ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਜਿਲਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਆਗੂ ਸੁਖਚੈਨ ਸਿੰਘ ਬਰਾੜ ਕੰਨੀਆ ਨੇ ਮੀਡੀਆ ਨੂੰ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਦੇ ਨਾਲ-ਨਾਲ ਹੁਣ ਖਾਦ ਕੰਪਨੀਆਂ ਅਤੇ ਡੀਲਰਾਂ ਵੱਲੋਂ ਕਿਸਾਨਾਂ ਨੂੰ ਯੂਰੀਆ ਦੇ ਗੱਟੇ ਨਾਲ ਜਬਰੀ ਨੈਨੋ ਯੂਰੀਆ, ਸਲਫਰ, ਜ਼ਿੰਕ, ਮਾਈਕੋ ਰਾਜਾ, ਅਤੇ ਹੋਰ ਫਾਲਤੂ ਉਤਪਾਦ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨਾਂ ਇਸ ਨੂੰ “ਟੈਗਿੰਗ ਦਾ ਕਾਲਾ ਧੰਦਾ” ਕਰਾਰ ਦਿੰਦੀਆਂ ਹੋਈਆਂ ਕਿਹਾ ਹੈ ਕਿ ਇਹ ਸੂਬੇ ਦੇ ਕਿਸਾਨਾਂ ਨਾਲ ਸਰਾਸਰ ਬੇਇਨਸਾਫੀ ਤੇ ਧੱਕਾ ਹੈ
ਪ੍ਰਧਾਨ ਲੱਖੋਵਾਲ ਨੇ ਦੱਸਿਆ, ‘266 ਰੁਪਏ ਵਾਲੇ ਯੂਰੀਆ ਦੇ ਗੱਟੇ ਨਾਲ 500 ਤੋਂ 1200 ਰੁਪਏ ਦੀਆਂ ਵਸਤੂਆਂ ਜਬਰੀ ਦਿੱਤੀਆਂ ਜਾ ਰਹੀਆਂ ਹਨ। ਕਿਸਾਨ ਨੂੰ ਸਿਰਫ ਯੂਰੀਆ ਚਾਹੀਦਾ ਹੈ ਪਰ ਡੀਲਰ ਕਹਿੰਦਾ ਹੈ ’ਪਹਿਲਾਂ ਇਹ ਬੋਤਲ ਲਓ, ਫਿਰ ਯੂਰੀਆ ਮਿਲੇਗਾ’। ਜਿਸ ਨੈਨੋ ਯੂਰੀਆ ਦੀ ਕਿਸਾਨ ਨੂੰ ਲੋੜ ਹੀ ਨਹੀਂ, ਉਹ 240 ਰੁਪਏ ਦੀ ਬੋਤਲ ਟਿਕਾ ਦਿੱਤੀ ਜਾਂਦੀ ਹੈ। ਇਹ ਸਰਾਸਰ ਗੁੰਡਾਗਰਦੀ ਹੈ।’
ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਬਠਿੰਡਾ, ਮਾਨਸਾ, ਸੰਗਰੂਰ, ਮੋਗਾ ਜ਼ਿਲ੍ਹਿਆਂ ਤੂੰ ਆ ਰਹੀਆਂ ਜਾਣਕਾਰੀਆਂ ਮੁਤਾਬਕ ਡੀਲਰ ਯੂਰੀਆ ਦੇ 1 ਗੱਟੇ ਨਾਲ 2 ਬੋਤਲ ਨੈਨੋ ਯੂਰੀਆ, 1 ਕਿੱਲੋ ਸਲਫਰ ਤੇ 1 ਡੱਬਾ ਕੀਟਨਾਸ਼ਕ, ਤੇ ਕਈ ਹੋਰ ਕਿਸਮ ਦੀਆਂ ਫਾਲਤੂ ਦਵਾਈਆਂ ਜਬਰੀ ਦੇ ਰਹੇ ਹਨ। ਕੁੱਲ ਬਿੱਲ 1500 ਰੁਪਏ ਬਣ ਜਾਂਦਾ ਹੈ ਜਾਣਬੁੱਝ ਕੇ ਯੂਰੀਆ ਦੀ ਕਿੱਲਤ ਪੈਦਾ ਕੀਤੀ ਜਾਂਦੀ ਹੈ ਤਾਂ ਜੋ ਕਿਸਾਨ ਮਜ਼ਬੂਰੀ ਵੱਸ ਫਾਲਤੂ ਸਾਮਾਨ ਖਰੀਦੇ ਕਈ ਡੀਲਰ ਫਾਲਤੂ ਵਸਤੂਆਂ ਦਾ ਬਿੱਲ ਹੀ ਨਹੀਂ ਦਿੰਦੇ ਇਫਕੋ, ਕਿ੍ਰਬਕੋ ਸਮੇਤ ਨਿੱਜੀ ਕੰਪਨੀਆਂ ਦੇ ਏਜੰਟ ਡੀਲਰਾਂ ’ਤੇ ਟਾਰਗੇਟ ਪੂਰਾ ਕਰਨ ਦਾ ਦਬਾਅ ਪਾਉਂਦੇ ਹਨ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਕਿਸਾਨ ਹਰ ਇੱਕ ਚੀਜ਼ ਦਾ ਯੂਰੀਆ ਰੇਹਾਂ ਸਪਰੇਹਾਂ ਅਤੇ ਜੋ ਵੀ ਵਾਧੂ ਵਸਤੂਆਂ ਨਾਲ ਦਿੱਤੀਆਂ ਜਾਂਦੀਆਂ ਹਨ ਉਸ ਦਾ ਪੱਕਾ ਬਿੱਲ ਜਰੂਰ ਲੈਣ ਪੱਕੇ ਬਿੱਲ ਤੋਂ ਬਗੈਰ ਕੋਈ ਵੀ ਵਸਤੂ ਨਾ ਖਰੀਦੀ ਜਾਵੇ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਖਾਦ ਮੰਤਰਾਲਾ 48 ਘੰਟਿਆਂ ਵਿੱਚ ਸਖ਼ਤ ਹੁਕਮ ਜਾਰੀ ਕਰੇ ਕਿ ਯੂਰੀਆ ਨਾਲ ਕੋਈ ਵੀ ਹੋਰ ਉਤਪਾਦ ਟੈਗ ਨਹੀਂ ਕੀਤਾ ਜਾਵੇਗਾ ਜਿਹੜਾ ਡੀਲਰ ਯੂਰੀਆ ਨਾਲ ਫਾਲਤੂ ਸਾਮਾਨ ਟੈਗ ਕਰੇ, ਉਸ ਦਾ ਲਾਇਸੈਂਸ ਤੁਰੰਤ ਰੱਦ ਕਰਕੇ 5 ਲੱਖ ਜੁਰਮਾਨਾ ਕੀਤਾ ਜਾਵੇ ਹਰ ਜ਼ਿਲ੍ਹੇ ਵਿੱਚ 43 ਦੀ ਅਗਵਾਈ ਹੇਠ ਉਡਣ ਦਸਤੇ ਬਣਾਏ ਜਾਣ ਜੋ ਰੋਜ਼ਾਨਾ ਖਾਦ ਦੀਆਂ ਦੁਕਾਨਾਂ ਚੈੱਕ ਕਰਨ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸਿੱਧਾ ਯੂਰੀਆ ਮਿਲੇ। ਨਿੱਜੀ ਡੀਲਰਾਂ ਦਾ ਕੋਟਾ 50% ਘਟਾਇਆ ਜਾਵੇ ਟੈਗਿੰਗ ਦੀ ਸ਼ਿਕਾਇਤ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਜਾਵੇ ਜਿਸ ਤੇ 24 ਘੰਟੇ ਵਿੱਚ ਕਾਰਵਾਈ ਹੋਵੇ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਨੇ ਕਿਹਾ ਜੋ ਮਾਨਯੋਗ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਲਈ ਫੈਸਲਾ ਕੀਤਾ ਹੈ ਉਹ ਬਹੁਤ ਸ਼ਲਾਂਘਾਯੋਗ ਹੈ ਉਹਨਾਂ ਕਿਹਾ ਹੈ ਕਿ ਅਸੀਂ ਕੁੱਤਿਆਂ ਦੇ ਦੁਸ਼ਮਣ ਨਹੀਂ, ਪਰ ਜਦੋਂ 10-15 ਕੁੱਤਿਆਂ ਦਾ ਝੁੰਡ ਖੇਤ ਵਿੱਚ ਵੜ ਕੇ 2 ਕਿੱਲੇ ਕਣਕ ਤਬਾਹ ਕਰ ਦੇਵੇ ਜਾਂ ਗਰੀਬ ਦੀ ਇੱਕੋ-ਇੱਕ ਬੱਕਰੀ ਪਾੜ ਦੇਵੇ, ਅਤੇ ਸ਼ਹਿਰਾਂ ਪਿੰਡਾਂ ਵਿੱਚ ਨਿੱਕੇ ਨਿੱਕੇ ਮਾਸੂਮ ਬੱਚਿਆਂ ਬਜ਼ੁਰਗਾਂ ਨੂੰ ਬੁਰੀ ਤਰ੍ਹਾਂ ਲੋਚ ਕੇ ਮਾਰ ਦਿੰਦੇ ਹਨ ਤਾਂ ਆਮ ਲੋਕ ਤੇ ਕਿਸਾਨ ਕਿੱਥੇ ਜਾਵੇ? ਅਦਾਲਤ ਨੇ ਇਨਸਾਨ ਤੇ ਜਾਨਵਰ ਦੋਵਾਂ ਦਾ ਸੰਤੁਲਨ ਬਣਾਇਆ ਹੈ। ਨਾ ਕੁੱਤੇ ਮਾਰਨ ਦੀ ਗੱਲ, ਨਾ ਕਿਸਾਨ ਮਰਨ ਦੀ ਗੱਲ। ਇਹ ਹੀ ਇਨਸਾਫ ਹੁੰਦਾ ਹੈ । ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ 15 ਦਿਨਾਂ ਵਿੱਚ ਪਿੰਡ ਪੱਧਰ ’ਤੇ ਨਸਬੰਦੀ ਮੁਹਿੰਮ ਸ਼ੁਰੂ ਕਰੇ।
ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤਾਂ ਨੂੰ ਸਾਂਝੀ ਜ਼ਿੰਮੇਵਾਰੀ ਦਿੱਤੀ ਜਾਵੇ।
ਕੁੱਤਾ ਵੱਢਣ ਨਾਲ ਕਿਸਾਨ ਜਾਂ ਪਸ਼ੂ ਦੇ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਤੈਅ ਕੀਤਾ ਜਾਵੇ।ਹਰ ਬਲਾਕ ਵਿੱਚ ਇੱਕ ਮੋਬਾਈਲ ਵੈਟਨਰੀ ਵੈਨ ਸਿਰਫ ਕੁੱਤਿਆਂ ਦੀ ਨਸਬੰਦੀ ਲਈ ਲਾਈ ਜਾਵੇ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


