ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਪਟਿਆਲਾ ਵਿਖ਼ੇ ਕਾਂਗਰਸ ਦੀ ਜਿਲ੍ਹਾ ਇੱਕਾਈ ਦਿਹਾਤੀ ਅਤੇ ਸ਼ਹਿਰੀ ਵਲੋਂ ਹਰ ਬੂਥ ਤੇ ਕਾਂਗਰਸ ਮਜ਼ਬੂਤ ਮਿਸ਼ਨ 2027ਮੁਹਿੰਮ ਤਹਿਤ ਕਰਵਾਏ ਕਾਂਗਰਸ ਦੇ ਇੱਕ ਭਰਵੇ ਸਮਾਗਮ ਨੂੰ ਸਬੋਧਨ ਕਰਦੇ ਸੂਬੇ ਦੀ ਇਕਾਈ ਵਿੱਚ ਗੁੱਟਬਾਜ਼ੀ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੀਡੀਆ ਅਤੇ ਕੁਝ ਵਿਅਕਤੀ ਇਸ ਮੁੱਦੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਲ ਕੇ ਕੰਮ ਕਰਨਗੇ। ਪਟਿਆਲਾ ਵਿਖ਼ੇ ਕਾਂਗਰਸ ਦੇ ਇਸ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਂ ਧੜੇ ਨਾਲ ਕੋਈ ਵੀ ਆਗੂ ਸ਼ਾਮਿਲ ਨਹੀਂ ਹੋਇਆ!ਇਸ ਸਮਾਗਮ ਦੌਰਾਨ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਗੁਤਬੰਦੀ ਉਭਰ ਕੇ ਸਾਹਮਣੇ ਆਈ ਜਦੇ ਕਾਂਗਰਸ ਦੇ ਕੁਝ ਵਰਕਰਾਂ ਵਲੋਂ ਚਨੀ ਦੇ ਹੱਕ ਵਿੱਚ ਨਾਅਰੇ ਬਾਜ਼ੀ ਕੀਤੀ ਗਈ!
ਪਟਿਆਲਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਘੇਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ, ਨਾਲ ਮੁਲਾਕਾਤ ਕੀਤੀ ਹੈ ਅਤੇ ਆਪਣੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪ ਦਿੱਤੀ ਹੈ।
ਸ੍ਰੀ ਬਘੇਲ ਨੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਪੰਜਾਬ ਵਿੱਚ ਚੋਣਾਂ ਨਵੰਬਰ ਦਸੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਕਾਂਗਰਸੀ ਵਰਕਰਾਂ ਨੂੰ ਪੂਰੀ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਵਾਰੀ ਪੰਜ ਕੋਣੀ ਲੜਾਈ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਲੋਕ ਕਾਂਗਰਸੀ ਵੱਲ ਵੇਖ ਰਹੇ ਹਨ ਕਿ ਪਾਰਟੀ ਹੀ ਮੌਜੂਦਾ ਆਮ ਆਦਮੀ ਪਾਰਟੀ ਦਾ ਬਦਲ ਹੈ। ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਵਾਂਗ ਪੰਜਾਬ ਵਿੱਚ ‘ਆਪ’ ਵੀ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਹੈ, ਜਦੋਂ ਕਿ ਕਾਂਗਰਸ ਨੇ ਕਦੇ ਬਦਲੇ ਦੀ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ‘ਆਪ’ ਦਾ ਪੰਜਾਬ ਵਿੱਚ ਸਮਾਂ ਮੁੱਕਣ ਵਾਲਾ ਹੈ ਅਤੇ ਸੂਬੇ ਲਈ ਕਾਂਗਰਸ ਹੀ ਇਕਲੌਤਾ ਬਦਲ ਹੈ। ਇਸ ਵਾਰ ਪੰਜ-ਕੋਣੀ ਮੁਕਾਬਲਾ ਹੋਵੇਗਾ। ਪਾਰਟੀ ਦੀ ਕਿਸਮਤ ਵਰਕਰਾਂ ਦੇ ਹੱਥ ਵਿੱਚ ਹੈ ਅਤੇ ਜਦੋਂ ਹਰ ਬੂਥ ’ਤੇ ਕਾਂਗਰਸ ਜਿੱਤੇਗੀ, ਤਾਂ ਹੀ ਸਰਕਾਰ ਬਣੇਗੀ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 1 ਹਜ਼ਾਰ ਕਰੋੜ ਦੇ ਇਸ਼ਤਿਹਾਰੀ ਬਜਟ ਦੇ ਸਹਾਰੇ ਚੱਲ ਰਹੇ ਹਨ, ਜਦੋਂ ਇਹ ਪ੍ਰਚਾਰ ਰੁਕ ਜਾਵੇਗਾ ਤਾਂ ਉਨ੍ਹਾਂ ਲਈ ਸਿਆਸੀ ‘ਆਕਸੀਜਨ ਸਪਲਾਈ’ ਵੀ ਬੰਦ ਹੋ ਜਾਵੇਗੀ ਅਤੇ ਸਰਕਾਰ ਡਿੱਗ ਜਾਵੇਗੀ। ਕਾਂਗਰਸ ਮਜ਼ਬੂਤ ਅਤੇ ਇਕਜੁੱਟ ਹੈ ਪਰ ਮੀਡੀਆ ਅੰਦਰਲੇ ਮਾਮੂਲੀ ਮਤਭੇਦਾਂ ਨੂੰ ਵੱਡਾ ਕਰਕੇ ਦਿਖਾਉਂਦਾ ਹੈ, ਜਦਕਿ ਇਹ ਨਹੀਂ ਦੱਸਦਾ ਕਿ ‘ਆਪ’ ਦੇ ਛੇ ਸੰਸਦ ਮੈਂਬਰ ਭਾਜਪਾ ਵਿੱਚ ਗਏ ਅਤੇ 60 ਤੋਂ ਵੱਧ ਵਿਧਾਇਕ ਭਾਜਪਾ ਨਾਲ ਸੰਪਰਕ ਵਿੱਚ ਹਨ, ਜਿਸ ਕਾਰਨ ਉਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਤੋਂ ਸੀਨੀਅਰ ਆਗੂਆਂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਆਦਿ ਦਾ ਹਮੇਸ਼ਾ ਸਤਿਕਾਰ ਕਰਦੇ ਹਨ। ਪ੍ਰਧਾਨਗੀ ਤਾਂ ਛੋਟੀ ਗੱਲ ਹੈ, ਜੇ ਉਨ੍ਹਾਂ ਨੂੰ ਟਿਕਟ ਵੀ ਨਾ ਮਿਲੇ ਤਾਂ ਵੀ ਉਹ ਕਾਂਗਰਸ ਨਾਲ ਹੀ ਰਹਿਣਗੇ ਅਤੇ ਕਾਂਗਰਸੀ ਹੀ ਮਰਨਗੇ।
ਅੱਜ ਦੇ ਇਸ ਸਮਾਗਮ ਚ ਅਮਰ ਸਿੰਘ ਐਮ ਪੀ, ਸਾਬਕਾ ਮੰਤਰੀ ਬਹਰਮ ਮਹਿੰਦਰਾ, ਸਾਬਕਾ ਮੰਤਰੀ ਧਰਮ ਸਿੰਘ ਧਰਮਸੋਤ, ਸਾਬਕਾ ਮੰਤਰੀ ਰਣਦੀਪ ਸਿੰਘ, ਬੀਬਾ ਅਮਰਜੀਤ ਕੌਰ,ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਰਾਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜਿਲ੍ਹਾ ਪ੍ਰਧਾਨ ਸ਼ਹਿਰੀ ਨਰੇਸ਼ ਦੁੱਗਲ,’ਕੁਲਦੀਪ ਸਿੰਘ ਜ਼ੀਰਾ,ਮੋਹਿਤ ਮਹਿੰਦਰਾ, ਸੰਜੀਵ ਬਿੱਟੂ, ਵਿਸਨੂੰ ਸ਼ਰਮਾ,ਯੂਥ ਕਾਂਗਰਸ ਦੇ ਆਗੂ ਗੌਰਵ ਸੰਧੂ, ਕਾਂਗਰਸੀ ਆਗੂ ਬਲਿਹਾਰ ਸਿੰਘ ਸਮਸ ਪੁਰ, ਹਰਵਿੰਦਰ ਨਿੱਪੀ. ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਮੱਲ, ਕਾਗਰਸ ਦੇ ਆਗੂ ਨੱਛਤਰ ਸਿੰਘ ਅਰਾਈ ਮਾਜ਼ਰਾਂ ਤੋਂ ਇਲਾਵਾ ਹੋਰ ਸੇਕੜੇ ਕਾਂਗਰਸ ਦੇ ਆਗੂ ਇਸ ਮੌਕੇ ਹਾਜ਼ਰ ਸਨ
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


