ਭੀਖੀ ਡਿਸਟ੍ਰੀਬਿਊਟਰੀ ਵਿੱਚ 13 ਜੂਨ ਦੀ ਸਵੇਰ ਕਰੀਬ 3 ਵਜੇ ਪਏ ਪਾੜ ਨੂੰ ਪੂਰਨ ਅਤੇ ਨਹਿਰ ਦੀ ਨੁਕਸਾਨਗ੍ਰਸਤ ਲਾਇਨਿੰਗ ਦੀ ਮੁਰੰਮਤ ਲਈ ਬੀਤੀ ਕੱਲ੍ਹ ਸ਼ਾਮ 8 ਵਜੇ ਦੇ ਕਰੀਬ ਤੱਕ ਕੰਮ ਚੱਲਦਾ ਰਿਹਾ ਅਤੇ ਅੱਜ ਬਾਅਦ ਦੁਪਿਹਰ 3 ਵਜੇ ਦੇ ਕਰੀਬ ਨਹਿਰ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਪ੍ਰੰਤੂ ਸੀਮਿੰਟ ਕੰਕਰੀਟ ਨਾਲ ਕੀਤੀ ਲਾਇੰਨਿੰਗ ਅਤੇ ਬੈੱਡ ਦੀ ਮੁਰੰਮਤ ਪਾਣੀ ਦਾ ਦਬਾਅ ਨਹੀ ਝੱਲ ਸਕੀ, ਮੁੜ ਪਹਿਲਾਂ ਵਾਲੀ ਜਗ੍ਹਾ ਤੋਂ ਹੀ ਨਹਿਰ ਟੁੱਟ ਗਈ ਜਿਸ ਨੂੰ ਲੈਕੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਲੋਕ ਸਿੰਚਾਈ ਵਿਭਾਗ ਦੀ ਕਾਰਗੁਜਾਰੀ ਤੋਂ ਦੁਖੀ ਹੀ ਨਹੀਂ ਬਲਕਿ ਸਿੰਚਾਈ ਵਿਭਾਗ ਦੇ ਉਪ ਮੰਡਲ ਅਫਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ। ਅੱਜ ਮੁੜ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਭੀਖੀ ਨਿਵਾਸੀ ਵੱਡੀ ਗਿਣਤੀ ਵਿੱਚ ਨਹਿਰ ‘ਤੇ ਇਕੱਠੇ ਹੋ ਕੇ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਉਦੇ ਹੋਏ ਕਿਹਾ ਕਿ ਸਰਕਾਰ ਦੇ ਨਿਕੰਮੇਪਨ ਕਾਰਨ ਆਮ ਲੋਕ ਪ੍ਰੇਸ਼ਾਨ ਹੀ ਨਹੀ ਹੋ ਰਹੇ ਬਲਕਿ ਕਿਸਾਨਾਂ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਅਤੇ ਪਾਣੀ ਕਾਰਨ ਕਈ ਘਰ ਵੀ ਨੁਕਸਾਨੇ ਗਏ ਹਨ। ਦੂਸਰੇ ਪਾਸੇ ਨਗਰ ਪੰਚਾਇਤ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਹਿਰ ਹੇਠੋਂ ਪਾਈ ਜਮੀਨਦੋਜ ਪਾਇਪਲਾਇਨ ਤੋਂ ਵੀ ਦੁਖੀ ਹਨ। ਉਨਾਂ ਨਗਰ ਪੰਚਾਇਤ ਨੂੰ ਇਸ ਵਰਤਾਰੇ ਲਈ ਜਿੰਮੇਵਾਰ ਦਸਦਿਆਂ ਕਿਹਾ ਕਿ ਨਗਰ ਪੰਚਾਇਤ ਵਲੋਂ ਪਾਇਪ ਨੂੰ ਪਾਉਣ ਸਮੇਂ ਵਰਤੀ ਅਣਗਹਿਲੀ ਦਾ ਖਮਿਆਜਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਲਾਇਨਿੰਗ ਵਿੱਚ ਕੁਝ ਲੀਕੇਜ ਹੋਈ ਹੈ ਜਿਸਦੀ ਮੁਰੰਮਤ ਜਲਦੀ ਕਰ ਦਿੱਤੀ ਜਾਵੇਗੀ। ਅਗਲੇ ਸਵਾਲਾਂ ਤੋਂ ਬਚਣ ਲਈ ਫੋਨ ਕੱਟ ਕਰ ਗਏ। ਦੂਸਰੇ ਪਾਸੇ ਉਪ ਮੰਡਲ ਅਫਸਰ ਸਤਿਗੁਰ ਸਿੰਘ ਨੇ ਫੋਨ ਚੁੱਕਣ ਦੀ ਜਹਿਮਤ ਨਹੀ ਕੀਤੀ। ਜਦੋਂ ਕਿ ਪਾੜ ਦੇ ਨਾਲ ਲੱਗਵੀਂ ਜਮੀਨ ਵਾਲਾ ਕਿਸਾਨ ਮਹਿੰਦਰ ਸਿੰਘ ਢਿਲੋਂ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਮੇਰੀ ਜਮੀਨ ਦੇ ਨਾਲ ਨਾਲ ਝੋਨੇ ਦੀ ਪੌਦ ਅਤੇ ਘਰ ਵੀ ਨੁਕਸਾਨਿਆ ਗਿਆ। ਉਸਨੇ ਕਿਹਾ ਕਿ ਅਜਿਹੇ ਅਖੌਤੀ ਵਿਕਾਸ ਤੋਂ ਬਿਨ੍ਹਾਂ ਅਸੀਂ ਚੰਗੇ ਸੀ। ਉਹ ਮਾੜਾ ਵਕਤ ਸੀ ਜਦੋਂ ਉਸਨੇ ਨਗਰ ਪੰਚਾਇਤ ਨੂੰ ਇਥੋਂ ਪਾਇਪ ਪਾਉਣ ਲਈ ਸਹਿਮਤੀ ਦੇ ਦਿੱਤੀ। ਫੋਟੋ: ਭੀਖੀ ਡਿਸਟਰੀਬਿਊਟਰੀ ਵਿੱਚ ਦੁਬਾਰਾ ਪਿਆ ਪਾੜ ਅਤੇ ਪਾੜ ਨੇੜੇ ਕਬਾੜ ਦੀ ਦੁਕਾਨ ਵਾਲੇ ਆਪਣਾ ਸਮਾਨ ਸੰਭਾਲਦੇ ਹੋਏ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


