ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵਲੋਂ ਜਲਾਲਾਬਾਦ ਮੰਡਲ ਦਫ਼ਤਰ ਵਿਖੇ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਯਾਦ ਰਹੇ ਕਿ ਪਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ , ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਜਲਾਲਾਬਾਦ ਦੀ ਸਿਆਸੀ ਅਧਾਰ ਤੇ ਕੀਤੀ ਨਜਾਇਜ਼ ਬਦਲੀ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਜੰਮਕੇ ਨਾਅਰੇਬਾਜ਼ੀ ਹੋਈ।ਇਸ ਰੋਸ ਰੈਲੀ ਵਿੱਚ ਇੰਜ ਸ਼ਿੰਗਾਰ ਚੰਦ ਮਹਿਰੋਕ ਸਕੱਤਰ ਪੰਜਾਬ ਵਿਸ਼ੇਸ ਤੌਰ ਤੇ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਬਤੌਰ ਲਾਇਨਮੈਨ ਸਿਟੀ ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਡਿਊਟੀ ਕਰ ਰਿਹਾ ਹੈ ਅਤੇ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਘੁਬਾਇਆ ਵਿਖੇ ਬਤੌਰ ਲਾਈਨਮੈਨ ਡਿਊਟੀ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਲੋਕਲ ਵਿਧਾਇਕਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਸਾਡੇ ਸਾਥੀਆ ਦੀ ਸਿਆਸੀ ਆਧਾਰ ਤੇ ਬਦਲੀ ਕਰਵਾ ਦਿੱਤੀ। ਜਦੋਂ ਕਿ ਸਾਡੇ ਸਾਥੀਆ ਦੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸਕਾਇਤ ਨਹੀਂ ਸੀ ਜੋ ਕਿ ਇਹ ਬਿਲਕੁਲ ਗਲਤ ਤੇ ਸਰਾਸਰ ਧੱਕਾ ਹੈ ਕੀ ਬਿਜਲੀ ਬੋਰਡ ਨੇ ਨਵਾ ਕੰਮ ਸ਼ੁਰੂ ਕਰ ਦਿੱਤਾ ਹੈ ਕੇ ਬਿਨਾ ਕਿਸੇ ਕਾਰਨ ਅਤੇ ਬਿਨਾ ਕਿਸੇ ਗਲਤੀ ਦੇ ਜਿਸ ਨੂੰ ਚਾਹੇ ਜਿੱਥੇ ਮਰਜੀ ਬਿਨਾਂ ਸਹਿਮਤੀ ਲਏ ਆਪਸੀ ਬਦਲੀ ਕਰਵਾ ਦਿੱਤੀ ਜਾਂਦੀ ਹੈ ਜਿਸ ਦੀ ਉਦਾਹਰਣ ਮੋਜੂਦਾ ਕੀਤੀਆ ਬਦਲੀਆ ਹਨ ਜਿਸ ਦੇ ਸਿੱਟੇ ਵਜੋਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਸ਼ੁਰੂਆਤ ਵਜੋਂ ਗੁਰੂਹਰਸਹਾਏ ਵਿਖੇ 3 ਜੁਲਾਈ ਨੂੰ ਰੋਸ ਰੈਲੀ ਕੀਤੀ ਗਈ ਅਤੇ ਅੱਜ ਡਵੀਜ਼ਨ ਵਿੱਚ 5 ਸਬ ਡਵੀਜ਼ਨਾ ਦੀ ਰੋਸ ਰੈਲੀ ਕੀਤੀ ਜਾ ਰਹੀ। ਪੂਰੀ ਡਵੀਜ਼ਨ ਅੰਦਰ ਵਰਕ ਟੂ ਰੂਲ ਮੁਤਾਬਕ ਕੰਮ ਕੀਤਾ ਜਾਵੇਗਾ।