ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ ਤੋਂ ਲੋਕਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਵਾਰ ਅਜਿਹੀ ਸਰਕਾਰ ਬਣੇ, ਜੋ ਆਪਣੇ ਨਿੱਜੀ ਫਾਇਦੇ ਤੋਂ ਉੱਪਰ ਉਠ ਕੇ ਪੰਜਾਬ ਦੇ ਬਾਰੇ ਸੋਚੇ। ਸ੍ਰੀ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਹਲਕਾ ਪੂਰਬੀ ਦੇ ਪੁਰਾਣੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਲਵਾਨ ਦੇ ਘਰ ਵਿਸ਼ੇਸ਼ ਮੁਲਾਕਾਤ ਲਈ ਪਹੁੰਚੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਾਹਮਣੇ ਕਈ ਗੰਭੀਰ ਚੁਨੌਤੀਆਂ ਹਨ। ਆਪ ਸਰਕਾਰ ਨੇ ਪੰਜਾਬ ਤੇ 4.47 ਲੱਖ ਕਰੋੜ ਰੁਪਏ ਦਾ ਕਰਜਾ ਚੜਾ ਦਿੱਤਾ ਹੈ। ਸਰਕਾਰ ਨੂੰ ਪਿਛਲੇ ਕਰਜੇ ਦਾ ਵਿਆਜ ਚੁਕਾਉਣ ਲਈ ਵੀ ਕਰਜਾ ਹੀ ਲੈਣਾ ਪੈਂਦਾ ਹੈ। ਸੂਬੇ ਦੇ 84 ਫੀਸਦੀ ਕਿਸਾਨਾਂ ਕੋਲ ਢਾਈ ਤੋਂ ਤਿੰਨ ਏਕੜ ਜਮੀਨ ਹੀ ਬਚੀ ਹੈ। 1980 ਤੋਂ ਹੁਣ ਤੱਕ ਧਰਤੀ ਦਾ ਭੂਜਲ ਪੱਧਰ 20 ਮੀਟਰ ਤੱਕ ਹੇਠਾਂ ਡਿੱਗ ਚੁੱਕਾ ਹੈ। ਆਇਲੈਟਸ ਦਾ ਕੰਮ ਵੀ ਬੰਦ ਹੋ ਗਿਆ ਹੈ, ਕਿਓੰਕਿ ਕਈ ਦੇਸ਼ਾਂ ਨੇ ਨਿਯਮ ਐਨੇ ਸਖਤ ਕਰ ਦਿੱਤੇ ਹਨ ਕਿ ਓਥੇ ਜਾਣਾ ਅਤੇ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ ਹੈ। ਕਾਨੂੰਨ ਵਿਵਸਥਾ ਪੂਰੀ ਤਰਾਂ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਦੀ ਦਖਲਅੰਦਾਜੀ ਸੀਮਾ ਪਾਰ ਤੋਂ ਆਉਣ ਵਾਲੇ ਡਰੋਨ ਅਤੇ ਲਗਾਤਾਰ ਵਧ ਰਿਹਾ ਨਸ਼ਾ ਪੰਜਾਬ ਲਈ ਵੱਡੀਆਂ ਚੁਨੌਤੀਆਂ ਹਨ। ਇਸ ਕਰਕੇ ਪੰਜਾਬ ਨੂੰ ਇਸ ਵੇਲੇ ਅਜਿਹੀ ਸਰਕਾਰ ਦੀ ਲੋੜ ਹੈ, ਜਿਸਦੇ ਸਾਹਮਣੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਹਾਂ ਤੇ ਲਿਆਉਣਾ ਮੁੱਖ ਏਜੰਡਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਕੋਈ ਨਵੀਂ ਇੰਡਸਟਰੀ ਨਹੀਂ ਲੱਗੀ। ਜਦਕਿ ਗੁਜਰਾਤ, ਮਹਾਂਰਾਸ਼ਟਰ ਤੇ ਕਰਨਾਟਕ ਵਰਗੇ ਰਾਜਾਂ ਵਿੱਚ ਇੰਡਸਟਰੀ ਲਗਾਤਾਰ ਵਧ ਰਹੀ ਹੈ। ਪੰਜਾਬ ਵਿੱਚ ਅਜਿਹੀ ਸੂਝਵਾਨ ਸਰਕਾਰ ਆਉਣੀ ਚਾਹੀਦੀ ਹੈ, ਜੋ 60 ਮਹੀਨਿਆਂ ਵਿੱਚ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਆਵੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਜੇਕਰ ਉਹਨਾਂ ਦੀ ਸੋਚ ਵਿਕਾਸਪੱਖੀ ਨਹੀਂ ਹੈ ਤਾਂ ਸਰਕਾਰ ਬਦਲਣ ਦਾ ਕੋਈ ਲਾਭ ਨਹੀਂ ਹੈ। ਪੰਜਾਬ ਨੂੰ ਕਾਂਗਰਸ ਦੀ ਮਜਬੂਤ ਸਰਕਾਰ ਦੀ ਲੋੜ ਹੈ। ਤਾਂ ਜੋ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ।ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਸਰਦਾਰ ਗੁਰਮੇਲ ਸਿੰਘ ਪਹਿਲਵਾਨ ਦੇ ਗ੍ਰਹਿ ਪੁਜਣ ਤੇ ਸ੍ਰੀ ਮੁਨੀਸ਼ ਤਿਵਾੜੀ ਨੂੰ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਸੰਜੇ ਸ਼ਰਮਾ, ਸੰਨੀ ਪਹੂਜਾ, ਹਰਜਿੰਦਰ ਸਿੰਘ ਰਾਧੇ ਸਵਿਟਸ, ਸੁਰਿੰਦਰ ਸਿੰਘ ਮਾਸਕੋ,ਜੰਗ ਸਿੰਘ, ਉਂਕਾਰ ਸਿੰਘ ਬੱਗਾ, ਸੁਨੀਲ ਕੁਮਾਰ, ਪ੍ਰਤਾਪ ਸਿੰਘ, ਤੇ ਰੋਸ਼ਨ ਸਿੰਘ ਨੇ ਫੂਲਾਂ ਦਾਂ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਗਿਆ ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


