ਗੈਂਗਸਟਰ ਗੋਲਡੀ ਢਿਲੋਂ ਗੈਂਗ ਨਾਲ ਜੁੜੇ 5 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 10 ਪਿਸਤੌਲ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਬਿੰਦਰ (ਉਮਰ 22 ਸਾਲ), ਵਾਸੀ ਪਿੰਡ ਰਸੂਲਪੁਰ ਸੈਦਾਂ, ਜਤਿੰਦਰ ਗੁਪਤਾ (ਉਮਰ 27 ਸਾਲ), ਵਾਸੀ ਗੋਪਾਲ ਕਲੋਨੀ, ਪਟਿਆਲਾ, ਜਸਵੰਤ ਉਰਫ਼ ਯੋਧਾ (ਉਮਰ 24 ਸਾਲ) ਵਾਸੀ ਸੰਗਰੂਰ ਰੋਡ, ਪਟਿਆਲਾ, ਅਭਿਸ਼ੇਕ (ਉਮਰ 22 ਸਾਲ), ਵਾਸੀ ਪਿੰਡ ਸਿਘਸਰ ਹਰਿਆਣਾ ਤੇ ਅਖਿਲ ਅਹਿਮਦ (ਉਮਰ 20 ਸਾਲ), ਵਾਸੀ ਰਿਸ਼ੀ ਕਲੋਨੀ, ਪਟਿਆਲਾ ਵਜੋਂ ਹੋਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਆਈ.ਏ. ਮੁਖੀ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਵਿਚ ਪੁਲਿਸ ਟੀਮ ਥਾਣਾ ਅਰਬਨ ਐਸਟੇਟ ਦੇ ਏਰੀਏ ’ਚ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਸਾਧੂ ਬੇਲਾ ਰੋਡ ’ਤੇ ਉਕਤ ਪੰਜਾਂ ਮੁਲਜ਼ਮਾਂ ਨੂੰ ਉਸ ਵੇਲੇ ਦਬੋਚ ਲਿਆ, ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਬਨ ਐਸਟੇਟ ਵਿਖੇ ਅਸਲਾ ਐਕਟ ਅਤੇ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ਖ਼?ਲਾਫ਼ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ
ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜੇਲ੍ਹ ’ਚ ਬੰਦ ਰਹਿਣ ਦੌਰਾਨ ਇਨ੍ਹਾਂ ਦਾ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਬਦਨਾਮ ਨਸ਼ਾ ਅਤੇ ਹਥਿਆਰ ਤਸਕਰਾਂ ਨਾਲ ਹੋਇਆ ਸੀ।
ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਜਸਵੰਤ ਉਰਫ਼ ਯੋਧਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਤਰਨਤਾਰਨ ਦੇ ਸਾਥੀ ਨਾਲ ਸੰਪਰਕ ਕਰਕੇ ਹਥਿਆਰਾਂ ਦੀ ਖੇਪ ਮੰਗਵਾਈ ਸੀ। ਇਹ ਹਥਿਆਰ ਇਨ੍ਹਾਂ ਨੇ ਆਪਣੇ ਵਿਰੋਧੀ ਧੜੇ ਦੇ ਵਿਅਕਤੀਆਂ ’ਤੇ ਹਮਲਾ ਕਰਨ ਅਤੇ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਲਈ ਵਰਤਣੇ ਸਨ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