ਜੇਕਰ ਇਹ ਬਦਲੀਆ ਰੱਦ ਨਾ ਹੋਈਆਂ ਜਾਂ ਪਰਵਿੰਦਰ ਸਿੰਘ ਨੂੰ ਰਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਡਵੀਜ਼ਨ ਦਾ ਕੰਮ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ 10 ਜੁਲਾਈ ਦਿੰਨ ਸ਼ੁਕਰਵਾਰ ਨੂੰ ਜਲਾਲਾਬਾਦ ਵਿਖੇ ਵਿਧਾਇਕ ਜਗਦੀਪ ਸਿੰਘ ਗੋਲਡੀ ਦੀ ਕੋਠੀ ਨੂੰ ਘੇਰਿਆ ਜਾਵੇਗਾ ਅਤੇ ਇਸ ਘਰਾਓ ਵਿੱਚ ਸਾਰੇ ਸਰਕਲ ਫ਼?ਰੋਜ਼ਪੁਰ ਦੀਆ ਸਬ ਡਵੀਜ਼ਨਾ ਦੇ ਵਰਕਰ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਇਸ ਰੋਸ ਧਰਨੇ ਵਿੱਚ ਭਾਰੀ ਇਕੱਠ ਕੀਤਾ ਜਾਵਾਂਗੇ ਅਤੇ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ,ਰਾਜੇਸ਼ ਕੁਮਾਰ ਸਬ ਅਰਬਨ ਪ੍ਰਧਾਨ ਜਲਾਲਾਬਾਦ ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਸਿੰਘ,ਨਾਨਕ ਚੰਦ, ਪਰਵਿਦਰ ਸਿੰਘ, ਸੰਦੀਪ ਸੰਧਾ, ਸੰਦੀਪ ਕੁਮਾਰ,ਕੁਲਦੀਪ ਸਿੰਘ ਅਮਨਦੀਪ,ਕਰਨ ਸ਼ਰਮਾ ਆਦਿ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ ਜੀ, ਰਾਮ ਕ੍ਰਿਸ਼ਨ ਜੀ, ਰਾਜਿੰਦਰ ਸਿੰਘ ਇਕਬਾਲ ਜੋਸਨ.,ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਟੇਟ ਕਮੇਟੀ ਮੈਬਰ ਇਕ?ਬਾਲ ਸਿੰਘ ਗਾਮੂ ਵਾਲਾ ਜੀ ਨੇ ਵੀ ਆਪਣੇ ਸਾਥੀਆਂ ਨਾਲ ਇਸ ਰੋਸ ਧਰਨੇ ਵਿੱਚ ਹਿਸਾ ਲਿਆ।
Breaking News
- ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ
- ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ LIST
- ਹੱਦਬੰਦੀ ਬਿੱਲ ਇਤਿਹਾਸਕ ਪਹਿਲ, ਸਾਰੀਆਂ ਪਾਰਟੀਆਂ ਕਰਨ ਇਸਦਾ ਸਮਰਥਨ: ਅਮਿਤ ਸ਼ਾਹ
- ਕੋਈ ਵੀ ਪਾਰਟੀ ਮਹਿਲਾ ਰਾਖਵਾਂਕਰਨ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ : PM ਮੋਦੀ
- ਚੋਣਾਂ ਲੜਨ ਲਈ ਉਮਰ ਘਟਾਉਣ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ
- ਯੂਕ੍ਰੇਨ ’ਤੇ ਰੂਸੀ ਹਮਲੇ ਰੋਕਣ ਲਈ ਪੁਤਿਨ ’ਤੇ ਹੋਰ ਦਬਾਅ ਬਣਾਵੇ ਅਮਰੀਕਾ : ਵਲਾਦੀਮੀਰ ਜ਼ੇਲੈਂਸਕੀ
- ਪਾਕਿਸਤਾਨੀ ਵੈੱਬ ਸੀਰੀਜ਼ ਦੇ ਵਿਰੋਧ ’ਚ ਉਤਰੀਆਂ ਫ਼ਿਲਮੀ ਸੰਸਥਾਵਾਂ, ਨੈੱਟਫ਼ਲਿਕਸ ਨੂੰ ਦਿੱਤੀ ਚਿਤਾਵਨੀ
- ਜਿੰਮੀ ਸ਼ੇਰਗਿੱਲ ਅਤੇ ਪ੍ਰਨੂਤਨ ਬਹਿਲ ਦੀ ਫਿਲਮ “ਪਿਆਦੇ” ਦਾ ਟ੍ਰੇਲਰ ਰਿਲੀਜ਼


