ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਵੱਲੋਂ ਅੱਜ ‘ਹਰ ਘਰ ਪੰਜਾ, ਹਰ ਘਰ ਝੰਡਾ’ ਨਾਮ ਹੇਠ ਰਾਜ ਪੱਧਰੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਹ ਅਭਿਆਨ 9 ਅਗਸਤ ਤੋਂ 24 ਅਗਸਤ 2026 ਤੱਕ ਪੂਰੇ ਪੰਜਾਬ ਵਿੱਚ ਚਲਾਇਆ ਜਾਵੇਗਾ। ਯੂਥ ਕਾਂਗਰਸ ਦੇ ਪਟਿਆਲਾ (ਦਿਹਾਤੀ )ਦੇ ਪ੍ਰਧਾਨ ਅਰਸ਼ਦੀਪ ਸਿੰਘ ਮੱਲ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਕਾਂਗਰਸ ਨੂੰ 2027 ਦੀਆਂ ਚੋਣਾਂ ਚ ਕਾਮਯਾਬ ਕਰਨ ਲਈ ਚਲਾਏ ਗਏ ਇਸ ਮਿਸ਼ਨ ਰਾਂਹੀ ਕਾਂਗਰਸ ਦੀਆਂ ਨੀਂਤਿਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ!
ਇਸ ਮੌਕੇ ਸਾਬਕਾ ਮੰਤਰੀ ਧਰਮ ਸਿੰਘ ਧਰਮਸੋਤ, ਯੂਥ ਕਾਂਗਰਸ ਪੰਜਾਬ ਦੇ ਕੋਆਡੀਨੇਟਰ ਭਾਰਤ ਸੰਕਰ ਜੋਸ਼ੀ, ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸਰਾਬਪ੍ਰੀਤ ਸਿੰਘ ਸੈਬੀ ਘਲੋੜੀ ਵਾਇਸ ਪ੍ਰਧਾਨ ਬੀਬਾ ਸੁਬਨੀਤ ਕੌਰ ਹਾਜ਼ਰ ਸਨ! ਮੱਲ ਨੇ ਕਿਹਾ ਗਿਆ ਕਿ ‘ਹਰ ਘਰ ਪੰਜਾ, ਹਰ ਘਰ ਝੰਡਾ’ ਸਿਰਫ਼ ਝੰਡਾ ਲਗਾਉਣ ਦਾ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੇ ਹਰ ਘਰ ਤੱਕ ਕਾਂਗਰਸ ਦੀ ਵਿਚਾਰਧਾਰਾ, ਸੰਗਠਨ ਅਤੇ ਯੂਥ ਕਾਂਗਰਸ ਦੀ ਆਵਾਜ਼ ਪਹੁੰਚਾਉਣ ਦਾ ਇੱਕ ਵੱਡਾ ਅਭਿਆਨ ਹੈ। ਅਭਿਆਨ ਤਹਿਤ ਯੂਥ ਕਾਂਗਰਸ ਦੇ ਵਰਕਰ ਜ਼ਿਲ੍ਹਾ, ਵਿਧਾਨ ਸਭਾ, ਬਲਾਕ, ਮੰਡਲ/ਵਾਰਡ ਅਤੇ ਬੂਥ ਪੱਧਰ ਤੱਕ ਘਰ-ਘਰ ਸੰਪਰਕ ਕਰਨਗੇ। ਇਸ ਦੌਰਾਨ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸੁਣਿਆ ਜਾਵੇਗਾ।
ਇਸ ਮੁਹਿੰਮ ਦਾ ਮੁੱਖ ਉਦੇਸ਼ ਕਾਂਗਰਸ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨਾ ਹੈ। ਜਿੱਥੇ ਸਥਾਨਕ ਨਿਯਮਾਂ ਅਤੇ ਜਾਇਦਾਦ ਦੇ ਮਾਲਕ ਦੀ ਇਜਾਜ਼ਤ ਹੋਵੇਗੀ, ਉੱਥੇ ਕਾਂਗਰਸ ਦਾ ਝੰਡਾ ਲਗਾਇਆ ਜਾਵੇਗਾ।
ਇਸ ਦੇ ਨਾਲ ਹੀ ਅਭਿਆਨ ਨੂੰ ਡਿਜ਼ੀਟਲ ਪੱਧਰ ’ਤੇ ਵੀ ਵੱਡੇ ਪੱਧਰ ’ਤੇ ਚਲਾਇਆ ਜਾਵੇਗਾ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਅਰਸ਼ਦੀਪ ਸਿੰਘ ਮੱਲ ਨੇ ਕਿਹਾ ਕਿ ਇਸ ਅਭਿਆਨ ਦਾ ਮਕਸਦ ਸਿਰਫ਼ ਝੰਡਾ ਲਗਾਉਣਾ ਨਹੀਂ, ਸਗੋਂ ਪੰਜਾਬ ਦੇ ਹਰ ਘਰ ਤੱਕ ਕਾਂਗਰਸ ਦੀ ਆਵਾਜ਼ ਪਹੁੰਚਾਉਣਾ, ਲੋਕਾਂ ਦੀ ਗੱਲ ਸੁਣਨਾ ਅਤੇ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨਾ ਹੈ
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


