ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਪੰਜਾਬ ਅੰਦਰ ਹੜਤਾਲ ਜਾਰੀ ਰਹਿਣ ਕਾਰਨ ਪੰਜਾਬ ਅੰਦਰ ਬਲੈਕ ਆਊਟ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਜ਼ਿਲ੍ਹੇ ਹਨ੍ਹੇਰੇ ’ਚ ਡੁੱਬੇ ਹੋਏ ਹਨ ਅਤੇ ਇਸ ਹੜਤਾਲ ਨੇ ਬੀਜਲੀ ਵਿਵਸਥਾ ਦਾ ਪੂਰਾ ਸਿਸਟਮ ਹਿਲਾ ਕੇ ਦਿੱਤਾ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਜ਼ਿਆਦਾ ਤਰ ਇਲਾਕਿਆਂ ’ਚ ਹਾਲਾਤ ਬਦਤਰ ਹੋ ਗਏ ਹਨ। ਬਿਜਲੀ ਦੀ ਸਪਲਾਈ ਗੁਲ ਹੋਣ ਕਾਰਨ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਨਾ ਹੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਟੋਲ ਫਰੀ ਨੰਬਰ 1912 ’ਤੇ ਕੋਈ ਮੁਲਾਜ਼ਮ ਤਾਇਨਾਤ ਹੈ ਅਤੇ ਨਾ ਹੀ ਉਦਯੋਗਿਕ ਸ਼ਹਿਰਾਂ ’ਚ ਬਿਜਲੀ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਸਟਾਫ਼ ਮੌਜੂਦ ਹੈ। ਹਾਲਾਤ ਇਸ ਤਰ੍ਹਾਂ ਤਰਸਯੋਗ ਬਣੇ ਹੋਏ ਹਨ ਕਿ ਆਮ ਜਨਤਾ ਮੁਲਾਜ਼ਮਾਂ ਦੀ ਹੜਤਾਲ ਤੇ ਸਰਕਾਰ ਦੇ ਸਖ਼ਤ ਰਵੱਈਏ ਦੇ ਵਿਚ ਚੱਕੀ ’ਚ ਘੁਣ ਵਾਂਗ ਪਿਸਣ ਲਈ ਮਜਬੂਰ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਸ਼ਹਿਰਾਂ ਅਤੇ ਪਿੰਡਾਂ ਦੇ ਕਈ ਇਲਾਕਿਆਂ ’ਚ ਦੁਪਹਿਰ ਦੇ ਸਮੇਂ ਬੰਦ ਹੋਈ ਬਿਜਲੀ ਦੀ ਸਪਲਾਈ ਦੇਰ ਰਾਤ ਤੱਕ ਬਹਾਲ ਨਹੀਂ ਹੋ ਰਹੀ! ਅਜਿਹੇ ’ਚ ਲਗਤਾਰ ਕਈ ਘੰਟਿਆਂ ਤੱਕ ਆਮ ਲੋਕਾਂ ਦੇ ਘਰਾਂ ਅਤੇ ਉਦਯੋਗਿਕ ਘਰਾਣਿਆਂ ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਪੂਰੇ ਸ਼ਹਿਰਾਂ ’ਚ ਪੀਣ ਦੇ ਪਾਣੀ ਦੀ ਸਮੱਸਿਆ ਪੈਦਾ ਹੋਣ ਦੇ ਨਾਲ ਹੀ ਇਨਵਰਟਰ, ਜਨਰੇਟਰ ਤੇ ਇੰਟਰਨੈੱਟ ਸੇਵਾਵਾਂ ਪੂਰ ਤਰ੍ਹਾਂ ਬੰਦ ਹੋ ਕੇ ਰਹੀ ਗਈਆਂ ਹਨ!.
