ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਵੱਲੋਂ ਲੋਕ ਆਵਾਜ਼ ਐਸੋਸੀਏਸ਼ਨ ਖਰੜ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਗਰ ਕੌਂਸਲ ਦਫਤਰ ਖਰੜ ਸਾਹਮਣੇ ਮੁਜਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਹਰਨੇਕ ਸਿੰਘ ਦੇਵਪੁਰੀ, ਅਰਸ਼ਦੀਪ, ਇੰਦਰਜੀਤ ਸਿੰਘ ਤੇ ਕਾਮਰੇਡ ਯੋਗ ਰਾਜ ਨੇ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਮੋਹਣ ਲਾਲ ਰਾਹੀ, ਸੁਰਿੰਦਰ ਸਿੰਘ ਬਡਾਲਾ, ਅਮਰਜੀਤ ਸਿੰਘ ਭਾਟੀਆ, ਅਮਿ?ਰਤ ਪਾਲ ਸਿੰਘ, ਨਰਦੀਪ ਸਿੰਘ, ਅਵਤਾਰ ਸਿੰਘ ਚੱਕਲਾਂ,ਚਰਨ ਸਿੰਘ ਕੰਗ, ਲੱਕੀ, ਸਰਬਜੀਤ ਸਿੰਘ ਪਟਵਾਰੀ,ਵਾਰਡ ਨੰਬਰ 5 ਦੀ ਉਮੀਦਵਾਰ ਕੁਲਵਿੰਦਰ ਕੌਰ, ਰਣਜੀਤ ਕੌਰ, ਅਮਨਦੀਪ ਕੌਰ, ਰੁਪਿੰਦਰ ਕੌਰ, ਸੀਮਾ ਭਾਟੀਆ, ਬਬੀਤਾ ਕਸ਼ਪ, ਊਸ਼ਾ ਭਾਰਦਵਾਜ, ਪੂਜਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਨੇ ਭਾਗ ਲਿਆ।
ਮੁਜਾਹਰਾਕਾਰੀਆਂ ਨੇ ਹੱਥਾਂ ਵਿੱਚ ਮਾਟੋ ਫੜੇ ਹੋਏ ਸਨ ਅਤੇ ਜਾਗੋ ਰੈਲੀ ਦਾ ਪ੍ਰਦਰਸ਼ਨ ਕੀਤਾ। ਉਨਾਂ ਨੇ ਨਗਰ ਕੌਂਸਲ ਤੇ ਸਰਕਾਰ ਵਿਰੁੱਧ ਨਾਹਰੇਵਾਜੀ ਕੀਤੀ। ਉਨਾਂ ਦੀ ਮੰਗ ਸੀ ਕਿ ਸ਼ਹਿਰ ਵਿੱਚ ਟੁੱਟੀਆਂ ਸੜਕਾਂ, ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਥਾਂ-ਥਾਂ ਉੱਤੇ ਸੀਵਰੇਜ ਦੇ ਢੱਕਣ ਚੋਰੀ ਹੋਣ ਕਾਰਨ ਲੋਕਾਂ ਨੂੰ ਦੁਰਗੰਧ ਵਿੱਚ ਸਾਹ ਲੈਣਾ ਪੈਂਦਾ ਹੈ। ਝੁੰਗੀਆਂ ਰੋਡ, ਅਮਨ ਸਿਟੀ ਵਿੱਚ ਸੜਕਾਂ ਟੁੱਟੀਆਂ ਹੋਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਮੰਡੇਰ ਨਗਰ ਦੇ ਸਾਹਮਣੇ ਜੀ ਟੀ ਬੀ ਨਗਰ ਵਿੱਚ ਪਾਣੀ ਵੜ ਜਾਣ ਕਰਕੇ ਲੋਕਾਂ ਦਾ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਕਾਰਜ ਸਾਧਕ ਅਫਸਰ ਵਲੋਂ ਜਲਦੀ ਹੱਲ ਕੀਤੇ ਜਾਣ ਦਾ ਭਰੋਸਾ ਦਿਵਾਇਆ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


