ਨਿੱਤ ਦਿਨ ਟੇਡੇ-ਮੇਡੇ ਬਿਆਨ ਦੇ ਕੇ ਕਿਸੇ ਨਾ ਕਿਸੇ ਕਾਰਕ ਸੁਰਖੀਆਂ ਵਿੱਚ ਰਹਿਣ ਵਾਲੀ ਆਮ ਆਦਮੀ ਪਾਰਟੀ ਦੀ ਰਾਜਾਸਾਂਸੀ ਹਲਕਾ ਇੰਚਾਰਜ਼ ਸੋਨੀਆਂ ਮਾਨ ਵੱਲੋਂ ਕਾਮਰੇਡ ਸ਼ਹੀਦ ਬਲਦੇਵ ਸਿੰਘ ਮਾਨ ਦੀ ਯਾਦ ਵਿੱਚ ਅੱਡਾ ਕੁਕੜਾਵਾਲਾ ਵਿਖੇ ਬਣੀਂ ਯਾਦਗਾਰ ਅਤੇ ਪਾਰਟੀ ਦੇ ਦਫ਼ਤਰ ਵਿੱਚ ਬੇਲੋੜੀ ਦਖ਼ਲ ਅੰਦਾਜ਼ੀ ਕਰਨ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਾਂਝੀ ਵਿਸ਼ਾਲ ਮੀਟਿੰਗ ਅੱਡਾ ਕੁੱਕੜਾਂਵਾਲਾ ਵਿਖੇ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਸਤਨਾਮ ਸਿੰਘ ਝੰਡੇਰ, ਹਰਪਾਲ ਸਿੰਘ ਛੀਨਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸੋਨੀਆਂ ਮਾਨ ਵੱਲੋਂ ਕਾਮਰੇਡ ਸ਼ਹੀਦ ਬਲਦੇਵ ਸਿੰਘ ਮਾਨ ਜੀ ਦੇ ਨਾਮ ਤੇ ਪਾਰਟੀ ਵੱਲੋਂ ਬਣਾਏ ਗਏ ਅੱਡਾ ਕੁਕੜਾਵਾਲਾ ਦਫ਼ਤਰ ਤੇ ਆਪਣਾ ਪਿੱਤਰੀ ਅਧਿਕਾਰ ਜਮਾਉਂਦਿਆਂ ਦਫ਼ਤਰ ਖ਼ਾਲੀ ਕਰਨ ਦੀਆਂ ਧਮਕੀਆਂ ਦੇਣ ਵਿਰੁੱਧ ਦੋਵਾਂ ਜੱਥੇਬੰਦੀਆਂ ਦੇ ਕੇਡਰ ਵਿੱਚ ਵਿਆਪਕ ਰੋਸ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਦੀ ਸਿਆਸੀ ਤੇ ਵਿਚਾਰਧਾਰਕ ਵਿਰਾਸਤ ਹਾਕਮ ਜਮਾਤਾਂ ਤੇ ਉਨਾਂ ਦੀਆਂ ਪਾਰਟੀਆਂ ਦੇ ਲੋਟੂ ਨਿਜ਼ਾਮ ਵਿਰੁੱਧ ਲੜਨ ਦੀ ਅਮੀਰ ਵਿਰਾਸਤ ਹੈ। ਸਾਥੀ ਸ਼ਹੀਦ ਬਲਦੇਵ ਸਿੰਘ ਮਾਨ ਦੇ ਵਿਰਾਟ ਸਿਆਸੀ ਅਤੇ ਵਿਚਾਰਧਾਰਕ ਕੱਦ ਬੁੱਤ ਤੋਂ ਹਾਕਮ ਜਮਾਤਾਂ ਕੰਬਦੀਆਂ ਸਨ। ਜਿਸ ਕਰਕੇ ਹਾਕਮ ਜਮਾਤਾਂ ਨੇ ਆਪਣੇ ਖ਼ੁਫ਼ੀਆ ਤੰਤਰ ਰਾਹੀਂ ਸਾਜ਼ਿਸ਼ ਰਚ ਕੇ ਖਾਲਿਸਤਾਨੀਆਂ ਹੱਥੋਂ ਕਾਮਰੇਡ ਮਾਨ ਜੀ ਨੂੰ ਸ਼ਹੀਦ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸੋਨੀਆਂ ਮਾਨ ਉਨਾਂ ਦੇ ਪਿਤਾ ਨੂੰ ਸ਼ਹੀਦ ਕਰਵਾਉਣ ਵਾਲੀਆਂ ਹਾਕਮ ਜਮਾਤਾਂ ਦੇ ਪਾਲੇ ਵਿੱਚ ਜਾ ਖਲੋਤੀ ਹੈ। ਜਿਸ ਕਾਰਨ ਉਹ ਸਾਥੀ ਕਾਮਰੇਡ ਬਲਦੇਵ ਸਿੰਘ ਮਾਨ ਦੀ ਸਿਆਸੀ ਅਤੇ ਵਿਚਾਰਧਾਰਕ ਵਿਰਾਸਤ ਨੂੰ ਤਲਾਂਜਲੀ ਦੇ ਚੁੱਕੀ ਹੈ। ਇਸ ਲਈ ਸੋਨੀਆਂ ਮਾਨ ਦਾ ਨੈਤਿਕ ਤੌਰ ਤੇ ਸਾਥੀ ਕਾਮਰੇਡ ਸ਼ਹੀਦ ਬਲਦੇਵ ਸਿੰਘ ਮਾਨ ਦੀ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਯਾਦਗਾਰ ਅਤੇ ਪਾਰਟੀ ਦਫ਼ਤਰ ਤੇ ਕੋਈ ਅਧਿਕਾਰ ਨਹੀਂ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਥੀ ਸ਼ਹੀਦ ਮਾਨ ਦੀ ਸਿਆਸੀ ਅਤੇ ਵਿਚਾਰਧਾਰਕ ਵਿਰਾਸਤ ਦੇ ਸੱਚੇ ਵਾਰਸ ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਤੇ ਕਾਰਕੁੰਨ ਹਨ। ਉਨ੍ਹਾਂ ਹੋਰ ਕਿਹਾ ਕਿ ਦੋਵੇਂ ਜੱਥੇਬੰਦੀਆਂ ਇਸ ਸਿਆਸੀ ਅਤੇ ਵਿਚਾਰਧਾਰਕ ਵਿਰਾਸਤ ਤੇ ਹਾਕਮ ਜਮਾਤ ਪਾਰਟੀਆਂ ਦੇ ਆਗੂਆਂ ਨੂੰ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਣਗੀਆਂ ਤੇ ਕਿਸੇ ਵੀ ਕੋਸ਼ਿਸ਼ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਮੇਜ਼ਰ ਸਿੰਘ ਕੜਿਆਲ, ਸੁਖਦੇਵ ਸਿੰਘ ਸਹਿੰਸਰਾ, ਕਾਬਲ ਸਿੰਘ ਛੀਨਾ, ਪ੍ਰਭਜੀਤ ਤਿੰਮੋਵਾਲ, ਅਵਤਾਰ ਸਿੰਘ ਜੱਸੜ, ਜਸਪਾਲ ਸਿੰਘ ਨਾਗ ਕਲਾਂ, ਰਵਿੰਦਰ ਸਿੰਘ ਛੱਜਲਵੱਡੀ, ਵਿਜੇ ਸ਼ਾਹ ਧਾਰੀਵਾਲ, ਅਵਤਾਰ ਸਿੰਘ ਛੀਨਾ, ਸੁਖਵਿੰਦਰ ਸਿੰਘ ਕਿਆਮਪੁਰ, ਜਗਬੀਰ ਸਿੰਘ ਲੱਲਾ, ਮੇਜ਼ਰ ਸਿੰਘ ਜੌਹਲ, ਪ੍ਰਕਾਸ਼ ਸਿੰਘ ਥੋਥੀਆਂ, ਮਨਜੀਤ ਮਾਛੀ ਨੰਗਲ, ਬਲਦੇਵ ਸਿੰਘ ਸਹਿੰਸਰਾ, ਸਰਪੰਚ ਸਾਧੂ ਸਿੰਘ ਛੀਨਾ, ਜਸਬੀਰ ਸਿੰਘ ਰੱਖ ਉਠੀਆ, ਪ੍ਰਤਾਪ ਸਿੰਘ ਮਿਆਦੀਆਂ, ਸੁੱਖਪਾਲ ਸਿੰਘ ਛੀਨਾ ਆਦਿ ਹਾਜ਼ਰ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


