ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸਾਰਥਕ ਮੀਟਿੰਗ ਚਰਨਜੀਤ ਸਿੰਘ ਚੰਨੀ ਚੇਅਰਮੈਨ ਅਤੇ ਖੇਤੀਬਾੜੀ, ਖੇਤੀ ਖੋਜ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਅਤੇ ਕੋਆਪਰੇਟਿਵਜ਼ ਦੀ 31 ਮੈਂਬਰੀ ਪਾਰਲੀਮੈਂਟ ਕਮੇਟੀ ਨਾਲ ਹੋਈ।
ਇਹ ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਵਧੀਆ ਮਾਹੌਲ ਵਿੱਚ ਸੰਪੰਨ ਹੋਈ ਮੀਟਿੰਗ ਦੌਰਾਨ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਜੀ ਨੇ ਸਾਡੇ ਵਪਾਰ ਅਤੇ ਮੰਡੀਆਂ ਨਾਲ ਜੁੜੀਆਂ ਮੁੱਖ ਮੁਸ਼ਕਲਾਂ ਨੂੰ ਬਹੁਤ ਹੀ ਵਿਸਥਾਰਪੂਰਵਕ ਤਰੀਕੇ ਨਾਲ ਕਮੇਟੀ ਦੇ ਸਾਹਮਣੇ ਰੱਖਿਆ, ਜਿਨ੍ਹਾਂ ਉੱਤੇ ਬਹੁਤ ਹੀ ਸਕਾਰਾਤਮਕ ਅਤੇ ਗੰਭੀਰ ਚਰਚਾ ਹੋਈ।
ਮੀਟਿੰਗ ਦੌਰਾਨ ਸੌਂਪੇ ਗਏ ਮੰਗ-ਪੱਤਰ ਦੇ ਆਧਾਰ ’ਤੇ ਹੇਠ ਮੁੱਖ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ!ਆੜਤੀਆ ਐੱਸ ਪੰਜਾਬ ਨੇ ਆੜ੍ਹਤੀਆਂ ਦੇ 2.5% ਕਮਿਸ਼ਨ (ਦਾਮੀ) ਦੀ ਬਹਾਲੀ ਕਰਨ, ਮੰਡੀ ਮਜ਼ਦੂਰੀ ਦੀਆਂ ਦਰਾਂ ਵਿੱਚ ਘਿਟੋ ਘਟ 50% ਵਾਧਾਕਰਨ, ਮੰਡੀ ਮਜ਼ਦੂਰਾਂ ਨੂੰ ਈ.ਪੀ.ਐਫ. ਤੋਂ ਛੋਟ ਦੇਣ , ਲਿਫਟਿੰਗ ਦੌਰਾਨ ਨਮੀ ਦੇ ਨੁਕਸਾਨ ਦੀ ਭਰਪਾਈ ਆੜਤੀਆਂ ਤੇ ਨਾ ਪਾਉਣ, ਪੰਜਾਬ ਦੇ ਗੋਦਾਮਾਂ ਵਿੱਚ ਜਗ੍ਹਾ ਦੀ ਭਾਰੀ ਕਿੱਲਤ ਦਾ ਜਲਦੀ ਹੱਲ ਕਰਨ ਅਤੇ ਹਾਈਬ੍ਰਿਡ ਝੋਨੇ ਦੀ ਡਿਲੀਵਰੀ ਸ਼ਰਤਾਂ ਵਿੱਚ ਢਿੱਲ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ!
ਚੇਅਰਪਰਸਨ ਚਰਨਜੀਤ ਸਿੰਘ ਚੰਨੀ ਅਤੇ ਸਮੂਹ ਪਾਰਲੀਮੈਂਟ ਮੈਂਬਰਾਂ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਬਹੁਤ ਹਮਦਰਦੀ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਮਸਲਿਆਂ ਦੇ ਹੱਲ ਲਈ ਜਲਦੀ ਹੀ ਠੋਸ ਕਦਮ ਚੁੱਕਣਗੇ ਅਤੇ ਪਾਰਲੀਮੈਂਟ ਵਿੱਚ ਇਹਨਾਂ ਮੁੱਦਿਆਂ ’ਤੇ ਸਕਾਰਾਤਮਕ ਨਤੀਜੇ ਲਿਆਉਣ ਲਈ ਪੂਰੇ ਯਤਨ ਕਰਨਗੇ। ਇਸ ਮੌਕੇ ਆੜਤੀਆ ਐਸੋ, ਪੰਜਾਬ ਦੇ ਆਗੂ ਸੁਰਿੰਦਰ ਪਾਲ , ਰਜਿੰਦਰ ਅਰੋੜਾ, ਪੁਨੀਤ ਜੈਨ, ਗੌਰਵ ਥੰਮਣ ਅਤੇ ਪਿਰਥੀਪਾਲ ਸਿੰਘ ਧਾਂਦਦੀਆਂ ਇਸ ਮੌਕੇ ਹਾਜ਼ਰ ਸਨ!
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


