ਅੱਜ ਇਥੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀਆਂ ਨੇ ਸਵਰਨ ਸਿੰਘ ਬੰਗਾ, ਰਾਕੇਸ਼ ਕੁਮਾਰ ਕਲਿਆਣ, ਪਰਮਿੰਦਰ ਸਿੰਘ ਕੰਬੋਜ, ਅਤੇ ਮੌਨਿਕਾ ਮਸੀਹ ਦੀ ਅਗਵਾਈ ਵਿੱਚ ਮੈਡੀਕਲ ਸੁਪਰਡੈਂਟ,ਰਜਿੰਦਰਾ ਹਸਪਤਾਲ ਅਤੇ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਦਫ਼ਤਰਾਂ ਦਾ ਘਿਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਇਸ ਐਕਸ਼ਨ ਵਿਚ ਸਾਥੀ ਜਸਵਿੰਦਰ ਸਿੰਘ ਸੌਜਾ ਸੂਬਾ ਜਨਰਲ ਸਕੱਤਰ, ਜਸਵੀਰ ਸਿੰਘ ਖੌਖਰ, ਹਰਬੀਰ ਸਿੰਘ ਅਤੇ ਧਰਮਪਾਲ ਸਿੰਘ ਲੋਹਟ ਆਗੂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22 ਚੰਡੀਗੜ੍ਹ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।
ਅੱਜ ਦੀ ਇਸ ਰੈਲੀ ਵਿੱਚ ਕਰਮਚਾਰੀਆਂ ਦੀਆਂ ਲੰਮੇਂ ਸਮੇਂ ਤੋਂ ਲਮਕਾ ਅਵੱਸਥਾ ਵਿੱਚ ਚੱਲਦੀਆਂ ਮੰਗਾਂ ਜਿਵੇਂ ਆਊਟਸੋਰਸ ਸਿਸਟਮ ਬੰਦ ਕਰਨ, ਠੇਕਾ ਆਧਾਰਿਤ ਕਰਮਚਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਦੇਣਾ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣਾ, 15/01/15 ਤੋਂ ਪਹਿਲਾਂ ਅਪਲਾਈ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਦੇ ਬਕਾਏ ਦੇਣਾ, ਰੈਗੂਲਰ ਮੁਲਾਜ਼ਮਾਂ ਦੇ ਡੀਏ ਦੇ ਬਕਾਏ ਦੇਣਾ, ਕਰਮਚਾਰੀਆਂ ਦੀਆਂ ਨਜਾਇਜ਼ ਬਦਲੀਆਂ ਕਰਨਾ ਆਦਿ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਲਗਾਤਾਰ ਅਧਿਕਾਰੀਆਂ ਨੂੰ ਪੱਤਰ ਲਿਖੇ ਜਾ ਰਹੇ ਹਨ ਪ੍ਰੰਤੂ ਕੋਈ ਵੀ ਮੰਗ ਪੂਰੀ ਨਹੀਂ ਹੋਈ, ਜਦੋਂ ਇਹ ਕਾਫਲਾ ਡਾਇਰੈਕਟਰ ਪ੍ਰਿੰਸੀਪਲ ਦਫ਼ਤਰ ਪਹੁੰਚਿਆ ਤਾਂ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਕਰਮਚਾਰੀ ਭੜਕ ਗਏ ਅਤੇ ਸਰਕਾਰ ਨੂੰ ਛੱਡ ਕੇ ਮੁਲਾਜ਼ਮਾਂ ਡਾਇਰੈਕਟਰ ਪ੍ਰਿੰਸੀਪਲ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਤੁਰੰਤ ਡਾਕਟਰ ਰਮਿੰਦਰਪਾਲ ਸਿੰਘ ਸਿਬੀਆ, ਡਾਇਰੈਕਟਰ ਪ੍ਰਿੰਸੀਪਲ ਨੇ ਦਫ਼ਤਰ ਪਹੁੰਚ ਕੇ ਮੁਲਾਜ਼ਮ ਆਗੂਆਂ ਨਾਲ ਲੰਮੀ ਗੱਲਬਾਤ ਕੀਤੀ ਅਤੇ 18 ਅਗਸਤ ਤੱਕ ਆਪਣੇ ਪੱਧਰ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਅਤੇ 18 ਅਗਸਤ2026 ਨੂੰ ਹੀ ਮੀਟਿੰਗ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਰਹਿੰਦੀਆਂ ਮੰਗਾਂ ਦੀ ਪੂਰਤੀ ਕਰਨ ਦਾ ਯਤਨ ਕੀਤਾ ਜਾਵੇਗਾ।
ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਰੈਲੀ ਨੂੰ ਵਿਰਾਮ ਦਿੰਦਿਆਂ ਐਲਾਨ ਕੀਤਾ ਕਿ ਜੇਕਰ 18 ਅਗਸਤ ਦੀ ਮੀਟਿੰਗ ਵਿੱਚ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ 27 ਅਗਸਤ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਮੋਰਚੇ ਦੇ ਐਲਾਨ ਮੁਤਾਬਕ ਡੀ ਸੀ ਦਫ਼ਤਰ ਸਾਹਮਣੇ ਰੈਲੀ ਕਰਨ ਦੀ ਬਜਾਏ ਮੋਰਚਾ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਲਗਾਇਆ ਜਾਵੇਗਾ।
ਰੈਲੀ ਦੀ ਸਮਾਪਤੀ ਤੇ ਮੌਨਿਕਾ ਮਸੀਹ ਅਤੇ ਪਰਮਿੰਦਰ ਕੰਬੋਜ ਨੇ ਆਈ ਸੀਨੀਅਰ ਲੀਡਰਸ਼ਿਪ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਜਗਤਾਰ ਸਿੰਘ ਸ਼ਾਹਪੁਰ, ਦੀਪਕ ਕੁਮਾਰ, ਜਸਵਿੰਦਰ ਬਡੂੰਗਰ, ਜਸਵੀਰ ਪੰਜੌਲਾ, ਦਿਆਲ ਸਿੰਘ ਸਿੱਧੂ, ਗੁਰਮੀਤ ਸਿੰਘ ਪੇਧਨ, ਭੁਪਿੰਦਰ ਸਿੰਘ ਸਿਧੋਹੇੜੀ, ਅਨਿੱਲ ਕੁਮਾਰ ਚੇਅਰਮੈਨ, ਬਾਬੂ ਬਾਲਕ ਰਾਮ ਜੀ, ਇੰਦਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਵਿਕਰਮ ਗਾਗਟ ਸੀਨੀਅਰ ਮੀਤ ਪ੍ਰਧਾਨ, ਲਵਕੇਸ਼ ਦੀਪ ਜਨਰਲ ਸਕੱਤਰ, ਸ਼ਿੰਗਾਰਾ ਸਿੰਘ ਸਕੱਤਰ , ਸੁਰਿੰਦਰਪਾਲ ਦੁੱਗਲ, ਹਰਸ਼ਦੀਪ ਸਿੰਘ, ਰੇਣੂ ਅਤੇ ਰੀਟਾ ਆਦਿ ਸ਼ਾਮਿਲ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


