ਹੱਜ ਯਾਤਰੀਆਂ ਦੀ ਨਿਸ਼ਕਾਮ ਸੇਵਾ ‘ਚ ਹਮੇਸ਼ਾ ਮੋਹਰੀ ਰਹਿਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼, ਤਨਵੀਰ ਅਹਿਮਦ, ਖਾਲਿਕ ਚਿਸ਼ਤੀ, ਸ਼ਹਿਬਾਜ਼ ਅਹਿਮਦ ਅਤੇ ਮੁਹੰਮਦ ਸ਼ਫੀਕ ਰਾਣਾ ਨੇ ਹੱਜ-2027 ਦੇ ਆਜ਼ਮੀਨ-ਏ-ਹੱਜ ਲਈ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੱਜ ਕਮੇਟੀ ਆਫ਼ ਇੰਡੀਆ (ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ) ਵੱਲੋਂ ਜਾਰੀ ਸਰਕੂਲਰ ਅਨੁਸਾਰ ਆਜ਼ਮੀਨ-ਏ-ਹੱਜ ਅਤੇ ਰਾਜ ਹੱਜ ਕਮੇਟੀਆਂ ਦੀਆਂ ਬੇਨਤੀਆਂ ਨੂੰ ਧਿਆਨ ‘ਚ ਰੱਖਦਿਆਂ ਐਡਵਾਂਸ ਹੱਜ ਰਕਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਧਾ ਕੇ 17 ਅਗਸਤ 2026 ਕਰ ਦਿੱਤੀ ਗਈ ਹੈ। ਸਾਰੇ ਚੁਣੇ ਗਏ ਹੱਜ ਯਾਤਰੀ ਜਿਨ੍ਹਾਂ ਨੇ ਅਜੇ ਤੱਕ ਨਿਰਧਾਰਤ ਰਕਮ ਜਮ੍ਹਾਂ ਨਹੀਂ ਕਰਵਾਈ, ਉਹ 1,52,300 (ਇੱਕ ਲੱਖ ਬਾਵੰਜਾ ਹਜ਼ਾਰ ਤਿੰਨ ਸੌ ਰੁਪਏ) 17 ਅਗਸਤ 2026 ਤੱਕ ਲਾਜ਼ਮੀ ਜਮ੍ਹਾਂ ਕਰਵਾਉਣ। ਜਿਨ੍ਹਾਂ ਆਜ਼ਮੀਨ ਨੇ ‘ਛੋਟਾ ਹੱਜ ਪੈਕੇਜ’ ਦੀ ਚੋਣ ਕੀਤੀ ਸੀ, ਉਨ੍ਹਾਂ ਨੂੰ ਇਸ ਪੈਕੇਜ ਅਧੀਨ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਲਈ ਵੀ ਰਕਮ ਜਮ?ਹਾਂ ਕਰਵਾਉਣ ਦੀ ਆਖਰੀ ਤਾਰੀਖ 17 ਅਗਸਤ ਹੀ ਹੈ। ਰਕਮ ਦਾ ਭੁਗਤਾਨ ਆਨਲਾਈਨ ਹੱਜ ਕਮੇਟੀ ਦੀ ਵੈੱਬਸਾਈਟ hajcomimttee.gov.in ਜਾਂ 8aj Suivdha 1pp’ਤੇ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ ਜਾਂ ਯੂਨੀਅਨ ਬੈਂਕ ਆਫ਼ ਇੰਡੀਆ ਦੀ ਕਿਸੇ ਵੀ ਸ਼ਾਖਾ ’ਚ ਹੱਜ ਕਮੇਟੀ ਦੀ ਵੈੱਬਸਾਈਟ ਤੋਂ ਪ੍ਰਾਪਤ ਬੈਂਕ ਰੈਫਰੈਂਸ ਨੰਬਰ ਰਾਹੀਂ ‘ਪੇਇਨ-ਸਲਿੱਪ’ ਭਰ ਕੇ ਵੀ ਪੇਮੈਂਟ ਕੀਤੀ ਜਾ ਸਕਦੀ ਹੈ। ਜਮ੍ਹਾਂ ਰਸੀਦ ਉੱਤੇ ਹਰੇਕ ਕਵਰ ਨੰਬਰ ਲਈ ਮਿਲਿਆ ਖਾਸ ਬੈਂਕ ਰੈਫਰੈਂਸ ਨੰਬਰ ਦਰਜ ਕਰਨਾ ਲਾਜ਼ਮੀ ਹੈ। ਨਿਰਧਾਰਤ ਮਿਤੀ 17 ਅਗਸਤ 2026 ਤੱਕ ਰਕਮ ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਬਿਨਾਂ ਕਿਸੇ ਅਗਲੇ ਨੋਟਿਸ ਦੇ ਹੱਜ ਸੀਟ ਰੱਦ ਕਰ ਦਿੱਤੀ ਜਾਵੇਗੀ। ਮਾਸਟਰ ਅਬਦੁਲ ਅਜ਼ੀਜ਼ ਅਤੇ ਉਨ੍ਹਾਂ ਦੀ ਟੀਮ ਨੇ ਸਾਰੇ ਆਜ਼ਮੀਨ-ਏ-ਹੱਜ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣੀ ਪ੍ਰਕਿਰਿਆ ਪੂਰੀ ਕਰਨ। ਉਨ੍ਹਾਂ ਕਿਹਾ ਕਿ ਫਾਰਮ ਭਰਨ ਜਾਂ ਪੇਮੈਂਟ ਜਮ੍ਹਾਂ ਕਰਵਾਉਣ ’ਚ ਮਦਦ ਲਈ ਉਨ੍ਹਾਂ ਦੀ ਟੀਮ ਹਰ ਵੇਲੇ ਸੇਵਾ ਲਈ ਹਾਜ਼ਰ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


