ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਓਟੀਟੀ ਪਲੇਟਫਾਰਮਾਂ ਤੋਂ ਅਚਾਨਕ ਹਟਾ ਦਿੱਤਾ ਗਿਆ ਹੈ। ਦਿਲਜੀਤ ਦੋਸਾਂਝ ਦੀ ਫਿਲਮ ਅਗਲੇ ਨੋਟਿਸ ਤੱਕ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਸ ਨਾਲ ਲੋਕਾਂ ਨੂੰ ਝਟਕਾ ਲੱਗਾ ਹੈ। ਦਿਲਜੀਤ ਨੇ ਵੀ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ ਕਿ ਇਹ ਫਿਲਮ ਰੁਕਣ ਵਾਲੀ ਨਹੀਂ ਹੈ ਅਤੇ ਕੋਈ ਵੀ ਖਾਲੜਾ ਸਾਬ੍ਹ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ।
ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਵੀ ਹੋਏ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਹੁਣ ਟੈਨਸ਼ਨ ਨਹੀਂ ਹੈ ਫਿਲਮ ਨੂੰ ਹਰ ਕਿਸੇ ਨੇ ਡਾਊਨਲੋਡ ਕਰ ਲਈ ਹੈ। ਲੋਕਾਂ ਤੱਕ ਜਿਵੇਂ ਫਿਲਮ ਪਹੁੰਚਾਉਣਾ ਚਾਹੁੰਦੇ ਸੀ ਉਸੇ ਤਰ੍ਹਾਂ ਹੀ ਲੋਕਾਂ ਤੱਕ ਇਹ ਫਿਲਮ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਹਵੋਗੇ। ਜਿਸ ਕਾਰਨ ਉਨ੍ਹਾਂ ਨੇ ਬਿਨਾਂ ਪ੍ਰਮੋਸ਼ਨ ਅਤੇ ਬਿਨ੍ਹਾ ਐਲਾਨ ਕੀਤੇ ਫਿਲਮ ਨੂੰ ਰਿਲੀਜ਼ ਕੀਤਾ ਹੈ।
ਦਿਲਜੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਫਿਲਮ ਨੂੰ ਸੋਮਵਾਰ ਨੂੰ ਰੋਕ ਦਿੱਤਾ ਜਾਵੇਗਾ ਪਰ ਅਜਿਹਾ ਐਤਵਾਰ ਦੀ ਸ਼ਾਮ ਨੂੰ ਹੀ ਹੋ ਗਿਆ ਜੋ ਕਿ ਪਤਾ ਹੀ ਸੀ। ਪਰ ਖੈਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਨੂੰ ਲੋਕਾਂ ਤੱਕ ਪਹੁੰਚਾ ਦਿੱਤੀ ਗਈ ਹੈ। ਨਾਲ ਹੀ ਇੱਟਰਨੈੱਟ ’ਤੇ ਆਈ ਫਿਲਮ ਨੂੰ ਕਦੇ ਵੀ ਹਟਾਇਆ ਨਹੀਂ ਜਾ ਸਕਦਾ।
ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਸੀ। ਨਿਰਮਾਤਾਵਾਂ ਨੇ ਇਸਨੂੰ 3 ਜੁਲਾਈ ਦੀ ਰਾਤ ਨੂੰ ਇੱਕ ਨਵੇਂ ਨਾਮ ਨਾਲ ਓਟੀਟੀ ਪਲੇਟਫਾਰਮਾਂ ’ਤੇ ਰਿਲੀਜ਼ ਕੀਤਾ, ਪਰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਇਸਨੂੰ ਅਚਾਨਕ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਓਟੀਟੀ ਪਲੇਟਫਾਰਮ ਨੇ ਹਟਾਉਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ।
