਇਸ ਰੋਸ ਧਰਨੇ ਵਿੱਚ ਹਿਸਾ ਲਿਆ।
Breaking News
- ਸੀਐਮ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਸੂਬੇ ਦੇ 2,800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ
- ਯੂਪੀ ਤੋਂ ਵਾਪਿਸ ਪਰਤ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਰਿਵਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ
- ਕਿਸਾਨ ਮਜ਼ਦੂਰ ਮੋਰਚਾ ਦੀ ਲੁਧਿਆਣਾ ਵਿੱਚ ਅਹਿਮ ਮੀਟਿੰਗ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ 17 ਜੁਲਾਈ ਨੂੰ ਪੀਐਮ ਦੇ ਪੰਜਾਬ ਦੌਰੇ ਮੌਕੇ ਕੇਂਦਰ ਸਰਕਾਰ ਦੇ ਜ਼ਿਲ੍ਹਾ ਪੱਧਰ ’ਤੇ ਫੂਕੇ ਜਾਣਗੇ ਪੁਤਲੇ
- ਜਲਾਲਾਬਾਦ ਵਿੱਚ ਸਰਹੱਦੀ ਖੇਤ ’ਚੋਂ ਮਿਲੀ ਬੰਬ ਵਰਗੀ ਸ਼ੱਕੀ ਵਸਤੂ ਵਾਹੀ ਕਰਦੇ ਸਮੇਂ ਮਿਲੀ ਵਸਤੂ, ਬੰਬ ਸਕੁਐਡ ਪਹੁੰਚਿਆ
- ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ- ਬੱਸ ਸੇਵਾ ਬੁਰੀ ਤਰਾਂ ਪ੍ਰਭਾਵਿਤ
- ਬੇਅਦਬੀ ਮਾਮਲੇ ’ਚ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੋਮਵਾਰ ਨੂੰ ਹੋਵੇਗੀ ਪੁੱਛਗਿੱਛ
- ਮਨਰੇਗਾ ਕਰਮਚਾਰੀਆਂ ’ਤੇ ਪੁਲਿਸ ਜਬਰ ਖ਼ਿਲਾਫ਼ ਬਲਾਚੌਰ ’ਚ ਉੱਠੀ ਆਵਾਜ਼
- ਗਮਾਡਾ ਨੇ ਸੈਕਟਰ 90 ਵਿੱਚ ਹਜ਼ਾਰਾਂ ਪਰਿਵਾਰਾਂ ਦੇ ਆਪਣੇ ਘਰ ਦੇ ਸੁਪਨੇ ਕੀਤੇ ਚਕਨਾਚੂਰ, ਪੰਜਾਬ ਸਰਕਾਰ ਤੁਰੰਤ ਦੇਵੇ ਇਨਸਾਫ਼ : ਕੁਲਜੀਤ ਸਿੰਘ ਬੇਦੀ


