ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਏ.ਓ.ਜੇ.ਈ., ਐਮ.ਯੂ.ਓ., ਪੈਨਸ਼ਨਰਜ਼ ਵੈਲਫੇਅਰ ਫ਼ੈਡਰੇਸ਼ਨ ਪਾਵਰਕਾਮ ਐਂਡ ਟ?ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੱਦੇ ’ਤੇ ਸਮੂਹਿਕ ਛੁੱਟੀ ਦੇ ਪੰਜਵੇਂ ਦਿਨ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਮੰਡਲ ਮਾਲੇਰਕੋਟਲਾ ਦੇ ਗੇਟ ’ਤੇ ਦਿੱਤੇ ਗਏ ਇਸ ਰੋਸ ਧਰਨੇ ਵਿੱਚ ਸਾਰੀਆਂ ਸਬ-ਡਵੀਜ਼ਨਾਂ ਦੇ ਆਗੂਆਂ/ਵਰਕਰਾਂ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਸਮੂਹਿਕ ਛੁੱਟੀ ਦੇ ਪੰਜਵੇਂ ਦਿਨ ਵੀ 92 ਪ੍ਰਤੀਸ਼ਤ ਤੋਂ ਉੱਪਰ ਕਰਮਚਾਰੀ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ। ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੇ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਬਜਾਏ ਗੱਲਬਾਤ ਦੇ ਰਸਤੇ ਬੰਦ ਕੀਤੇ ਹੋਏ ਹਨ। ਸਮੂਹਿਕ ਛੁੱਟੀ ਦੇ ਇਸ ਸੰਘਰਸ਼ ਪ੍ਰੋਗਰਾਮ ’ਤੇ ਜਾਣ ਦਾ ਮੁੱਖ ਕਾਰਨ ਮੁਲਾਜ਼ਮ / ਪੈਨਸ਼ਨਰਜ਼ ਦੀਆਂ ਹੱਕੀ ਅਤੇ ਵਾਜਬ ਮੰਗਾ ਹਨ। ਇਹਨਾਂ ਮੰਗਾਂ ਵਿੱਚ ਮੁੱਖ ਤੌਰ ’ਤੇ 17-07-2020 ਦਾ ਨੋਟੀਫ਼ਿਕੇਸ਼ਨ ਰੱਦ ਕਰਨਾ, ਸੇਵਾਦਾਰ/ਆਰ.ਟੀ.ਐਮ. ਤੋਂ ਤਰੱਕੀ ਦੇ ਕੇ ਐਲ.ਡੀ.ਸੀ./ਸਹਾਇਕ ਲਾਈਨਮੈਨਾਂ ਦੀ ਤਨਖ਼ਾਹ ਵਿੱਚ ਪੈਂਦਾ ਘਾਟਾ ਦੂਰ ਕਰਨਾ, 2004 ਤੋਂ ਬਾਅਦ ਅਗੇਤ ਆਧਾਰ ’ਤੇ ਭਰਤੀ ਹੋਣ ਵਾਲੇ ਕਰਮਚਾਰੀਆਂ ਤੋਂ ਸੋਲੇਸ਼ੀਅਮ ਦੀ ਰਿਕਵਰੀ ’ਤੇ 12 ਪ੍ਰਤੀਸ਼ਤ ਵਿਆਜ ਬੰਦ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਵਾਉਣਾ, ਕੰਟਰੈਕਟ ਆਧਾਰ ’ਤੇ ਸੀ.ਆਰ.ਏ. ਨੰਬਰ 249/04, 267/11 ਅਤੇ 281/13 ਦਾ ਤਿੰਨ ਸਾਲ ਸੇਵਾ ਦਾ ਲਾਭ ਰੈਗੂਲਰ ਸਰਵਿਸ ਦਿਵਾਉਣਾ, ਅੱਜ ਦੇ ਧਰਨੇ ਨੂੰ ਸ਼?ਰੀ ਕੌਰ ਸਿੰਘ ਸੋਹੀ ਸੂਬਾ ਪ੍ਰਧਾਨ, ਜਸਵੀਰ ਸਿੰਘ ਧਾਲੀਵਾਲ ਸਰਕਲ ਪ੍ਰਧਾਨ, ਰਾਮ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ ਨੌਧਰਾਣੀ, ਜਗਸੀਰ ਸਿੰਘ ਸਟੋਰ, ਨਰਿੰਦਰ ਕੁਮਾਰ ਸਰਕਲ ਆਗੂ, ਜਗਮੇਲ ਸਿੰਘ, ਭਰਪੂਰ ਸਿੰਘ ਬੂਲਾਪੁਰ, ਯਾਸੀਨ ਸ਼ਾਹ, ਪ੍ਰਮੋਦ, ਮੁਹੰਮਦ ਇਕਬਾਲ, ਹਰਪ੍ਰੀਤ ਸਿੰਘ ਗਰੇਵਾਲ ਸੂਬਾ ਆਗੂ, ਵਿਪੁਲ ਕੁਮਾਰ, ਪ੍ਰੀਤ ਟਿਵਾਣਾ ਅਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਟੀ.ਐਸ.ਯੂ. ਦੇ ਆਗੂ ਕੁਲਵੀਰ ਸਿੰਘ ਔਲਖ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਸਟੇਜ ਦੀ ਕਾਰਵਾਈ ਰਾਜਵੰਤ ਸਿੰਘ ਨੇ ਬਾਖੂਬੀ ਨਿਭਾਈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


