ਵਾਤਾਵਰਣ ਸਬੰਧੀ ਥਿੰਕ ਟੈਂਕ ’ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ’ ਦੇ ਇੱਕ ਨਵੇਂ ਵਿਸ਼ਲੇਸ਼ਣ ਵਿੱਚ ਬਹੁਤ ਹੀ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ। ਦੇਸ਼ ਦੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਦਾ ਓਜ਼ੋਨ ਪ੍ਰਦੂਸ਼ਣ ਹੁਣ ਕਿਸੇ ਇੱਕ ਮੌਸਮ ਜਾਂ ਕੁਝ ਘੰਟਿਆਂ ਦੀ ਗੱਲ ਨਹੀਂ ਰਹਿ ਗਿਆ, ਬਲਕਿ ਇਹ ਇੱਕ ਗੰਭੀਰ ਅਤੇ ਸਾਲ ਭਰ ਚੱਲਣ ਵਾਲਾ ਸੰਕਟ ਬਣ ਚੁੱਕਾ ਹੈ।
ਵਿਸ਼ਲੇਸ਼ਣ ਮੁਤਾਬਕ, ਦਿੱਲੀ-ਐੱਨ.ਸੀ.ਆਰ. ਦੇਸ਼ ਵਿੱਚ ਓਜ਼ੋਨ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਹੌਟਸਪੌਟ ਬਣ ਕੇ ਉੱਭਰਿਆ ਹੈ। ਇਸ ਦੇ ਨਾਲ ਹੀ ਉੱਤਰ ਭਾਰਤ ਦੇ ਨਾਲ-ਨਾਲ ਦੱਖਣ ਅਤੇ ਤੱਟਵਰਤੀ ਇਲਾਕਿਆਂ ਦੇ ਸ਼ਹਿਰ ਵੀ ਇਸ ਅਦਿੱਖ ਗੈਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਇਸ ਵਿਸ਼ਲੇਸ਼ਣ ਅਨੁਸਾਰ, ਵਧਦੀ ਗਰਮੀ, ਤੇਜ਼ ਧੁੱਪ ਅਤੇ ਵਾਹਨਾਂ ਤੇ ਉਦਯੋਗਾਂ ਤੋਂ ਨਿਕਲਣ ਵਾਲੀਆਂ ਗੈਸਾਂ ਦੇ ਆਪਸੀ ਰਿਐਕਸ਼ਨ ਕਾਰਨ ਇਹ ਪ੍ਰਦੂਸ਼ਕ ਵਾਤਾਵਰਣ ਅਤੇ ਮਨੁੱਖੀ ਸਿਹਤ ਦੋਵਾਂ ਲਈ ਵੱਡਾ ਖ਼ਤਰਾ ਬਣ ਗਿਆ ਹੈ।
ਚੰਡੀਗੜ੍ਹ ਅਤੇ ਜੈਪੁਰ ਵਿੱਚ ਸਭ ਤੋਂ ਵੱਧ ਅਸਰ: ਸਾਲ 2021 ਤੋਂ 2026 ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, ਗਰਮੀਆਂ ਵਿੱਚ ਚੰਡੀਗੜ੍ਹ ਵਿੱਚ ਓਜ਼ੋਨ ਦਾ ਔਸਤ ਪੱਧਰ ਦੇਸ਼ ਵਿੱਚ ਸਭ ਤੋਂ ਵੱਧ ਰਿਹਾ। ਇਸ ਤੋਂ ਤੁਰੰਤ ਬਾਅਦ ਜੈਪੁਰ ਅਤੇ ਅਹਿਮਦਾਬਾਦ ਦਾ ਨੰਬਰ ਆਉਂਦਾ ਹੈ।
ਦਿੱਲੀ ਅਤੇ ਐੱਨ.ਸੀ.ਆਰ. ਮੁੱਖ ਕੇਂਦਰ: ਦਿੱਲੀ ਅਤੇ ਐੱਨ.ਸੀ.ਆਰ. ਵਿੱਚ ਓਜ਼ੋਨ ਦੀ ਸਥਿਤੀ ਸਭ ਤੋਂ ਮਾੜੀ ਹੈ। ਅਧਿਐਨ ਦੇ ਸਾਰੇ 71 ਦਿਨਾਂ ਦੌਰਾਨ ਇੱਥੇ ਪ੍ਰਦੂਸ਼ਣ ਦਾ ਪੱਧਰ ਰਾਸ਼ਟਰੀ ਮਿਆਰ (100 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤੋਂ ਉੱਪਰ ਰਿਹਾ। ਦਿੱਲੀ ਦਾ ਪੂਸਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਇਸ ਦੇ ਸਭ ਤੋਂ ਵੱਡੇ ਹੌਟਸਪੌਟ ਰਹੇ।
‘ਟਾਕਸਿਕ ਨਾਈਟਸ’ ਦਾ ਨਵਾਂ ਖ਼ਤਰਾ: ਆਮ ਤੌਰ ’ਤੇ ਦਿਨ ਵੇਲੇ ਧੁੱਪ ਦੇ ਨਾਲ ਵਧਣ ਵਾਲਾ ਓਜ਼ੋਨ ਹੁਣ ਰਾਤ ਨੂੰ ਵੀ ਹਵਾ ਵਿੱਚ ਜਮ?ਹਾਂ ਰਹਿ ਜਾਂਦਾ ਹੈ। ਰਾਤ ਦੇ ਸਮੇਂ ਓਜ਼ੋਨ ਦੇ ਖ਼ਤਰਨਾਕ ਪੱਧਰ ਦੇ ਮਾਮਲਿਆਂ ਵਿੱਚ ਦਿੱਲੀ ਅਤੇ ਐੱਨ.ਸੀ.ਆਰ. (46 ਰਾਤਾਂ) ਸਭ ਤੋਂ ਉੱਪਰ ਹੈ, ਜਿਸ ਤੋਂ ਬਾਅਦ ਬੈਂਗਲੁਰੂ (14 ਰਾਤਾਂ) ਅਤੇ ਭੋਪਾਲ (13 ਰਾਤਾਂ) ਦਾ ਨੰਬਰ ਆਉਂਦਾ ਹੈ।
