ਸਾਬਕਾ ਫੌਜੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ 8 ਅਤੇ 9 ਅਗਸਤ ਨੂੰ ਜੰਤਰ-ਮੰਤਰ, ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਹਰਚੋਵਾਲ ਤੋਂ ਸਾਬਕਾ ਸੈਨਿਕਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਸਾਬਕਾ ਫੌਜੀਆਂ ਦੇ ਪ੍ਰਧਾਨ ਕੈਪਟਨ ਧਰਮਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਦਾ ਮੁੱਖ ਉਦੇਸ਼ ਸਾਬਕਾ ਸੈਨਿਕਾਂ ਦੀਆਂ ਜਾਇਜ਼ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਹੈ।
ਕੈਪਟਨ ਧਰਮਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਧਰਨੇ ਦੌਰਾਨ ਅਗਨੀਵੀਰ ਸਕੀਮ ਨੂੰ ਖਤਮ ਕਰਨ, ਵਿਧਵਾ ਪੈਨਸ਼ਨ ਵਿੱਚ ਬਰਾਬਰੀ, ਵਨ ਰੈਂਕ ਵਨ ਪੈਨਸ਼ਨ, ਡਿਸਏਬਿਲਟੀ ਪੈਨਸ਼ਨ ਅਤੇ 8ਵੇਂ ਤਨਖਾਹ ਕਮਿਸ਼ਨ ਵਿੱਚ ਸਾਬਕਾ ਫੌਜੀਆਂ ਨਾਲ ਬਰਾਬਰੀ ਸਮੇਤ ਹੋਰ ਅਹਿਮ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਵਾਨੀ ਅਤੇ ਕੀਮਤੀ ਸਮਾਂ ਸਮਰਪਿਤ ਕੀਤਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸਾਬਕਾ ਫੌਜੀਆਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਉਨ੍ਹਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਦੇਸ਼ ਭਰ ਤੋਂ ਸਾਬਕਾ ਸੈਨਿਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਆਵਾਜ਼ ਬੁਲੰਦ ਕਰਨਗੇ।
ਹਰਚੋਵਾਲ ਤੋਂ ਰਵਾਨਾ ਹੋਏ ਜਥੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਸ਼ਾਮਲ ਹੋਏ। ਉਹ 8 ਅਤੇ 9 ਅਗਸਤ ਨੂੰ ਜੰਤਰ-ਮੰਤਰ ਦਿੱਲੀ ਵਿਖੇ ਹੋਣ ਵਾਲੇ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣਗੇ।
ਇਸ ਮੌਕੇ ਸੁਤੰਤਰ ਸਿੰਘ ਔਲਖ, ਮਲੂਕ ਸਿੰਘ ਔਲਖ, ਮੇਜ਼ਰ ਸਿੰਘ ਔਲਖ, ਯਾਦਵਿੰਦਰ ਸਿੰਘ ਔਲਖ, ਸਾਧੂ ਸਿੰਘ ਔਲਖ, ਤਰਲੋਕ ਸਿੰਘ ਹਰਚੋਵਾਲ, ਸਤਵਿੰਦਰ ਸਿੰਘ ਹਰਚੋਵਾਲ, ਹਰਦੀਪ ਸਿੰਘ ਹਰਚੋਵਾਲ, ਗੁਰਦੇਵ ਸਿੰਘ ਹਰਚੋਵਾਲ, ਜਸਵਿੰਦਰ ਸਿੰਘ ਕਾਦੀਆਂ, ਪ੍ਰੀਤਮ ਸਿੰਘ ਰਾਜੂਬੇਲਾ, ਸਰਤਾਜ ਸਿੰਘ ਰਾਜੂ ਬੇਲਾ, ਹਰਦੀਪ ਸਿੰਘ ਬਾਗੜੀਆਂ, ਹਰਦੀਪ ਸਿੰਘ ਅਵਾਣ, ਸੰਤੋਖ ਸਿੰਘ ਭੈਣੀ ਖਾਦਰ, ਰਕੇਸ਼ ਕੁਮਾਰ ਭੈਣੀ ਖਾਦਰ, ਸੁਖਦੇਵ ਸਿੰਘ ਲੀਲ੍ਹ ਕਲਾ, ਰਵਿੰਦਰ ਸਿੰਘ ਲੀਲ੍ਹ ਕਲਾ, ਰਵਿੰਦਰਪਾਲ ਸਿੰਘ ਕਾਦੀਆਂ, ਗੁਰਨਾਮ ਸਿੰਘ ਕਾਦੀਆਂ, ਸੁਖਦੇਵ ਸਿੰਘ ਕਾਦੀਆਂ, ਜੈਮਲ ਸਿੰਘ ਧੰਨਾ ਚੀਮਾ, ਇੰਦਰਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਤੁਗਲਵਾਲ ਸਮੇਤ ਇਲਾਕੇ ਦੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


