ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਅਤੇ ਸਕੱਤਰ ਅਮਨਦੀਪ ਗਰਗ ਨੇ ਪੌਲੀਥੀਨ ਦੇ ਨਾਂ ‘ਤੇ ਖਰੜ ਦੇ ਛੋਟੇ ਦੁਕਾਨਦਾਰਾਂ ਦੇ ਕੀਤੇ ਜਾ ਰਹੇ ਚਲਾਨਾਂ ਅਤੇ ਕਥਿਤ ਧੱਕੇਸਾਹੀ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਉਨਾਂ ਕਿਹਾ ਕਿ ਛੋਟੇ ਦੁਕਾਨਦਾਰ ਪਹਿਲਾਂ ਹੀ ਮਹਿੰਗਾਈ, ਘਟਦੇ ਮੁਨਾਫੇ ਅਤੇ ਵਧਦੇ ਖਰਚਿਆਂ ਕਾਰਨ ਪ੍ਰੇਸ਼ਾਨ ਹਨ। ਅਜਿਹੇ ਹਾਲਾਤਾਂ ਵਿੱਚ ਭਾਰੀ-ਭਰਕਮ ਚਲਾਨ ਕੀਤੇ ਜਾਣ ਨਾਲ ਵਪਾਰੀਆਂ ‘ਤੇ ਆਰਥਿਕ ਅਤੇ ਮਾਨਸਿਕ ਦਬਾਅ ਲਗਾਤਾਰ ਵੱਧ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਪਾਬੰਦੀਸੁਦਾ ਪੌਲੀਥੀਨ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੇ ਨਿਰਮਾਣ ਅਤੇ ਸਪਲਾਈ ‘ਤੇ ਪੂਰੀ ਪਾਬੰਦੀ ਲਗਾਵੇ। ਪੌਲੀਥੀਨ ਬਣਾਉਣ ਵਾਲੇ ਨਿਰਮਾਤਾਵਾਂ ਅਤੇ ਸਪਲਾਇਰਾਂ ਖਿਲਾਫ ਕਾਰਵਾਈ ਹੋਵੇ। ਇਸ ਦੇ ਨਾਲ ਹੀ ਲੋਕਾਂ ਨੂੰ ਕੱਪੜੇ ਜਾਂ ਹੋਰ ਵਾਤਾਵਰਣ-ਅਨੁਕੂਲ ਥੈਲੇ ਵਰਤਣ ਲਈ ਜਾਗਰੂਕ ਕੀਤਾ ਜਾਵੇ।
ਉਨਾਂ ਕਿਹਾ ਕਿ ਦੁਕਾਨਦਾਰ ਸਿਰਫ ਸਪਲਾਈ ਲੜੀ ਦੀ ਆਖਰੀ ਕੜੀ ਹਨ। ਸਿਰਫ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਨਾ ਤਾਂ ਇਨਸਾਫ ਸੰਗਤ ਹੈ ਅਤੇ ਨਾ ਹੀ ਇਸ ਨਾਲ ਪੌਲੀਥੀਨ ਦੀ ਸਮੱਸਿਆ ਦਾ ਸਥਾਈ ਹੱਲ ਨਿਕਲਦਾ ਹੈ।
ਐਸੋਸੀਏਸ਼ਨ ਨੇ ਸਪੱਸਟ ਕੀਤਾ ਕਿ ਉਹ ਵਾਤਾਵਰਣ ਦੀ ਸੁਰੱਖਿਆ ਅਤੇ ਪਲਾਸਟਿਕ ਪ੍ਰਦੂਸਣ ਨੂੰ ਰੋਕਣ ਦੇ ਸਰਕਾਰੀ ਉਪਰਾਲਿਆਂ ਦਾ ਪੂਰਾ ਸਮਰਥਨ ਕਰਦੀ ਹੈ, ਪਰ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਕਾਰਵਾਈ ਨਿਰਮਾਤਾਵਾਂ, ਸਪਲਾਇਰਾਂ, ਵਿਕਰੇਤਾਵਾਂ ਅਤੇ ਉਪਭੋਗਤਾਵਾਂ ਸਭ ‘ਤੇ ਇਕਸਾਰ ਹੋਣੀ ਚਾਹੀਦੀ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


