ਸਰਕਾਰ ਵਲੋਂ ਹਰ ਜਗਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਖੇਤੀ ਸੈਕਟਰ ਲਈ ਬਿਜਲੀ 8 ਤੋਂ 10 ਘੰਟੇ ਸਪਲਾਈ ਦਿਨ ਵਿਚ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਹੁਕਮਾਂ ਅਨੁਸਾਰ ਮੁਹਾਲੀ ਜਿਲੇ ਦੇ ਕਿਸਾਨ 1 ਜੂਨ ਤੋਂ ਝੋਨਾ ਲਾਉਣ ਲੱਗ ਪਏ ਹਨ। ਪਹਿਲੇ ਦੋ ਹਫਤੇ ਤਕਰੀਬਨ 8 ਘੰਟੇ ਬਿਜਲੀ ਆਉਂਦੀ ਰਹੀ ਅਤੇ ਕਿਸਾਨਾਂ ਨੇ ਆਪਣਾ ਅੱਧ ਨਾਲੋਂ ਵੱਧ ਝੋਨਾ ਲਾ ਦਿੱਤਾ ਹੈ ਪਰ ਹੁਣ ਕੁਦਰਤ ਦੀ ਕਰੋਪੀ ਕਾਰਨ ਬਾਰਸ਼ ਨਹੀਂ ਹੋ ਰਹੀ ਅਤੇ ਬਿਜਲੀ ਦੀ ਸਪਲਾਈ ਵੀ ਸਿਰਫ ਚਾਰ ਜਾਂ ਪੰਜ ਘੰਟੇ ਰਹਿ ਗਈ ਹੈ ਤੇ ਉਸ ਸਮੇਂ ਦੌਰਾਨ ਵੀ ਵਾਰ-ਵਾਰ ਬਿਜਲੀ ਟਰਿੱਪ ਕਰਦੀ ਰਹਿੰਦੀ ਹੈ।
ਅੱਜ ਇਥੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਜਿਲਾ ਪੈ?ਰਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਕਿਹਾ ਕਿ ਕਿਸਾਨ ਝੋਨਾ ਲਾਉਣ ਉਤੇ 10.000 ਰੁਪਏ ਪਰ ਏਕੜ ਖਰੜ ਕਰ ਚੁੱਕੇ ਹਨ ਅਤੇ ਹੁਣ ਬਿਜਲੀ ਸਪਲਾਈ ਘਟਣ ਕਰਕੇ ਝੋਨਾ ਸੁੱਕ ਰਿਹਾ ਹੈ। ਮੁਹਾਲੀ ਜਿਲੇ ਨੂੰ ਤਾਂ ਘੱਟੋ-ਘੱਟ 10 ਤੋਂ 12 ਘੰਟੇ ਰੋਜ਼ਾਨਾ ਬਿਜਲੀ ਦੇਣੀ ਬਣਦੀ ਹੈ ਕਿਉਂਕਿ ਇਸ ਜਿਲੇ ਨੂੰ ਤਾਂ ਨਹਿਰੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲਦੀ। ਇਸ ਮੌਕੇ ਸਾਰੇ ਜਿਲੇ ਦੇ ਕਿਸਾਨਾਂ ਵਲੋਂ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ 10 ਘੰਟੇ ਨਿਰੰਤਰ ਪਾਵਰ ਸਪਲਾਈ ਕੀਤੀ ਜਾਵੇ ਤਾਂ ਕਿ ਕਿਸਾਨੀ ਬਚ ਸਕੇ। ਇਸ ਮੌਕੇ ਮਨਪ੍ਰੀਤ ਸਿੰਘ ਥੇੜੀ ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਸਾਬਕਾ ਪੰਚ ਘੜੂੰਆਂ, ਸਿਕੰਦਰ ਸਿੰਘ ਸਿੱਲ ਕੱਪੜਾ, ਲਾਲੀ ਘੜੂੰਆਂ ਹਾਜ਼ਰ ਸਨ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