ਅਸਰ ਦੀ ਲੰਮੀ ਮਿਆਦ: ਓਜ਼ੋਨ ਹੁਣ ਹਵਾ ਵਿੱਚ ਜ਼ਿਆਦਾ ਸਮੇਂ ਤੱਕ ਟਿਕ ਰਿਹਾ ਹੈ। ਭੋਪਾਲ ਵਿੱਚ ਸਭ ਤੋਂ ਵੱਧ (ਔਸਤਨ 17 ਘੰਟੇ ਪ੍ਰਤੀ ਦਿਨ) ਓਜ਼ੋਨ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਉੱਪਰ ਰਿਹਾ, ਜਦੋਂ ਕਿ ਲਖਨਊ, ਮੁੰਬਈ ਅਤੇ ਬੈਂਗਲੁਰੂ ਵਿੱਚ ਇਹ ਮਿਆਦ ਲਗਭਗ 16 ਘੰਟੇ ਦਰਜ ਕੀਤੀ ਗਈ।
ਸਿਹਤ ’ਤੇ ਸਿੱਧਾ ਹਮਲਾ: ਇਹ ਗੈਸ ਫੇਫੜਿਆਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਅਸਥਮਾ (ਦਮਾ) ਅਤੇ ਸਾਹ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਡਾਕਟਰਾਂ ਅਨੁਸਾਰ, ਇਸ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਦਿਲ ਦੇ ਦੌਰੇ (ਹਾਰਟ ਅਟੈਕ) ਅਤੇ ਸਟ?ਰੋਕ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਖੇਤੀਬਾੜੀ ਅਤੇ ਗਲੇਸ਼ੀਅਰਾਂ ਨੂੰ ਨੁਕਸਾਨ: ਓਜ਼ੋਨ ਕਾਰਨ ਦੇਸ਼ ਵਿੱਚ ਕਣਕ ਦੀ ਪੈਦਾਵਾਰ ਵਿੱਚ ਹਰ ਸਾਲ ਲਗਭਗ 14-15 ਫੀਸਦੀ ਦੀ ਕਮੀ ਆ ਰਹੀ ਹੈ। ਇੰਨਾ ਹੀ ਨਹੀਂ, ਇਹ ਪ੍ਰਦੂਸ਼ਣ ਉੱਡ ਕੇ ਹਿਮਾਲੀਅਨ ਖੇਤਰਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਗਲੇਸ਼ੀਅਰ ਪਿਘਲਣ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ।
ਸੀ.ਐੱਸ.ਈ. ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏਚੌਧਰੀ ਅਨੁਸਾਰ, ਮੌਜੂਦਾ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਮੁੱਖ ਤੌਰ ’ਤੇ ਧੂੜ ਅਤੇ ਪੀ.ਐੱਮ. ਕਣਾਂ ਨੂੰ ਘਟਾਉਣ ’ਤੇ ਕੇਂਦਰਿਤ ਹੈ। ਓਜ਼ੋਨ ਨੂੰ ਰੋਕਣ ਲਈ ਵਾਹਨਾਂ, ਉਦਯੋਗਾਂ ਅਤੇ ਕੂੜਾ ਸਾੜਨ ਨਾਲ ਨਿਕਲਣ ਵਾਲੀਆਂ ਗੈਸਾਂ (ਜਿਵੇਂ ਕਿ ਨਾਈਟ?ਰੋਜਨ ਡਾਈਆਕਸਾਈਡ ਅਤੇ ਵੋਲਾਟਾਈਲ ਔਰਗੈਨਿਕ ਕੰਪਾਊਂਡਸ) ’ਤੇ ਇੱਕੋ ਸਮੇਂ ਲਗਾਮ ਲਗਾਉਣੀ ਹੋਵੇਗੀ। ਇਸ ਦੇ ਲਈ ਰਾਜਾਂ ਨੂੰ ਆਪਣੀਆਂ ਸਰਹੱਦਾਂ ਤੋਂ ਉੱਪਰ ਉੱਠ ਕੇ ਸਾਂਝੀ ਖੇਤਰੀ ਕਾਰਜ ਯੋਜਨਾ ਤਹਿਤ ਕੰਮ ਕਰਨਾ ਪਵੇਗਾ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