‘ਸਤਲੁਜ’ ਲਗਭਗ ਤਿੰਨ ਸਾਲਾਂ ਤੋਂ ਸੈਂਸਰ ਬੋਰਡ ਨਾਲ ਵਿਵਾਦਾਂ ਵਿੱਚ ਘਿਰੀ ਹੋਈ ਸੀ। ਸੈਂਸਰ ਬੋਰਡ ਨੇ 127 ਕਟੌਤੀਆਂ ਅਤੇ ਬਦਲਾਅ ਸੁਝਾਏ ਸਨ। ਫਿਲਮ ਆਪਣੀ ਸਮੱਗਰੀ ਅਤੇ ਸੰਵੇਦਨਸ਼ੀਲ ਵਿਸ਼ੇ ਕਾਰਨ ਜਾਂਚ ਦੇ ਘੇਰੇ ਵਿੱਚ ਆਈ ਸੀ।
ਨਤੀਜੇ ਵਜੋਂ, ਇਸਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਇਹ ਵਿਦੇਸ਼ਾਂ ਵਿੱਚ ਕੁਝ ਥਾਵਾਂ ’ਤੇ ਰਿਲੀਜ਼ ਹੋਈ ਸੀ। ਹੁਣ, ਜਦੋਂ “ਸਤਲੁਜ” ਓਟੀਟੀ ਪਲੇਟਫਾਰਮਾਂ ’ਤੇ ਆਈ, ਤਾਂ ਇਸਨੂੰ ਇੱਥੇ ਵੀ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਭਾਰਤ ਵਿੱਚ ਓਟੀਟੀ ਪਲੇਟਫਾਰਮਾਂ ਤੋਂ ਅਗਲੇ ਨੋਟਿਸ ਤੱਕ ਹਟਾ ਦਿੱਤੀ ਗਈ ਹੈ।
ਓਟੀਟੀ ਪਲੇਟਫਾਰਮ ਜ਼ੀ5 ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਇੰਸਟਾਗ੍ਰਾਮ ’ਤੇ,ਲਿਖਿਆ, ਕਿ ‘ਸਤਲੁਜ’ ਦੀ ਰਿਲੀਜ਼ ਤੋਂ ਬਾਅਦ ਤੋਂ ਇਸ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ ਸੱਚਮੁੱਚ ਬਹੁਤ ਵਧੀਆ ਰਿਹਾ ਹੈ। ਅਸੀਂ ਉਨ੍ਹਾਂ ਸਾਰੇ ਦਰਸ਼ਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਫਿਲਮ ਨੂੰ ਸਬਸਕ੍ਰਾਈਬ ਕੀਤਾ, ਦੇਖਿਆ ਅਤੇ ਸਮਰਥਨ ਕਰਨ ਵਿੱਚ ਮਦਦ ਕੀਤੀ। ਤੁਹਾਡਾ ਪਿਆਰ ਅਤੇ ਸਮਰਥਨ ਸਾਡੇ ਲਈ ਅਤੇ ਇਸ ਕਹਾਣੀ ਨੂੰ ਜੀਵਨ ਵਿੱਚ ਲਿਆਉਣ ਵਾਲਿਆਂ ਸਾਰਿਆਂ ਲਈ ਬਹੁਤ ਮਾਇਨੇ ਰੱਖਦਾ ਹੈ। ਜੀ5 ’ਤੇ, ਅਸੀਂ ‘ਸਤਲੁਜ’ ਅਤੇ ਇਸਦੇ ਪਿੱਛੇ ਰਚਨਾਤਮਕ ਦਿਮਾਗ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਮੰਨਣਾ ਹੈ ਕਿ ਸ਼ਕਤੀਸ਼ਾਲੀ ਕਹਾਣੀ ਸੁਣਾਉਣ ਵਿੱਚ ਪ੍ਰੇਰਿਤ ਕਰਨ, ਸਥਾਈ ਯਾਦਾਂ ਬਣਾਉਣ ਅਤੇ ਡੂੰਘਾ ਪ੍ਰਭਾਵ ਛੱਡਣ ਦੀ ਸਮਰੱਥਾ ਹੁੰਦੀ ਹੈ।’
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


