ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇਸ ਦੀ ਪੁਲਿਸ ਆਮ ਲੋਕਾਂ ਉੱਤੇ ਲਾਠੀਚਾਰਜ ਕਰਨ ਤੇ ਲਗਾ ਦਿੱਤੀ! ਪਿਛਲੇ ਦਿਨੀਂ ਬਰਨਾਲਾ ਚ ਤੇ ਖੰਨਾ ਵਿੱਚ ਸਫਾਈ ਸੇਵਕਾਂ ਤੇ ਮਨਰੇਗਾ ਕਰਮਚਾਰੀਆਂ ਤੇ ਕੀਤਾ ਅੰਨ੍ਹੇਵਾਹ ਲਾਠੀਚਾਰਜ ਸਰਕਾਰ ਦਾ ਘਿਨਾਉਣਾਂ ਕਾਰਨਾਮਾ ਹੈ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਐਮ ਐਲ ਏ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ! ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਦਿੱਲੀ ਵਿੱਚ ਨੌਜਵਾਨਾਂ ਤੇ ਕੇਂਦਰ ਸਰਕਾਰ ਨੇ ਲਾਠੀਚਾਰਜ ਕਰਵਾਇਆ ਉਸੇ ਤਰਜ ਤੇ ਆਪ ਜੋ ਕਿ ਕਾਂਗਰਸ ਇੰਡੀਆ ਗਠਜੋੜ ਦਾ ਹਿੱਸਾ ਹੈ ਨੇ ਵੀ ਪੰਜਾਬ ਵਿੱਚ ਸਫਾਈ ਕਰਮਚਾਰੀ ਤੇ ਮਨਰੇਗਾ ਕਰਮਚਾਰੀਆਂ ਤੇ ਲਾਠੀਆਂ ਵਰਾਕੇ ਭਾਜਪਾ, ਕਾਂਗਰਸ ਤੇ ਆਪ ਦੀ ਇੱਕੋ ਨੀਤੀ ਹੋਣ ਦਾ ਸਬੂਤ ਦਿੱਤਾ! ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਲੋਕਾਂ ਤੇ ਕੀਤੇ ਅੱਤਿਆਚਾਰ ਲਈ ਬਰਾਬਰ ਦੀਆਂ ਜਿੰਮੇਵਾਰ ਹਨ! ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਮੁਲਾਜ਼ਮ ਵਰਗ ਤੇ ਲਾਠੀਚਾਰਜ ਕਰਵਾ ਕੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਉਨ੍ਹਾਂ ਤੇ ਲਾਠੀਆਂ ਵਰਾਈਆਂ ਜਾ ਲਹੀਆਂ ਨੇ ਉਹਨਾਂ ਕਿਹਾ ਕਿ ਜੋ ਪੰਜਾਬ ਦੇ ਮੁਲਾਜ਼ਮ ਵਰਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅੱਤਿਆਚਾਰ ਹੋਇਆ ਤੇ ਹੱਕਾਂ ਨੂੰ ਦਬਾਉਣ ਦੀ ਕੋਸਿਸ ਕੀਤੀ ਗਈ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇ! ਚੰਦੂਮਾਜਰਾ ਨੇ ਕਿਹਾ ਕਿ ਮਨਰੇਗਾ ਕਰਮਚਾਰੀ ਪਿਛਲੇ 18 ਸਾਲਾਂ ਦੇ ਲੰਮੇ ਅਰਸੇ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਜਦੋਂ ਸਰਕਾਰ ਕੋਲ ਉਹ ਆਪਣੀਆਂ ਮੰਗਾਂ ਮੰਗਣ ਗਏ ਤਾਂ ਅੱਗੋਂ ਉਨਾਂ ਮੁਲਾਜ਼ਮਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਉਹਨਾਂ ਨੂੰ ਡਿਊਟੀ ਤੋਂ ਬਰਖਾਸਤ ਕੀਤਾ ਗਿਆ ਜੋ ਕਿ ਸਰਕਾਰ ਦੀ ਰੋਜ਼ਗਾਰ ਦੇਣ ਦੀ ਨੀਤੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਕਹਿ ਰਹੇ ਹਨ ਕਿ ਅਸੀਂ ਪੰਜਾਬ ਦੇ 60 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਦੂਸਰੇ ਪਾਸੇ ਮਨਰੇਗਾ ਕਰਮਚਾਰੀਆਂ ਨੂੰ ਲਾਠੀਆਂ ਨਾਲ ਅੱਥਰੂ ਗੈਸ ਦੇ ਗੋਲਿਆਂ ਨਾਲ ਉਹਨਾਂ ਤੇ ਅੱਤਿਆਚਾਰ ਕਰਕੇ ਨੌਕਰੀਆਂ ਤੋਂ ਬਾਂਝੇ ਕਰਕੇ ਬੇਰੁਜਗਾਰ ਕਰ ਦਿੱਤਾ ਕੀਤਾ! ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਤੇ ਡਾਂਗਾਂ ਬਰਾਉਣ ਦੀ ਥਾਂ ਇਹਨਾਂ ਦੀਆਂ ਮੰਗਾਂ ਮੰਨ ਕੇ ਮੁਲਾਜ਼ਮ ਵਰਗ ਨੂੰ ਇਨਸਾਫ ਦੇਵੇ ਤਾਂ ਜੋ ਸੰਘਰਸ਼ ਕਰ ਰਹੇ ਮੁਲਾਜਮ ਵਰਗ ਨੂੰ ਇਨਸਾਫ਼ ਮਿਲ ਸਕੇ!
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


