ਪੰਜਾਬ ਕਾਂਗਰਸ ’ਚ ਬਗਾਵਤੀ ਤੇਵਰ ਵਿਖਾ ਰਹੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਹਾਈਕਮਾਨ ਨੇ ਕਿਨਾਰਾ ਕਰ ਲਿਆ ਹੈ। ਚੰਨੀ ਦਿੱਲੀ ਜਾ ਕੇ ਰਾਸ਼ਟਰੀ ਪ੍ਰਧਾਨ ਮਲਿੱਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਇਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਧੜੇ ਨੇ ਅੱਜ ਚੰਡੀਗੜ੍ਹ ’ਚ ਵਿਧਾਇਕ ਰਾਣਾ ਗੁਰਜੀਤ ਦੇ ਘਰ ’ਚ ਤੀਜੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ ਅਤੇ ਹੋਰ ਕਈ ਨੇਤਾ ਵੀ ਸ਼ਾਮਲ ਹੋਏ। ਇਹ ਮੀਟਿੰਗ ਰਾਣਾ ਗੁਰਜੀਤ ਦੇ ਘਰ ਕਰੀਬ ਇਕ ਘੰਟਾ ਮੀਟਿੰਗ ਚੱਲੀ। ਮੀਟਿੰਗ ਤੋਂ ਬਾਅਦ ਚੰਨੀ ਧੜੇ ਦੇ ਸੁਰ ਨਰਮ ਪੈਂਦੇ ਦਿੱਸ ਰਹੇ ਹਨ। ਹਾਈਕਮਾਨ ਨਾਲ ਮੁਲਾਕਾਤ ਕਰਨ ਲਈ ਚੰਨੀ ਧੜਾ ਤਿਆਰ ਹੈ।
ਮੀਟਿੰਗ ਮਗਰੋਂ ਬਾਹਰ ਆ ਕੇ ਰਾਣਾ ਗੁਰਜੀਤ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਮੇਰੀ ਬਘੇਲ ਸਾਬ੍ਹ ਨਾਲ ਕੋਈ ਮੀਟਿੰਗ ਜਾਂ ਕਈ ਫੋਨ ’ਤੇ ਗੱਲਬਾਤ ਨਹੀਂ ਹੋਈ। ਮੇਰੀ ਗੱਲਬਾਤ ਸਾਡੇ ਸੈਕਟਰੀ ਸੂਰਜ ਠਾਕੁਰ ਨਾਲ ਹੋਈ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਮੁਲਾਕਾਤ ਕੀਤੀ ਜਾਵੇਗੀ। ਕਾਂਗਰਸ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਕੋਈ ਡੈੱਡਲੌਕ ਨਹੀਂ ਹੈ। ਕਾਂਗਰਸ ’ਚ ਆਲ ਇਜ਼ ਵੈੱਲ ਹੈ। ਜਦੋਂ ਉਨ੍ਹਾਂ ਨੂੰ ਹਾਈਕਮਾਨ ਵੱਲੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਬਾਰੇ ਪੁੱਛਿਆ। ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ਅਤੇ ਤੁਸੀਂ ਮੇਰੇ ’ਤੇ ਕੋਈ ਗੱਲ ਥੋਪ ਨਹੀਂ ਸਕਦੇ ਹੋ। ਉਨ੍ਹਾਂ ਕਿਹਾ ਕਿ ਹਾਈਕਮਾਂਡ ਤੋਂ ਕੋਈ ਵੀ ਬੰਦਾ ਬਾਹਰ ਨਹੀਂ ਚੱਲ ਰਿਹਾ ਅਤੇ ਸਮਾਂ ਆਉਣ ’ਤੇ ਸਭ ਕੁਝ ਸਹੀ ਹੋ ਜਾਵੇਗਾ।ਉਥੇ ਹੀ ਚੰਨੀ ਧੜੇ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਫ਼ਰੈਂਸ ਆਫ਼ ਓਪੀਨੀਅਨ ਹੋ ਸਕਦੇ ਹਨ ਅਤੇ ਅਸੀਂ ਭੂਪੇਸ਼ ਬਘੇਲ ਨਾਲ ਮਿਲ ਕੇ ਸਾਰੀ ਗੱਲ ਸਾਹਮਣੇ ਰੱਖਾਂਗੇ। ਸਾਰੀ ਕਾਂਗਰਸ ਇਕੱਠੀ ਹੈ। ਸਾਰੇ ਇਕੱਠੇ ਹੋ ਕੇ ਮਸਲੇ ਦਾ ਹੱਲ ਕਰਾਂਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਏ. ਆਈ. ਸੀ. ਸੀ. ਪੰਜਾਬ ਦੇ ਇੰਚਾਰਜ ਬਘੇਲ ਨੇ ਦੂਜੀ ਵਾਰ ਕਹਿ ਚੁੱਕੇ ਹਨ ਕਿ ਪੰਜਾਬ ’ਚ ਹਾਈਕਮਾਨ ਦੇ ਫ਼ੈਸਲੇ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਨੇ ਚੰਨੀ ਧੜੇ ਦੀ ਜ਼ਿੱਦ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਹ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ ਹੈ। ਬਘੇਲ ਨੇ ਸਪੱਸ਼ਟ ਕੀਤਾ ਕਿ ਚੰਨੀ ਅਤੇ ਉਨ੍ਹਾਂ ਦੇ ਧੜੇ ਨੂੰ ਹਾਈਕਮਾਨ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਚਰਨਜੀਤ ਸਿੰਘ ਚੰਨੀ ਦੇ ਆਪਣੇ ਖੇਮੇ ਵਿਚ 7 ਵਿਧਾਇਕ ਅਤੇ ਇਕ ਸੰਸਦ ਦੇ ਸਮਰਥਨ ਦੇ ਮੁਕਾਬਲੇ ਬਘੇਲ ਨੇ ਇਹ ਕਹਿ ਕੇ ਉਨ੍ਹਾਂ ਨੂੰ ਸੰਗਠਨ ਦੀ ਤਾਕਤ ਵਿਖਾਈ ਕਿ 23 ਜ਼ਿਲ੍ਹਿਆਂ ਦੇ ਪ੍ਰਧਾਨ ਮੌਜੂਦਾ ਰਾਜਾ ਵੜਿੰਦ ਦੇ ਨਾਲ ਹੈ। ਚੋਣਾਂ ਵਿਚ ਵਿਧਾਇਕ ਜਾਂ ਸਾਬਕਾ ਵਿਧਾਇਤ ਨੂੰ ਟਿਕਟ ਮਿਲੇਗੀ ਜਾਂ ਨਹੀਂ, ਇਹ ਵੀ ਤੈਅ ਨਹੀਂ ਪਰ ਗਰਾਊਂਡ ’ਤੇ ਵਰਕਿੰਗ ਲਈ ਜ਼ਿਲ੍ਹਾ ਪ੍ਰਧਾਨ ਹੀ ਕੰਮ ਆਉਣੇ ਹਨ। ਇਸ ਲਈ ਹਾਈਕਮਾਨ ਵੜਿੰਗ ਤੇ ਭਰੋਸਾ ਵਿਖਾ ਰਿਹਾ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