ਮੰਨਿਆ ਜਾ ਰਿਹਾ ਹੈ ਕਿ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ 90 ਤੋਂ 95 ਫੀਸਦੀ ਸਟਾਫ਼ ਹੜਤਾਲ ‘ਤੇ ਚੱਲ ਰਿਹਾ ਹੋਵੇ, ਜਿਸ ਸਬੰਧੀ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਦੀ ਆਮ ਜਨਤਾ ਵਿਚ ਜੰਮ ਕੇ ਕਿਰਕਿਰੀ ਹੋ ਰਹੀ ਹੈ ਪਰ ਇਸ ਗੱਲ ਦਾ ਸ਼ਾਇਦ ਸਰਕਾਰ ਤੇ ਮੈਨੇਜਮੈਂਟ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੋ ਰਿਹਾ। ਪਾਵਰਕਾਮ ਵਿਭਾਗ ਨਾਲ ਸਬੰਧਿਤ ਹੜਤਾਲੀ ਮੁਲਾਜ਼ਮਾਂ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਸ਼ੇਅਰ ਕੀਤੀ ਇਕ ਮਹੱਤਵਪੂਰਨ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਵਰਕਾਮ ਅਧਿਕਾਰੀਆਂ ਵੱਲੋਂ ਆਪਣੀ ਸ਼ਾਖ ਬਚਾਉਣ ਲਈ ਅਣਜਾਣ ਮੁਲਾਜ਼ਮਾਂ ਦੀ ਡਿਊਟੀ ਬਿਜਲੀ ਗਰਿੱਡਾਂ ਤੇ ਫੀਡਰਾਂ ’ਤੇ ਲਾਈ ਗਈ ਹੈ, ਜਿੱਥੇ ਬਿਨਾਂ ਤਜੁਰਬੇ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਸਪਲਾਈ ਆਨ-ਆਫ ਕਰਨ ਲਈ ਅਜਿਹੀਆਂ ਕਾਰਵਾਈਆ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਬਿਜਲੀ ਘਰਾਂ, ਫੀਡਲਰਾਂ ਆਦਿ ਵਿਚ ਸ਼ਾਰਟ ਸਰਕਟ ਅਤੇ ਬਿਜਲੀ ਦੀਆਂ ਲਾਈਨਾਂ ਵਿਚ ਵੱਡੇ ਧਮਾਕੇ ਹੋ ਰਹੇ ਹਨ।
ਉਨ੍ਹਾਂ ਜਨਤਾ ਨੂੰ ਅਜਿਹੀ ਕਿਸੇ ਵੀ ਵੱਡੀ ਲਾਪਰਵਾਹੀ ਤੋਂ ਬਚਣ ਲਈ ਸੁਰੱਖਿਅਤ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਕੀਤਾ ਆਦਿ ਇਲਾਕਿਆਂ ਵਿਚ ਹਾਹਾਕਾਰ ਮਚੀ ਰਹੀ। ਲੋਕ ਪੀਣ ਵਾਲਾ ਪਾਣੀ ਭਰਨ ਲਈ ਖਾਲੀ ਭਾਂਡੇ ਲੈ ਕੇ ਇਧਰ-ਉਧਰ ਭਟਕਦੇ ਨਜ਼ਰ ਆਏ। ਉਧਰ ਪਾਵਰਕਾਮ ਅਧਿਕਾਰੀਆਂ ਨੇ ਆਪਣਾ ਦਾਅਵਾ ਕੀਤਾ ਹੈ ਕਿ 90 ਫ਼ੀਸਦੀ ਸਟਾਫ਼ ਹੜਤਾਲ ‘ਤੇ ਹੈ। ਅਜਿਹੇ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਵਿਵਸਥਾ ਬਹਾਲ ਰੱਖਣ ਲਈ ਕੇਵਲ 10 ਫ਼ੀਸਦੀ ਸਟਾਫ਼, ਜਿਸ ਵਿਚ ਐੱਸ. ਡੀ. ਓ., ਐਕਸੀਅਨ, ਐੱਸ. ਈ. ਅਤੇ ਚੀਫ ਇੰਜੀਨੀਅਰ ਪੱਧਰ ਦੇ ਅਧਿਕਾਰੀ ਦਿਨ-ਰਾਤ ਬਿਜਲੀ ਘਰਾਂ ਅਤੇ ਦਫਤਰਾਂ ਵਿਚ ਡਿਊਟੀ ਦੇ ਰਹੇ ਹਨ ਤਾਂ ਕਿ ਲੋਕਾਂ ਨੂੰ ਬਿਜਲੀ ਦੀ ਬਿਹਤਰ ਸਪਲਾਈ ਵਿਵਸਥਾ ਮੁਹੱਈਆ ਕਰਵਾਈ ਜਾ ਸਕੇ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


