ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਦੇ ਵੱਲੋਂ ਅੱਜ ਪਿੰਡ ਲੌਂਗੋਵਾਲ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਆਏ।ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ ਜਵਾਬ ਪੁੱਛਣ ਲਈ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਵਿੱਚ ਪੱਤੀ ਵਡਿਆਣੀ ਵਿਖੇ ਇਕੱਤਰਤਾ ਕੀਤੀ ਗਈ। ਅਮਨ ਅਰੋੜਾ ਦੇ ਆਉਣ ਤੇ ਪੁਲਿਸ ਦੀਆਂ ਵੱਡੀਆਂ ਪੱਤੀ ਵਡਿਆਣੀ ਵਿਖੇ ਕਿਸਾਨ ਭਰਾਵਾਂ ਨੂੰ ਰੋਕਣ ਲਈ ਇਕੱਠੀਆਂ ਹੋ ਕੇ ਸਾਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪਰ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜਦਿਆਂ ਕਿਸਾਨ ਮੰਤਰੀ ਦੇ ਪ੍ਰੋਗਰਾਮ ਦੀ ਜਗ?ਹਾ ਕੋਲ ਪਹੁੰਚ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਵਾਲ ਜਵਾਬ ਕੀਤੇ ਗਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਲੋਕਾਂ ਦੇ ਵਿੱਚ ਪਾਰਟੀ ਦਾ ਪ੍ਰਚਾਰ ਲਈ ਆਉਣ ਵਾਲਾ ਆਪ ਪ੍ਰਧਾਨ ਉਹਨਾਂ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਇਹਨਾਂ ਡਰਿਆ ਹੋਇਆ ਹੈਂ।ਕਿ ਕਿਸਾਨ ਭਰਾਵਾਂ ਨੂੰ ਪਿੰਡ ਵਿੱਚ ਇਕੱਠੇ ਹੋਣ ਤੋਂ ਰੋਕਣ ਲਈ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਜਿਹੜੀ ਸਰਕਾਰ ਚੁਟਕੀਆਂ ਵਿੱਚ ਐਮ ਐਸ ਪੀ ਦੇਣ ਦੀ ਗੱਲ ਕਹਿ ਕੇ ਸੱਤਾ ਵਿੱਚ ਆਈ ਸੀ।ਉਸੇ ਭਗਵੰਤ ਮਾਨ ਸਰਕਾਰ ਨੇ ਐਮ ਐਸ ਪੀ ਦੀ ਮੰਗ ਤੇ ਸ਼ੰਭੂ ਖਨੌਰੀ ਦਾ ਐਮ ਐਸ ਪੀ ਦੀ ਮੰਗ ਨੂੰ ਲੈਕੇ ਕੇਂਦਰ ਸਰਕਾਰ ਵਿਰੁੱਧ ਲੱਗੇ ਮੋਰਚੇ ਨੂੰ ਭਾਜਪਾ ਦੀ ਝੋਲੀ ਵਿੱਚ ਪੈ ਕੇ ਮੋਰਚਾ ਪੱਟਕੇ ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਕੇ ਕਿਸਾਨ ਮਜ਼ਦੂਰ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ।ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਸ਼ੰਭੂ ਖਨੌਰੀ ਮੋਰਚੇ ਦਾ 3 ਕਰੋੜ 77 ਲੱਖ ਦੇ ਕਰੀਬ ਦੇ ਸਮਾਨ ਦਾ ਮੁਆਵਜ਼ਾ ਲੈਣ ਲਈ ਵੱਡੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣਗੇ। ਤੇ ਟਰਾਲੀ ਚੋਰ ਮੁੱਖ ਮੰਤਰੀ ਤੇ ਉਹਦੇ ਮੰਤਰੀਆਂ ਤੋਂ ਸੱਥਾਂ ਵਿੱਚ ਆਉਣ ਤੇ ਸ਼ਾਂਤਮਈ ਸਵਾਲ ਜਵਾਬ ਕੀਤੇ ਜਾਣਗੇ। ਅੱਜ ਦੇ ਰੋਸ ਮੁਜ਼ਾਹਰੇ ਨੂੰ ਹੈਪੀ ਨਮੋਲ, ਜਸਵੀਰ ਮੈਦੇਵਾਸ, ਹਰਦੇਵ ਕੁਲਾਰ, ਸੁਖਵਿੰਦਰ ਪੇਧਨੀ, ਰਾਜਪਾਲ ਮੰਗਵਾਲ,ਰਾਜ ਥੇੜੀ,ਸੰਤ ਰਾਮ ਛਾਜਲੀ,ਮਿੱਠੂ ਸਿੰਘ ਕੁਲਾਰਾਂ,ਬਲਜੀਤ ਗੋਬਿੰਦਗੜ,ਨੈਬ ਗੁੱਜਰਾਂ, ਗੋਬਿੰਦਰ ਸਿੰਘ , ਦਰਬਾਰਾ ਸਿੰਘ,ਆਦਿ ਹਾਜ਼ਰ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


