ਐਤਵਾਰ ਸਵੇਰੇ ਮੱਧ ਪ੍ਰਦੇਸ਼ ਦੇ ਰਤਲਾਮ ਨੇੜੇ ਰਾਜਧਾਨੀ ਐਕਸਪ੍ਰੈਸ ਦੇ ਏਸੀ ਕੋਚ ’ਚ ਅਚਾਨਕ ਅੱਗ ਲੱਗ ਗਈ। ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਰੇਲਵੇ ਸੁਰੱਖਿਆ ਬਲ ਅਤੇ ਰੇਲਵੇ ਸਟਾਫ ਦੁਆਰਾ ਕੀਤੀ ਗਈ ਸਮਝਦਾਰੀ ਅਤੇ ਤੇਜ਼ ਕਾਰਵਾਈ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਲਗਭਗ 15 ਮਿੰਟਾਂ ਦੇ ਅੰਦਰ, ਕੋਚ 2-1 ਵਿੱਚ ਮੌਜੂਦ ਸਾਰੇ 68 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਘਟਨਾ ਸਵੇਰੇ 5:30 ਵਜੇ ਦੇ ਕਰੀਬ ਪੱਛਮੀ ਮੱਧ ਰੇਲਵੇ ਦੇ ਕੋਟਾ ਡਿਵੀਜ਼ਨ ਦੇ ਅਧੀਨ ਆਉਣ ਵਾਲੇ ਲੂਨੀ ਰਿਚਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਵਿਚਕਾਰ ਵਾਪਰੀ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅੱਗ ਦਿੱਲੀ ਜਾਣ ਵਾਲੀ ਰਾਜਧਾਨੀ ਐਕਸਪ੍ਰੈਸ ਦੇ 2-1 ਥਰਡ ਏਸੀ ਕੋਚ ਵਿੱਚ ਲੱਗੀ।
ਰੇਲਵੇ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਸੌਰਭ ਜੈਨ ਨੇ ਦੱਸਿਆ ਕਿ ਅੱਗ ਟ੍ਰੇਨ ਦੇ ਬੀ-1 (2-1) ਕੋਚ ਵਿੱਚ ਲੱਗੀ, ਜਿਸ ਵਿੱਚ ਉਸ ਵੇਲੇ 68 ਯਾਤਰੀ ਸਵਾਰ ਸਨ। ਅੱਗ ਲੱਗਦਿਆਂ ਹੀ ਰੇਲਵੇ ਅਮਲੇ ਵੱਲੋਂ ਤੁਰੰਤ ਹੰਗਾਮੀ ਕਦਮ ਚੁੱਕੇ ਗਏ। ਸੁਰੱਖਿਆ ਦੇ ਮੱਦੇਨਜ਼ਰ ਓਵਰਹੈੱਡ ਇਲੈਕਟ੍ਰਿਕ ਸਪਲਾਈ ਯਾਨੀ ਹਵਾਈ ਬਿਜਲੀ ਦੀਆਂ ਤਾਰਾਂ ਦੀ ਸਪਲਾਈ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਪ੍ਰਭਾਵਿਤ ਕੋਚ ਨੂੰ ਬਾਕੀ ਟ੍ਰੇਨ ਨਾਲੋਂ ਵੱਖ ਕੀਤਾ ਗਿਆ।
ਸਾਰੇ ਯਾਤਰੀ ਸੁਰੱਖਿਅਤ, ਕੋਟਾ ਸਟੇਸ਼ਨ ’ਤੇ ਜੋੜਿਆ ਜਾਵੇਗਾ ਨਵਾਂ ਡੱਬਾ
ਕੋਟਾ ਰੇਲਵੇ ਦੇ ਪੀਆਰਓ ਰਵਿੰਦਰ ਲਾਖੜਾ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਅਤੇ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ। ਰੇਲਵੇ ਪ੍ਰਸ਼ਾਸਨ ਮੁਤਾਬਕ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਕੋਟਾ ਤੱਕ ਦੇ ਸਫ਼ਰ ਲਈ ਟ?ਰੇਨ ਦੇ ਦੂਜੇ ਡੱਬਿਆਂ ਵਿੱਚ ਬਿਠਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਟ?ਰੇਨ ਦੀ ਸਮਰੱਥਾ ਨੂੰ ਪੂਰਾ ਕਰਨ ਲਈ ਕੋਟਾ ਸਟੇਸ਼ਨ ’ਤੇ ਇੱਕ ਵਾਧੂ ਕੋਚ (ਡੱਬਾ) ਜੋੜਿਆ ਜਾਵੇਗਾ। ਰੇਲਵੇ ਵੱਲੋਂ ਅੱਗ ਲੱਗਣ ਦੇ ਮੁੱਖ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


