ਐਂਤਵਾਰ ਦੇ ਦਿਨ ਵੀ ਸੇਵਾ ਕੇਂਦਰ ਮੁਲਾਜਿਮ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਵੱਲੋਂ ਪੰਜਾਬ ਦੇ ਸਮੂਹ ਸੇਵਾ ਕਂਦਰ ਬੰਦ ਦੀ ਕਾਲ ਨੂੰ ਅੱਗੇ ਵਧਾਉਂਦੇ ਹੋਏ ਸੇਵਾ ਕੇਂਦਰ ਮੁਲਾਜਿਮ ਵੈਲਫੇਅਰ ਐਸੋਸੀਏਸ਼ਨ ਇਕਾਈ ਮੋਗਾ ਵੱਲੋਂ ਡੀ ਏ ਸੀ ਕੰਪਲੈਕਸ ਮੋਗਾ ਵਿਖੇ ਧਰਨਾ ਲਗਾਇਆ ਗਿਆ । ਜਿਲਾ ਪ੍ਰਧਾਨ ਦਵਿੰਦਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਕੰਪਨੀ ਵੱਲੋਂ ਅੱਜ ਸਾਰੇ ਪੰਜਾਬ ਦੇ ਮੁਲਾਜਮਾਂ ਨੂੰ ਮੇਲ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ 1 ਜੂਨ ਨੂੰ ਸਾਰੇ ਆਪ੍ਰੇਟਰ ਆਪਣੇ ਆਪਣੇ ਸੇਵਾ ਕੇਂਦਰ ਵਿੱਚ ਜਾਕੇ ਕੰਮ ਸ਼ੁਰੂ ਕਰਨ । ਇਹ ਮੇਲ ਉਹਨਾਂ ਆਪ੍ਰੇਟਰਾਂ ਨੂੰ ਵੀ ਆਈ ਜਿਹਨਾਂ ਨੂੰ ਕੰਪਨੀ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ । ਜਿਲਾ ਪ੍ਰਧਾਨ ਵੱਲੋ ਕਿਹਾ ਗਿਆ ਕਿ ਕੰਪਨੀ ਵੱਲੋਂ ਹਰ ਇੱਕ ਤਰੀਕਾ ਅਪਣਾਇਆ ਜਾ ਰਿਹਾ ਹੈ ਜਿਸ ਨਾਲ ਉਹ ਸੇਵਾ ਕੇਂਦਰਾਂ ਦਾ ਕੰਮ ਪਹਿਲਾਂ ਵਾਂਗ ਚਲਵਾ ਸਕਨ ਪਰ ਮੁਲਾਜਿਮ ਯੂਨੀਅਨ ਆਪਣੀਆਂ ਮੰਗਾਂ ਤੇ ਅੜਿਆ ਹੈ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤੱਦ ਤੱਕ ਉਹ ਸੇਵਾ ਕੇਂਦਰਾਂ ਦਾ ਕੰਮ ਨਹੀਂ ਚੱਲਣ ਦੇਣਗੇ । ਕੰਪਨੀ ਵੱਲੋਂ ਆਪਣੀਆਂ ਕੌਝੀਆਂ ਚਾਲਾਂ ਲਗਾਤਾਰ ਚੱਲੀਆਂ ਜਾ ਰਹੀਆਂ ਹਨ ਅਤੇ ਨਵੀਆਂ ਭਰਤੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਜੇਕਰ 3 ਜੂਨ ਨੂੰ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਨਵੀਆਂ ਭਰਤੀਆਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਤਾਂ 3 ਜੂਨ ਨੂੰ ਰੁਜਗਾਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਦੇ ਨਾਲ ਸੇਵਾ ਕੇਂਦਰ ਜਿਲਾ ਮੈਨੇਜਰ ਦੇ ਘਰ ਦਾ ਘਿਰਾਵ ਵੀ ਕੀਤਾ ਜਾਵੇਗਾ ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


