ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸਨ ਦੌਰਾਨ ਰਾਜ ਸਭਾ ਵਿੱਚ ਸਿਫਰ ਕਾਲ ਮੌਕੇ ਸੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਅਣਗੌਲੀ ਵਿਰਾਸਤ ਦਾ ਮੁੱਦਾ ਉਠਾਉਂਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਸਥਿਤ ਉਸ ਇਤਿਹਾਸਕ ਸਥਾਨ ਨੂੰ ਸੰਭਾਲ ਕੇ ਉੱਥੇ “ਮਹਾਰਾਜਾ ਰਣਜੀਤ ਸਿੰਘ ਕੂਟਨੀਤਿਕ ਵਿਰਾਸਤ ਯਾਦਗਾਰ, ਰੋਪੜ”ਸਥਾਪਿਤ ਕੀਤੀ ਜਾਵੇ, ਜਿੱਥੇ 26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਤਤਕਾਲੀ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ ਹੋਈ ਸੀ।
ਇਸ ਮੁਲਾਕਾਤ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਭਾਰਤ ਦੇ ਕੂਟਨੀਤਿਕ ਇਤਿਹਾਸ ਵਿੱਚ ਇਸ ਮੁਲਾਕਾਤ ਦੀ ਖਾਸ ਅਹਿਮੀਅਤ ਹੈ। ਉਸ ਵੇਲੇ ਅੰਗਰੇਜ ਭਾਰਤ ਦੇ ਵੱਡੇ ਹਿੱਸੇ ਉੱਤੇ ਆਪਣਾ ਦਬਦਬਾ ਬਣਾ ਚੁੱਕੇ ਸਨ, ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਇੱਕ ਮਜਬੂਤ ਅਤੇ ਪ੍ਰਭੂਸੱਤਾ-ਸੰਪੰਨ ਰਾਜ ਸੀ। ਉੱਤਰ-ਪੱਛਮ ਅਤੇ ਮੱਧ ਏਸੀਆ ਵੱਲੋਂ ਬਣ ਰਹੀਆਂ ਚੁਣੌਤੀਆਂ ਦੇ ਮੱਦੇਨਜਰ ਅੰਗਰੇਜਾਂ ਲਈ ਮਹਾਰਾਜਾ ਸਾਹਿਬ ਨਾਲ ਮਿੱਤਰਤਾ ਮਹੱਤਵਪੂਰਨ ਸੀ। ਮਹਾਰਾਜਾ ਸਾਹਿਬ ਇਸ ਮੁਲਾਕਾਤ ਵਿੱਚ ਆਪਣੀ ਪੂਰੀ ਸਾਨੋ-ਸੌਕਤ, ਸਾਹੀ ਛਾਵਣੀ ਅਤੇ ਫੌਜੀ ਦਸਤਿਆਂ ਨਾਲ ਪਹੁੰਚੇ ਸਨ, ਜੋ ਇੱਕ ਆਜਾਦ ਅਤੇ ਤਾਕਤਵਰ ਰਾਜ ਦੀ ਪ੍ਰਭੂਸੱਤਾ ਦਾ ਪ੍ਰਗਟਾਵਾ ਸੀ।”
ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ-ਪ੍ਰਬੰਧ ਦਾ ਜਿਕਰ ਕਰਦਿਆਂ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ 1801 ਤੋਂ 1839 ਤੱਕ ਲਗਭਗ 38 ਸਾਲ ਮਹਾਰਾਜਾ ਸਾਹਿਬ ਨੇ ਇੱਕ ਮਜਬੂਤ ਰਾਜ ਕਾਇਮ ਕੀਤਾ, ਪਰ ਉਨਾਂ ਦੀ ਮਹਾਨਤਾ ਸਿਰਫ ਰਾਜ-ਵਿਸਥਾਰ ਤੱਕ ਸੀਮਤ ਨਹੀਂ ਸੀ। ਉਨਾਂ ਨੇ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਸੰਭਾਲਿਆ ਅਤੇ ਮੁੜ ਸੁਰਜੀਤ ਕੀਤਾ। ਆਪਣੀ ਗੱਲ ਸਮਾਪਤ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਜਿਸ ਮਹਾਰਾਜੇ ਨੇ ਭਾਰਤ ਦੀ ਵਿਰਾਸਤ ਸੰਭਾਲੀ, ਅੱਜ ਉਸ ਮਹਾਰਾਜੇ ਦੀ ਵਿਰਾਸਤ ਸੰਭਾਲਣਾ ਸਾਡੀ ਜਿੰਮੇਵਾਰੀ ਹੈ।”
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


