ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ 1680 ਨਾਲ ਸਬੰਧਤ ਪੰਜਾਬ ਲੋਕ ਨਿਰਮਾਣ ਵਿਭਾਗ ਅਤੇ ਸ਼ਾਖਾ ਬਾਗਬਾਨੀ ਮੰਡਲ ਪਟਿਆਲਾ ਦੇ ਆਊਟ ਸੋਰਸ ਦਰਜਾ ਚਾਰ ਮਾਲੀਆਂ ਵੱਲੋਂ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਇਕੱਤਰਤਾ ਕੀਤੀ। ਇਸ ਇਕੱਤਰਤਾ ਵਿੱਚ ਸਾਥੀ ਦਰਸ਼ਨ ਸਿੰਘ ਲੁਬਾਣਾ ਪੰਜਾਬ ਪ੍ਰਧਾਨ ਵੀ ਸ਼ਾਮਲ ਹੋਏ। ਇਕੱਤਰਤਾ ਵਿੱਚ ਆਊਟ ਸੋਰਸ ਕਰਮੀਆਂ ਨੂੰ ਵਿਭਾਗ ਦਾ ਹਿੱਸਾ ਬਣਾਉਣ ਭਾਵ ਇਨਸ਼ੋਰਸ ਕਰਨ ਅਤੇ ਸੇਵਾਵਾ ਰੈਗੂਲਰ ਕਰਨ ਲਈ ਵਿਭਾਗ ਵੱਲੋਂ ਕਰਮੀਆਂ ਪਾਸੋਂ ਮੰਗੇ ਗਏ ਸਨਾਖਤੀ ਪਰੂਫ ਇਕੱਤਰ ਕਰਕੇ ਮੰਡਲ ਦਫਤਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕਾਰਜਕਾਰੀ ਮੰਡਲ ਨਾਲ ਟੈਲੀਫੋਨ ਤੇ ਗੱਲਬਾਤ ਕਰਕੇ ਮੰਗੇ ਗਏ ਡਾਕੂਮੈਂਟਸ ਬਾਰੇ ਸਪਸ਼ਟ ਕੀਤਾ ਸਬੰਧਤ ਡਾਕੂਮੈਂਟ ਕਰਮਚਾਰੀ ਦੋ ਦਿਨਾਂ ਤੇ ਅੰਦਰ—ਅੰਦਰ ਇਕੱਠੇ ਕਰਕੇ ਦੇਣ ਚਾਰਾਜੋਈ ਕਰਨਗੇ। ਇਸ ਸਬੰਧੀ ਆਊਟ ਸੋਰਸ ਕਰਮੀਆਂ ਦੀ ਇੱਕ ਵਿਸ਼ੇਸ਼ ਮੀਟਿੰਗ 19—06—2026 ਦਿਨ ਸ਼ੁਕਰਵਾਰ ਸਵੇਰੇ 11:00 ਵਜੇ ਨਿਰਮਾਣ ਭਵਨ ਰੂਮ ਨੰਬਰ 404, ਤੀਜੀ ਮੰਜਿਲ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਸਾਥੀ ਦਰਸ਼ਨ ਸਿੰਘ ਲੁਬਾਣਾ ਸਮੇਤ ਹੋਰ ਜਿਲਾ ਆਗੂ ਸ਼ਾਮਲ ਹੋਣਗੇ। ਇਸ ਲਈ ਮੀਟਿੰਗ ਵਿੱਚ ਜਿੰਮੇਵਾਰੀ ਨਾਲ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਤਨਾਮ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਮੰਗਲ ਸਿੰਘ, ਸ਼ਨੀ, ਲਖਵੀਰ ਸਿੰਘ, ਗਗਨ ਆਦਿ ਸ਼ਾਮਲ ਸਨ।
Breaking News
- डीजीपी अजय सिंघल ने पुलिस शहीद स्मारक पर पुष्पचक्र अर्पित कर 82 अमर वीरों को दी श्रद्धांजलि
- मन चंगा तो कठौती में गंगा, संत रविदास जी की शिक्षाओं से ही बनेगा सतयुग” – ऊर्जा मंत्री अनिल विज
- ਸੀਵਰੇਜ ਓਵਰਫਲੋਅ, ਵਾਰਡ 6 ਦੇ 80% ਘਰਾਂ ’ਚ ਵੜਿਆ ਪਾਣੀ ਰਵਿੰਦਰ ਖੇੜਾ ਦੇ ਪੈਦਲ ਮਾਰਚ ਨੇ ਖੋਲੀ ਖਰੜ ਦੀ ਬਦਹਾਲੀ ਦੀ ਪੋਲ
- ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ
- ਸ. ਤੇਜਾ ਸਿੰਘ ਸਮੁੰਦਰੀ ਦਾ ਸੰਘਰਸ਼ ਤੇ ਕੁਰਬਾਨੀ ਪੰਥ ਲਈ ਸਦੀਵੀ ਪ੍ਰੇਰਣਾ : ਐਡਵੋਕੇਟ ਧਾਮੀ
- ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ ਪੀਐਮ ਮੋਦੀ ਦੇ ਜਲੰਧਰ ਦੌਰੇ ਮੌਕੇ ਕੇਂਦਰ ਸਰਕਾਰ ਦੇ ਪੰਜਾਬ ਭਰ ਵਿੱਚ ਫੂਕੇ ਪੁਤਲੇ
- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀਕੇਯੂ ਡਕੌਂਦਾ, ਬੀਕੇਯੂ ਖੋਸਾ ਅਤੇ ਜਮੂਹਰੀ ਕਿਸਾਨ ਸਭਾ ਵੱਲੋਂ ਜੰਡਿਆਲਾ ਗੁਰੂ ਥਾਣੇ ਅੱਗੇ ਧਰਨਾ ਲਾਕੇ ਰੋਸ ਪ੍ਰਦਰਸ਼ਨ ਕੀਤਾ
- ਸਫ਼ਾਈ ਸੇਵਕ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ -ਸੰਗਰਸ਼ ਹੋਰ ਕਰਾਂਗੇ ਤਿੱਖਾ : ਆਗੂ


